ਪੁਲਿਸ ਨੂੰ ਜਗਾਉਣ ਲਈ ਨੌਜਵਾਨ ਨੇ ਥਾਣੇ ਵਿਚ ਕੀਤੀ ਚੋਰੀ !!

ਪਿਹੋਵਾ-ਹਲਕੇ ਵਿਚ ਇਕ ਨੌਜਵਾਨ ਬੜੀ ਆਸਾਨੀ ਨਾਲ ਰਾਤ ਦੇ ਸਮੇਂ ਥਾਣੇ ਵਿਚ ਐਸ.ਐਚ.ਓ. ਦੇ ਕਮਰੇ ਤੱਕ ਪਹੁੰਚ ਗਿਆ ਅਤੇ ਉਥੋਂ ਸਾਮਾਨ ਵੀ ਲੈ ਗਿਆ | ਪਰ ਉਥੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਿਆ | ਨੌਜਵਾਨ ਦੀ ਪਛਾਣ ਪਿੰਡ ਹਰੀਗੜ੍ਹ ਭੌਰਖ ਦੇ ਕੁਲਦੀਪ ਵਜੋਂ ਹੋਈ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੁਲਦੀਪ ਸਨਿਚਰਵਾਰ ਦੁਪਹਿਰ ਨੂੰ ਸਾਮਾਨ ਸਮੇਤ ਮੀਡੀਆ ਨਾਲ ਰੂਬਰੂ ਹੋਇਆ | ਕੁਲਦੀਪ ਦੇ ਮੁਤਾਬਿਕ ਸ਼ਹਿਰ ਵਿਚ ਵਧ ਰਹੀ ਚੋਰੀ ਦੀ ਵਾਰਦਾਤਾਂ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਅਤੇ ਪੁਲਿਸ ਨੂੰ ਜਗਾਉਣ ਲਈ ਉਸ ਨੇ ਅਜਿਹਾ ਕੰਮ ਕੀਤਾ |ਉਸ ਨੇ ਦੱਸਿਆ ਕਿ 2 ਦਿਨ ਪਹਿਲਾਂ ਚੋਰ ਉਸ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਉਸ ਵਿਚ ਰੱਖੇ ਹਜ਼ਾਰਾਂ ਰੁਪਏ ਲੈ ਗਏ | ਇਸ ਦੀ ਸ਼ਿਕਾਇਤ ਉਸ ਨੇ ਆਪਣੇ ਦੋਸਤ ਜਰਿਏ ਪੁਲਿਸ ਨੂੰ ਦਿੱਤੀ ਸੀ | ਕਿਉਂਕਿ ਘਟਨਾ ਦੇ ਸਮੇਂ ਉਸ ਦੀ ਗੱਡੀ ਉਸ ਦੇ ਦੋਸਤ ਕੋਲ ਹੀ ਸੀ | ਘਟਨਾ ਤੋਂ ਬਾਅਦ ਜਦੋਂ ਉਹ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਤਾਂ ਉਥੇ ਕਰਮਚਾਰੀ ਨਹੀਂ ਮਿਲੇ | ਮੁਸ਼ਕਿਲ ਨਾਲ ਇਕ ਕਰਮਚਾਰੀ ਨੂੰ ਮਿਲ ਕੇ ਉਹ ਆਪਣੀ ਸ਼ਿਕਾਇਤ ਦੇ ਕੇ ਵਾਪਸ ਆ ਗਿਆ | ਪਰ ਇਸ ਨਾਲ ਉਸ ਨੂੰ ਚੈਣ ਨਹੀਂ ਮਿਲਿਆ, ਤਾਂ ਉਸ ਨੇ ਪੁਲਿਸ ਦੀ ਅੱਖਾਂ ਖੋਲ੍ਹਣ ਦਾ ਮਨ ਬਣਾ ਲਿਆ | ਦੇਰ ਰਾਤ ਨੂੰ 11 ਵਜੇ ਤੋਂ 12 ਵਜੇ ਦੇ ਕਰੀਬ ਉਹ ਦੁਬਾਰਾ ਥਾਣੇ ਵਿਚ ਗਿਆ ਅਤੇ ਉਸ ਨੇ ਐਸ.