ਮੋਗਾ ਰੋਡ ‘ਤੇ ਸਵੇਰੇ ਪੰਜ ਵਜੇ ਦੀ ਕਰੀਬ ਸੜਕ ਹਾਦਸਾ ਹੋ ਗਿਆ। ਵਾਪਰੇ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਦੋ ਲੜਕਿਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਹਨਾਂ ਦੀ ਮਰੂਤੀ ਕਾਰ ਅਤੇ ਟਰਾਲੇ ਵਿਚਕਾਰ ਜਬਰਦਸਤ ਟੱਕਰ ਹੋਈ ਸੀ ਜਦ ਉਹ ਪਿੰਡ ਆਸਾ ਬੁੱਟਰ ਤੋਂ ਮਲੇਰਕੋਟਲਾ ਗਏ ਤੇ ਵਾਪਸ ਆ ਰਹੇ ਸਨ।
ਇਸ ਹਾਦਸੇ ਦੌਰਾਨ ਤਿੰਨ ਔਰਤਾਂ, ਕਾਰ ਚਾਲਕ ਅਤੇ ਇਕ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ 3 ਔਰਤਾਂ, 1 ਮਰਦ ਤੇ ਇਕ ਬੱਚਾ ਸ਼ਾਮਲ ਸੀ। ਮੁਕਤਸਰ ਦੇ ਪਿੰਡ ਆਸਾ ਬੁੱਟਰ ਦਾ ਇਹ ਪਰਿਵਾਰ ਮਰੇਲਕੋਟਲਾ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤੇ ਸ਼ਾਇਦ ਨੀਂਦ ਦੇ ਆਓਣ ਕਰਕੇ ਡਰਾਈਵਰ ਸਤੁੰਲਨ ਗਵਾ ਬੈਠਾ ਸੀ ਤੇ ਉਸ ਦੀ ਕਾਰ ਟਰੱਕ ਨਾਲ ਜਾ ਲੱਗੀ।
2 ਗੰਭੀਰ ਜ਼ਖਮੀ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸੜਕ ਹਾਦਸਿਆਂ ਦੇ ਕਾਰਨ ਜਿਥੇ ਜਿਆਦਾਤਰ ਸੜਕਾਂ ਦਾ ਮਾੜਾ ਹੋਣਾ ਵੇਖਿਆਂ ਗਿਆ ਹੈ ਦੂਸਰੇ ਪਾਸੇ ਇਸ ‘ਚ ਵੀ ਕੋਈ ਸ਼ੱਕ ਨਹੀਂ ਕਿ ਡਰਾਈਵਰ ਵੀ ਡਰਾਈਵਰੀ ਸਮੇਂ ਜਾਂ ਤਾਂ ਨੀਂਦ ਤੇ ਜਾਂ ਆਪਣਾ ਆਪਾ ਖੋ ਜਾਣ ਕਾਰਨ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।

ਬੀਤੇ ਸਮੇਂ ‘ ਚ ਵੀ ਮੋਗਾ ਤੋਂ ਥੋੜ੍ਹੀ ਦੂਰ ਪਿੰਡ ਧੂਰਕੋਟ ਦੇ ਨੇੜੇ ਟਰੱਕ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਸੀ। ਜਿਸ ਭਿਆਨਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ (29 ਸਾਲ) ਅਤੇ ਲਖਵੀਰ ਸਿੰਘ (21 ਸਾਲ) ਵਾਸੀ ਰਾਏਕੋਟ ਤੋਂ ਤਿੰਨ ਵਜੇ ਆਪਣੀ ਜ਼ੈਨ ਕਾਰ ‘ਤੇ ਸਵਾਰ ਹੋ ਕੇ ਮੋਗਾ ਵੱਲ ਜਾ ਰਹੇ ਸਨ।
ਜਿਸ ਦੌਰਾਨ ਜਦੋਂ ਉਹ ਪਿੰਡ ਧੂਰਕੋਟ ਨੇੜੇ ਪਹੁੰਚੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਜਾ ਵੱਜੀ ਸੀ ਜਿਸ ਨਾਲ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪ੍ਰਤੱਖਦਰਸ਼ੀਆਂ ਦਾ ਮੰਨਣਾ ਸੀ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਦੋ ਟੁੱਕੜੇ ਹੋ ਗਏ ਅਤੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
Sikh Website Dedicated Website For Sikh In World