ਪੜੋ ਤੇ ਸ਼ੇਅਰ ਕਰੋ-ਨਲੂਏ ਸਰਦਾਰ ਅਤੇ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਲੁਕਾ ਕੇ ਰੱਖਣ ਦਾ ਕੀ ਕਰਨ ਸੀ ??

ਸੰਤ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਐਨੇ ਲੰਮੇ ਸਮੇ ਤੱਕ ਦਮਦਮੀ ਟਕਸਾਲ ਵੱਲੋ ਲਕੋਈ ਰੱਖਣ ਦੇ ਵਿਸ਼ੇ ਤੇ ਅੱਜ ਦੇ ਅਖੌਤੀ ਪ੍ਰਚਾਰਕ ਬਿਨਾ ਸੋਚੇ ਸਮਝੇ ਪੰਥ ਦੀ ਮਹਾਨ ਸੰਪਰਦਾਇ ਦਮਦਮੀ ਟਕਸਾਲ ਜਿਸ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸੀ ਭੰਡਣ ਲੱਗੇ ਪਲ ਨਹੀਂ ਲਾਉਦੇ।ਸਭ ਤੋਂ ਵੱਡੇ ਦੁੱਖ ਦੀ ਗੱਲ ਉਸ ਸਮੇਂ ਲਗਦੀ ਹੈ ਜਦੋਂ ਸਿੱਖ ਧਰਮ ਚ ਵਿਵਾਦ ਪੈਦਾ ਕਰਨ ਲਈ ਇਹਨਾ ਏਜੰਸੀਆ ਦੇ ਪਲੈਨ ਕੀਤੇ ਹੋਏ ਪ੍ਰਚਾਰਕਾ ਦੇ ਮਗਰ ਸਾਡੇ ਅਣਜਾਣ ਅਤੇ ਇਤਹਾਸ ਤੋ ਸੱਖਣੇ ਨੌਜਵਾਨ ਲੱਗ ਜਾਦੇ ਹਨ।

ਕੀ ਕਦੇ ਕਿਸੇ ਨੇ ਇਤਿਹਾਸਿਕ ਤੌਰ ਤੇ ਜਾ ਆਪਣੇ ਦਿਮਾਗੀ ਪੱਧਰ ਦੀ ਸੋਝੀ ਤੇ ਇਸ ਨੂੰ ਸਮਝਣ ਦੀ ਕੋਸਿਸ ਕੀਤੀ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਮਹਾਪੁਰਖ ਜਿੰਨਾ ਨੇ ਆਪ ਬਾਬਾ ਜਰਨੈਲ ਸਿੰਘ ਨੂੰ ਟਕਸਾਲ ਦਾ ਮੁਖੀ ਬਣਾਇਆ ਸੀ ਉਹਨਾ ਨੇ ਉਹਨਾ ਦੀ ਸ਼ਹੀਦੀ ਨੂੰ ਆਖਰ ਕਿਉ ਲਕੋਈ ਰੱਖਿਆ ?? ਬਾਬਾ ਠਾਕੁਰ ਸਿੰਘ ਜਿੰਨਾ ਨੇ ਇਕੱਲੇ ਇਕੱਲੇ ਸ਼ਹੀਦ ਪਰਿਵਾਰਾ ਦੀ ਆਪ ਸਾਰ ਲਈ ਜਿੰਨਾ ਨੂੰ ਸਮੁਚੀ ਦਮਦਮੀ ਟਕਸਾਲ ਆਪਣੀ ਮਾ ਮੰਨਦੀ ਹੋਵੇ,ਸਮੁੱਚੀਆ ਸਿੱਖ ਸੰਪਰਦਾਵਾ ਤੇ ਜੱਥੇਬੰਦੀਆ ਜਿੰਨਾ ਦੇ ਇਕ ਬਚਨ ਤੇ ਫੁਲ ਚੜਾਉਦੀਆ ਹੋਣ ਉਹਨਾ ਲਈ ਆਖਰ ਕੋਈ ਮਜਬੂਰੀ ਸੀ ਸੰਤ ਜਰਨੈਲ ਸਿੰਘ ਦੀ ਸਹਾਦਤ ਨੂੰ ਲਕੋਣਾ ?? ਤਾਂ ਇਸ ਸਬੰਧ ‘ਚ ਸਾਨੂੰ ਇਤਿਹਾਸ ਵਾਚਣਾ ਪਵੇਗਾ।

