ਪੰਜਾਬ ਦੇ ਕਿਸਾਨਾਂ ਲਈ ਖੁਸ਼ਖ਼ਬਰੀ ,ਖੇਤੀ ਕਰਨ ਵਾਲੇ ਕਿਸਾਨ ਜ਼ਰੂਰ ਪੜ੍ਹਨ …!ਹੁਣ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਦੇ ਲਈ ਕਈ-ਕਈ ਦਿਨ ਮੰਡੀਆਂ ਦੇ ਵਿੱਚ ਨਹੀਂ ਬੈਠਣਾ ਪਵੇਗਾ।ਸਰਕਾਰ ਨੇ ਫਸਲਾਂ ਵੇਚਣ ਲਈ ਇਲੈਕਟ੍ਰੋਨਿਕਸ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਸਿਸਟਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।ਜਿਸ ਵਿੱਚ ਖੇਤੀਬਾੜੀ ਜਿਨਸਾਂ ਨਾਲ ਸਬੰਧਤ 35 ਮੰਡੀਆਂ ਨੂੰ ਇਸ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ।ਜਿਸ ਨਾਲ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਫ਼ਸਲ ਵੇਚ ਸਕਦੇ ਹਨ।ਜੇ ਸਿਸਟਮ ਕਾਮਯਾਬ ਰਿਹਾ ਤਾਂ ਹੋਰ ਮੰਡੀਆਂ ਵੀ ਇਸ ਵਿੱਚ ਸ਼ਾਮਲ ਕਰ ਲਈਆਂ ਜਾਣਗੀਆਂ।ਪੰਜਾਬ ਸਰਕਾਰ ਨੇ ਇਸ ਦਾ ਕੇਸ ਬਣਾ ਕੇ ਕੇਂਦਰੀ ਖੇਤੀ ਮੰਤਰਾਲੇ ਨੂੰ ਲੋੜੀਂਦੀ ਪ੍ਰਵਾਨਗੀ ਲੈਣ ਲਈ ਭੇਜ ਦਿੱਤਾ ਹੈ।ਪਹਿਲੇ ਗੇੜੇ ਵਿੱਚ ਹਰ ਜ਼ਿਲ੍ਹਾ ਹੈੱਡਕੁਆਰਟਰ ‘ਤੇ ਦਾਣਾ ਮੰਡੀ ਨੂੰ ਇਸ ਦਾ ਹਿੱਸਾ ਬਣਾਇਆ ਜਾਏਗਾ। ਇਸ ਤੋਂ ਇਲਾਵਾ ਮਾਲਵੇ ਦੀਆਂ 13 ਕਪਾਹ ਮੰਡੀਆਂ, ਜਿਨ੍ਹਾਂ ਵਿੱਚ ਕੋਟਕਪੂਰਾ, ਮਲੋਟ, ਅਬੋਹਰ, ਗਿੱਦੜਬਾਹਾ, ਮਾਨਸਾ, ਮੌੜ, ਬਠਿੰਡਾ, ਮੁਕਤਸਰ ਸਾਹਿਬ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।ਇਹ ਸਿਸਟਮ ਲਾਗੂ ਹੋਣ ਨਾਲ ਖੇਤੀ ਫਸਲਾਂ ਦੀ ਵੇਚ-ਵੱਟ ਵਿੱਚ ਵੱਡੀ ਤਬਦੀਲੀ ਹੋ ਜਾਵੇਗੀ, ਕਿਉਂਕਿ ਹਰ ਕਿਸਾਨ ਪੰਜਾਬ ਦੀ ਮੰਡੀ ਵਿੱਚ ਬੈਠਾ ਆਪਣਾ ਮਾਲ ਤਾਮਿਲਨਾਡੂ, ਕਰਨਾਟਕਾ, ਪੱਛਮੀ ਬੰਗਾਲ ਜਾਂ ਕਿਸੇ ਹੋਰ ਸੂਬੇ ਵਿੱਚ ਵੇਚਣ ਜੋਗਾ ਹੋ ਜਾਵੇਗਾ। ਜਾਣਕਾਰੀ ਮੁਤਾਬਕ ਜਿਹੜੀਆਂ ਮੰਡੀਆਂ ਇਸ ਵਿੱਚ ਸ਼ਾਮਲ ਹੋਣਗੀਆਂ, ਉਸ ਨੂੰ ਨੈਸ਼ਨਲ ਮਾਰਕੀਟਿੰਗ ਐਕਸਚੇਂਜ ਨਾਲ ਜੋੜਿਆ ਜਾਵੇਗਾ।ਕੇਂਦਰ ਸਰਕਾਰ ਹਰ ਮੰਡੀ ਵਿੱਚ ਲੋੜੀਂਦਾ ਇਨਫਰਾਸਟ੍ਰਕਚਰ, ਜਿਸ ਵਿੱਚ ਕੰਪਿਊਟਰ ਤੇ ਲੈਬ ਸ਼ਾਮਲ ਹੈ, ਕਾਇਮ ਕਰਨ ਲਈ 75 ਲੱਖ ਰੁਪਏ ਦੇਵੇਗੀ।ਇਸ ਲੈਬ ਵਿੱਚ ਹਰ ਜਿਣਸ ਦੀ ਗ੍ਰੇਡਿੰਗ ਹੋਵੇਗੀ। ਇਸ ਤੋਂ ਬਾਅਦ ਉਸ ਜਿਣਸ ਨੂੰ ਕੰਪਿਊਟਰ ‘ਤੇ ਵੇਚਣ ਲਈ ਡਿਸਪਲੇਅ ਕੀਤਾ ਜਾਵੇਗਾ ਤੇ ਉਸ ਦੀ ਬੋਲੀ ਸ਼ੁਰੂ ਹੋ ਜਾਵੇਗੀ। ਦੇਸ਼ ਵਿੱਚੋਂ ਕੋਈ ਵੀ ਡੀਲਰ ਉਸ ਨੂੰ ਵੱਧ ਤੋਂ ਵੱਧ ਬੋਲੀ ਦੇ ਕੇ ਮਿਥੇ ਸਮੇਂ ਵਿੱਚ ਖਰੀਦ ਸਕੇਗਾ।