ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ
ਸਿਆਸਤ ਤੋਂ ਬਾਹਰ ਰਹਿੰਦੇ ਹੋਏ ਬਿਜਲੀ ਦੇ ਮੁੱਦੇ ‘ਤੇ ਬਾਦਲਾਂ ਨੂੰ ਘੇਰਨ ਵਾਲੀ ਕਾਂਗਰਸ ਦੇ ਰਾਜ ‘ਚ ਲੋਕਾਂ ਨੂੰ ਜ਼ੋਰ ਦਾ ਝਟਕਾ ਦਿੰਦੇ ਹੋਏ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਹੁਣ 100 ਯੂਨਿਟ ਤਕ 55 ਰੁਪਏ ਅਤੇ 500 ਤੋਂ ਵਧ ‘ਤੇ 471 ਰੁਪਏ ਜ਼ਿਆਦਾ ਦੇਣੇ ਹੋਣਗੇ। ਇਸ ਦੇ ਨਾਲ ਹੀ ਇਹ ਵਧੇ ਹੋਏ ਰੇਟ 1 ਅਪ੍ਰੈਲ 2017 ਤੋਂ ਵਸੂਲੇ ਜਾਣਗੇ ਅਤੇ 31 ਅਕਤੂਬਰ ਤਕ ਦਾ ਬਕਾਇਆ 9 ਕਿਸ਼ਤਾਂ ‘ਚ ਦੇਣਾ ਹੋਵੇਗਾ।
ਯਾਨੀ ਤੁਹਾਡੀ ਜੇਬ ਢਿੱਲੀ ਹੋਣੀ ਤੈਅ ਹੈ। ਪੰਜਾਬ ਦੇ 16 ਲੱਖ ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਕੈਪਟਨ ਸਰਕਾਰ ਨੇ 70 ਲੱਖ ਤੋਂ ਵਧ ਘਰੇਲੂ ਅਤੇ ਵਪਾਰਕ ਖਪਤਕਾਰਾਂ ‘ਤੇ 12 ਫੀਸਦੀ ਤਕ ਮਹਿੰਗੀ ਬਿਜਲੀ ਦਾ ਬੋਝ ਪਾ ਦਿੱਤਾ ਹੈ। ਨਵੰਬਰ ਤੋਂ ਉਦਯੋਗਾਂ ਨੂੰ ਰਾਤ ਸਮੇਂ 3.75 ਰੁਪਏ ਯੂਨਿਟ ਬਿਜਲੀ ਮਿਲੇਗੀ, ਜੋ ਹੁਣ ਤਕ 5 ਰੁਪਏ ਪ੍ਰਤੀ ਯੂਨਿਟ ਹੈ, ਜਦੋਂ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਪਹਿਲੇ ਦੀ ਤਰ੍ਹਾਂ ਮਿਲਦੀ ਰਹੇਗੀ।
ਇੰਨਾ ਵਧੇਗਾ ਤੁਹਾਡਾ ਬਿਜਲੀ ਬਿੱਲ
ਹੁਣ 100 ਯੂਨਿਟ ਖਪਤ ਕਰਨ ‘ਤੇ ਪ੍ਰਤੀ ਯੂਨਿਟ 5.88 ਰੁਪਏ ਦੇਣੇ ਹੋਣਗੇ, ਜੋ ਪਹਿਲਾਂ 5.33 ਰੁਪਏ ਸੀ ਯਾਨੀ 55 ਰੁਪਏ ਦਾ ਬੋਝ ਵਧ ਜਾਵੇਗਾ। 300 ਯੂਨਿਟ ਖਪਤ ਕਰਨ ‘ਤੇ 7.72 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਵੇਗਾ, ਇਸ ਤਰ੍ਹਾਂ 144 ਰੁਪਏ ਵਾਧੂ ਦੇਣੇ ਹੋਣਗੇ। ਉੱਥੇ ਹੀ ਜੇਕਰ ਤੁਸੀਂ 500 ਯੂਨਿਟ ਖਪਤ ਕਰਦੇ ਹੋ ਤਾਂ ਪਹਿਲਾਂ ਨਾਲੋਂ 345 ਰੁਪਏ ਜ਼ਿਆਦਾ ਦੇਣੇ ਹੋਣਗੇ, ਇਸ ‘ਤੇ 8.43 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਬਣਨਗੇ। ਜੇਕਰ ਤੁਸੀਂ 500 ਤੋਂ ਉਪਰ ਯੂਨਿਟ ਖਪਤ ਕਰਦੇ ਹੋ ਤਾਂ ਤੁਹਾਨੂੰ 8.68 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪਹਿਲਾਂ ਨਾਲੋਂ 471 ਰੁਪਏ ਮਹਿੰਗੀ ਪਵੇਗੀ।
ਇਸ ‘ਚ 18 ਫੀਸਦੀ ਇਲੈਕਟ੍ਰਸਿਟੀ ਡਿਊਟੀ ਸ਼ਾਮਲ ਹੈ। ਅਪ੍ਰੈਲ ਤੋਂ ਲੈ ਕੇ 31 ਅਕਤੂਬਰ ਤਕ ਦਾ ਬਕਾਇਆ ਖਪਤਕਾਰਾਂ ਨੂੰ 9 ਕਿਸ਼ਤਾਂ ‘ਚ ਅਦਾ ਕਰਨਾ ਹੋਵੇਗਾ। ਉੱਥੇ ਹੀ, ਕਮਿਸ਼ਨ ਨੇ ਪਹਿਲੀ ਵਾਰ ਅਜਿਹਾ ਢਾਂਚਾ ਬਣਾਇਆ ਹੈ, ਜਿਸ ਤਹਿਤ ਪਹਿਲੇ ‘ਚ ਫਿਕਸ ਖਰਚੇ ਅਤੇ ਦੂਜੇ ‘ਚ ਤਬਦੀਲਯੋਗ ਖਰਚੇ ਸ਼ਾਮਲ ਕੀਤੇ ਗਏ ਹਨ। ਯਾਨੀ ਜੇਕਰ ਕਿਸੇ ਦਾ ਲੋਡ 2 ਕਿਲੋਵਾਟ ਤਕ ਦਾ ਹੈ ਅਤੇ ਉਸ ਦੀ ਬਿਜਲੀ ਖਪਤ 500 ਯੂਨਿਟ ਤਕ ਹੈ ਤਾਂ ਉਸ ਨੂੰ 20 ਰੁਪਏ ਪ੍ਰਤੀ ਕਿਲੋਵਾਟ ਫਿਕਸ ਚਾਰਜ ਦੇਣਾ ਹੋਵੇਗਾ।