 

 

ਕੀ ਕਿਸੇ ਨੂੰ ਪਤਾ ਹੈ ਕਿ ਜੰਗ ਜਿੱਤਣ ਲਈ ਖਾਲਸਾਈ ਫੌਜਾ ਨੂੰ ਹਰੀ ਸਿੰਘ ਨਲੂਏ ਦੀ ਸ਼ਹੀਦੀ ਨੂੰ ਵੀ ਲਕੋਣਾ ਪਇਆ ਸੀ,ਇਤਹਾਸਿਕ ਅਤੇ ਦੂਰ ਦ੍ਰਿਸ਼ਟੀ ਤੋ ਬਾਬਾ ਠਾਕੁਰ ਸਿੰਘ ਦਾ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਲਕੋਣ ਦਾ ਯਤਨ ਬਹੁਤ ਵੱਡਾ ਸੂਝਵਾਨਤਾ ਭਰਿਆ ਫੈਸਲਾ ਸੀ ।ਭਾਰਤੀ ਹਕੂਮਤ ਨਾਲ ਸਿੰਘਾ ਨੇ 12 ਵਰੇ ਮੈਦਾਨੀ ਇਲਾਕੇ ਵਿਚ ਜੰਗ ਲੜੀ ਪਰ ਹਾਰ ਨਹੀਂ ਮੰਨੀ।ਕਦੇ ਵੀ ਜੰਗ ਵਿਚ ਜੇ ਕਿਸੇ ਫੌਜ ਦਾ ਜਰਨੈਲ ਸ਼ਹੀਦ ਹੋ ਜਾਏ ਤਾ ਸਾਰੀ ਫੌਜ ਇਕ ਹਿਸਾਬ ਨਾਲ ਹਾਰ ਜਾਦੀ ਹੈ,ਪਰ ਬਾਬਾ ਠਾਕੁਰ ਸਿੰਘ ਨੇ ਅਸਿੱਧੇ ਢੰਗ ਨਾਲ ਉਹ ਜੰਗ ਚਲਦੀ ਰੱਖੀ ਤੇ ਹਕੂਮਤ ਨੂੰ ਡਰਾਵਾ ਪਾਈ ਰੱਖਿਆ।

 

 

ਅੱਜ ਸਿੱਖ ਕੌਮ ਵੀ ਸਹੀਦ ਮੰਨਦੀ ਹੈ ਤੇ ਸਰਕਾਰਾ ਵੀ ਆਪਣੇ ਰਿਕਾਰਡ ਚ ਭਾਵੇ ਉਹਨਾ ਦੇ ਸਰੀਰ ਤਿਆਗਣ ਦੀ ਗੱਲ ਲਿਖੀ ਫਿਰਦੀਆ ਨੇ ਪਰ ਇਕ ਵਾਰੀ ਆਖ ਕੇ ਵੇਖੋ ਸੰਤ ਜਰਨੈਲ ਸਿੰਘ ਆ ਗਏ ਤਾ ਦੁਨੀਆ ਦੀ ਵੱਡੀ ਤਾਕਤ ਨੂੰ ਭਾਜੜਾ ਪੈ ਜਾਣੀਆ ਨੇ।ਰਹੀ ਗੱਲ ਅਖੌਤੀ ਨਿਧੜਕ ਪ੍ਰਚਾਰਕਾ ਦੀ ਬਾਬਾ ਠਾਕੁਰ ਸਿੰਘ ਜਿਹੀ ਸੋਝੀ ਢਾਈ ਸਾਲਾ ਕੋਰਸ ਕਰਕੇ ਨਹੀਂ ਨਾਮ ਜਪ ਕੇ ਤੇ ਸੇਵਾ ਚ ਗੱਚ ਹੋ ਕੇ ਆ ਸਕਦੀ ਹੈ ਓਸ ਤੋਂ ਬਿਨਾ ਨਹੀ।
– ਰਾਜਪ੍ਰੀਤ ਸਿੰਘ ਕਾਉਂਕੇ ਕਲਾਂ

error: Content is protected !!