ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ..
ਪੰਜਾਬੀ ਗਾਇਕ ਗੈਰੀ ਸੰਧੂ ਅਤੇ ਮੰਗਾ ਸੰਧੂ ਦੇ ਸਤਿਕਾਰਯੋਗ ਪਿਤਾ ਸਰਦਾਰ ਸੋਹਣ ਸਿੰਘ ਸੰਧੂ ਅੱਜ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਰੁੜਕਾ ਕਲਾਂ ਦੇ ਪੱਤੀ ਹੇਤਾ ਕੀ ਸਮਸ਼ਾਨਘਾਟ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ। ਸ. ਸੋਹਣ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।
Garry Sandhu father passed away
ਗੈਰੀ ਸੰਧੂ ੲਿੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜ਼ਾਰਿਆ ਅਤੇ ਬਾਅਦ ਵਿੱਚ ਉਹ ਪੰਜਾਬ, ਭਾਰਤ ਆ ਗਿਆ। ਗੈਰੀ ਸੰਧੂ ਦੇ ਪਿੰਡ ਦਾ ਨਾਂਮ ਰੁਡ਼ਕਾ ਕਲਾਂ ਹੈ, ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿੱਤ ਹੈ। ਉਹਨਾਂ ਦਾ ਫ਼੍ਰੈਸ਼ ਮੀਡਿਆ ਰਿਕਾਰਡ ਨਾਂ ਦਾ ਆਪਣਾ ਰਿਕਾਰਡ ਲੇਬਲ ਹੈ, ਜਿਸਦੇ ਤਹਿਤ ਉਹ ਹੋਰ ਕਲਾਕਾਰਾਂ ਨਾਲ ਮਿਲਕੇ ਆਪਣੇ ਗਾਨੇ ਕੱਡਦੇ ਹਨ .
ਉਹਨਾਂ ਦੀ ਆਪਣੀ ਇੱਕ ਕਲਾਥਿੰਗ ਲਾਇਨ ਵੀ ਹੈ, ਜੋ ਕਿ ਸਟੋਰਾਂ ਵਿੱਚ ਫ਼੍ਰੈਸ਼ ਨਾਂ ਦੇ ਤਹਿਤ ਬੇਚੀ ਜਾਂਦੀ ਹੈ. I ਓਰਿਜਿਨਲ ਫ਼੍ਰੈਸ਼ ਦੀ ਸ਼ੁਰੂਆਤ ਜਲੰਧਰ ਵਿੱਚ ਕਰਨ ਮਗਰੋਂ, ਅਮ੍ਰਿਤਸਰ ਅਤੇ ਬਟਾਲੇ ਵਿੱਚ ਦੋਹਾਂ ਥਾਂਹਾਂ ਤੇ ਵੀ ਖੋਲੀ ਗਈ .
ਯੂ.ਕੇ ਵਿੱਚ ਬਿਤਾਈ ਜ਼ਿੰਦਗੀ ਅਤੇ ਉਥੋਂ ਦੇਸ਼ ਨਿਕਾਲਾ
ਗੈਰੀ ਸੰਧੂ, ਸਭ ਤੋਂ ਪਹਿਲਾਂ ਸਾਲ 2002 ਵਿੱਚ ਯੂਕੇ ਆਏ ਪਰ ਅਲੱਗ ਪਛਾਣ ਨਾਲ, ਉਹਨਾਂ ਨੇ ਸ਼ਰਣ ਲਈ ਦਾਅਵਾ ਵੀ ਕੀਤਾ ਪਰ ਯੂਕੇ ਬਾਡਰ ਏਜੰਸੀ ਵੱਲੋਂ ਇਨਕਾਰ ਕਰ ਦਿੱਤਾ ਗਿਆ. ਉਹਨਾਂ ਨੂੰ ਫਿਰ ਇਮੀਗ੍ਰੇਸ਼ਨ ਬੇਲ ਤੇ ਰੱਖਿਆ ਗਿਆ ਜਿਸ ਵਿੱਚ ਉਹਨਾਂ ਨੂੰ ਏਜੰਸੀ ਨੂੰ ਨਿਯਮਿਤ ਤੋਰ ਤੇ ਰਿਪੋਰਟ ਕਰਨਾ ਹੁੰਦਾ ਸੀ I ਪਰ, ਇਸਦੇ ਬਜਾਏ ਉਹ ਫ਼ਰਾਰ ਹੋ ਗਏ ਅਤੇ ਯੂਕੇ ਬਾਡੱਰ ਏਜੰਸੀ ਨੂੰ ਉਹਨਾਂ ਦੇ ਠਿਕਾਣੇ ਦੀ ਜਾਣਕਾਰੀ ਸੀ.