ਐਚ.ਓ. ਦੇ ਕਮਰੇ ਵਿਚ ਐਾਟਰੀ ਕੀਤੀ | ਇਸ ਦੌਰਾਨ ਥਾਣੇ ਦਾ ਕੋਈ ਮੁਲਾਜ਼ਮ ਉਸ ਨੂੰ ਨਹੀਂ ਦੇਖ ਪਾਇਆ | ਕੁਲਦੀਪ ਨੇ ਐਸ.ਐਚ.ਓ. ਦੇ ਕਮਰੇ ਵਿਚ ਵੜ ਕੇ ਆਪਣੇ ਮੋਬਾਇਲ ਨਾਲ ਵੀ.ਡੀ.ਓ. ਬਣਾਈ, ਜਿਸ ਵਿਚ ਉਸ ਨੇ ਕਿਹਾ ਕਿ ਉਹ ਪੁਲਿਸ ਨੂੰ ਜਗਾਉਣ ਲਈ ਇਹ ਸਭ ਕਰ ਰਿਹਾ ਹੈ ਤੇ ਜੋ ਸਾਮਾਨ ਉਥੋਂ ਲੈ ਕੇ ਜਾਵੇਗਾ |ਉਸ ਨੂੰ ਸਵੇਰੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਸਾਹਮਣੇ ਰੱਖ ਕੇ ਸਵਾਲ ਚੁੱਕੇਗਾ ਕਿ ਜਦੋਂ ਪੁਲਿਸ ਦਾ ਆਪਣਾ ਘਰ ਹੀ ਸੁਰੱਖਿਅਤ ਨਹੀਂ, ਤਾਂ ਉਹ ਸ਼ਹਿਰ ਦੀ ਸੁਰੱਖਿਆ ਕਿਵੇਂ ਕਰੇਗੀ | ਸਵੇਰੇ ਦਿਨ ਨਿਕਲਣ ‘ਤੇ ਉਹ ਮੀਡੀਆ ਨਾਲ ਰੂਬਰੂ ਹੋਇਆ, ਜਿਸ ਵਿਚ ਐਸ.ਐਚ.ਓ. ਦੀ ਵਰਦੀ, ਉਸ ਦਾ ਲੈਪਟਾਪ, ਡਾਇਰੀ, ਮੁਕਦਮੇ ਦੀਆਂ ਕਾਪੀਆਂ ਤੇ ਹੋਰ ਜ਼ਰੂਰੀ ਕਾਗਜਾਤ ਸਨ | ਕੁਲਦੀਪ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਕੋਈ ਸ਼ਰਾਰਤੀ ਤੱਤ ਥਾਣੇ ਦੇ ਮਾਲ ਗੋਦਾਮ ਤੱਕ ਐਾਟਰੀ ਕਰ ਗਏ ਤਾਂ ਉਥੋਂ ਹਥਿਆਰ ਦੀ ਚੋਰੀ ਕਰ ਕੇ ਲੈ ਗਏ, ਤਾਂ ਪੁਲਿਸ ਕਿਸੇ ਨੂੰ ਕੀ ਮੂੰਹ ਦਿਖਾਏਗੀ | ਮੀਡੀਆ ਸਾਹਮਣੇ ਸਾਰੀ ਗੱਲ ਰੱਖਣ ਤੋਂ ਬਾਅਦ ਕੁਲਦੀਪ ਉਥੋਂ ਵੱਡੇ ਅਧਿਕਾਰੀਆਂ ਵੱਲ ਰਵਾਨਾ ਹੋ ਗਿਆ |

error: Content is protected !!