ਜਨਵਰੀ, 2008 ਵਿੱਚ ਉਹਨਾਂ ਤੇ ਪੁਲਿਸ ਅਫ਼ਸਰ ਵੱਲੋਂ ਅਪਰਾਧੀਕ ਮਾਮਲਾ ਉਦੋਂ ਦਰਜ਼ ਕੀਤਾ ਗਿਆ ਜਦੋਂ ਉਹ ਬਿਨਾਂ ਇਨਸ਼ੋਰੈਂਸ ਦੇ ਡਰਾਇਵਿੰਗ ਕਰਦੇ ਫੜੇ ਗਏ. ਉਹਨਾਂ ਨੂੰ ਫਿਰ ਮੁੜ ਦੁਬਾਰਾ ਇਮੀਗ੍ਰੇਸ਼ਨ ਬੇਲ ਤੇ ਰੱਖ ਦਿੱਤਾ ਗਿਆ, ਕਿਉਂਕਿ ਉਹਨਾਂ ਕੋਲ ਪਾਸਪੋਰਟ ਵੀ ਨਹੀਂ ਸੀ.
ਇਸ ਕਰਕੇ ਯੂਕੇ ਬਾਡਰ ਏਜੰਸੀ ਨੇ ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਬਣਾਉਣ ਤੇ ਕੰਮ ਕੀਤਾ, ਤਾਂਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ I ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਪ੍ਰਾਪਤ ਹੋ ਜਾਣ ਮਗਰੋਂ, ਅਕਤੂਬਰ 2009 ਨੂੰ, ਅਫ਼ਸਰਾਂ ਉਹਨਾਂ ਹੈਨਓਵਰ ਰੋਡ, ਰੋਲੇਅ ਰੈਗਿਸ, ਡੁਡਲੇ ਦੇ ਪਤੇ ਤੇ ਗਏ, ਪਰ ਉਥੇ ਉਹਨਾਂ ਨੂੰ ਪਤਾ ਲਗਾ ਕਿ ਉਹ ਦੁਬਾਰਾ ਫ਼ਰਾਰ ਹੋ ਗਏ ਸਨ.
ਉਹਨਾਂ ਨੂੰ 27 ਅਕਤੂਬਰ 2011 ਨੂੰ ਗਿਰਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ I ਉਹਨਾਂ ਨੂੰ ਨਵੰਬਰ 2011 ਨੂੰ ਅਸਥਾਈ ਤੌਰ ਤੇ ਰਿਹਾ ਕੀਤਾ ਗਿਆ ਜਦਕਿ ਯੂਕੇ ਬਾਡਰ ਏਜੰਸੀ ਨੇ ਅਗਲੇ ਵਰਨਣ ਨੂੰ ਮਨਿਆ I ਪਰ ਉਹ ਸਾਰੇ ਰੱਦ ਕਰ ਦਿੱਤੇ ਗਏ ਅਤੇ ਗੈਰੀ ਸੰਧੂ ਨੂੰ 12 ਜਨਵਰੀ 2012 ਨੂੰ ਭਾਰਤ ਵਾਪਸ ਭੇਜਣ ਤੋਂ ਪਹਿਲਾਂ 16 ਦਸੰਬਰ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਗਿਆ.