ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨ

ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨ

ਚੰਡੀਗੜ੍ਹ ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨ:ਪੁਲਿਸ ਨੂੰ ਅਕਸਰ ਹੀ ਆਮ ਲੋਕਾਂ ਦੇ ਵਾਹਨਾਂ ਦੇ ਚਲਾਨ ਕੱਟਦਿਆਂ ਦੇਖਿਆ ਹੈ ਪਰ ਚੰਡੀਗੜ੍ਹ ਦੀ ਪੁਲਿਸ ਨੇ ਕੁੱਝ ਖ਼ਾਸ ਕਰਕੇ ਦਿਖਾ ਦਿੱਤਾ ਹੈ।ਚੰਡੀਗੜ੍ਹ ਪੁਲਿਸ ਨੇ ਬੁਲਗਾਰਡ ਲਗਾ ਕੇ ਚੱਲਣ ਵਾਲੀਆਂ ਗੱਡੀਆਂ ‘ਤੇ ਸਖ਼ਤੀ ਕਰ ਦਿਤੀ ਹੈ।ਚੰਡੀਗੜ੍ਹ ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨ

ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਡੀਜੀਪੀ ਦੀ ਕਾਰ ‘ਤੇ ਬੁਲਗਾਰਡ ਲੱਗਿਆ ਹੋਣ ਕਰ ਕੇ ਉਸ ਦਾ ਚਲਾਨ ਕੱਟ ਦਿਤਾ।ਜਿਸ ਦੇ ਲਈ ਇੱਕ ਵਿਅਕਤੀ ਨੇ ਪੁਲਿਸ ਦੀ ਸਾਈਟ ‘ਤੇ ਸ਼ਿਕਾਇਤ ਕੀਤੀ ਸੀ ਕਿ ਡੀਜੀਪੀ ਦੀ ਗੱਡੀ ‘ਤੇ ਬੁਲਗਾਰਡ ਲੱਗਿਆ ਹੋਇਆ ਹੈ ਅਤੇ ਇਹ ਸੜਕਾਂ ‘ਤੇ ਚੱਲ ਰਹੀ ਹੈ।ਸ਼ਿਕਾਇਤ ਮਿਲਣ ਦੇ 17 ਮਿੰਟ ਅੰਦਰ ਹੀ ਚੰਡੀਗੜ੍ਹ ਪੁਲਿਸ ਨੇ ਡੀਜੀਪੀ ਦੀ ਗੱਡੀ ਦੀ ਚਲਾਨ ਕਰ ਦਿੱਤਾ।ਚੰਡੀਗੜ੍ਹ ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨਜਾਣਕਾਰੀ ਅਨੁਸਾਰ ਪੰਜਾਬ ਡੀਜੀਪੀ ਦੇ ਨਾਂਅ ‘ਤੇ ਰਜਿਸਟਰਡ ਇਨੋਵਾ ਗੱਡੀ ਦਾ ਚੰਡੀਗੜ੍ਹ ਦੀ ਟ੍ਰੈਫਿ਼ਕ ਪੁਲਿਸ ਨੇ ਚਲਾਨ ਕੱਟਿਆ ਹੈ।ਡੀਜੀਪੀ ਦੀ ਗੱਡੀ ‘ਤੇ ਬੁਲਗਾਰਡ ਲੱਗਿਆ ਹੋਇਆ ਸੀ ਅਤੇ ਨਿਯਮਾਂ ਅਨੁਸਾਰ ਅਜਿਹਾ ਕਰਨਾ ਗ਼ਲਤ ਹੈ।ਉਸ ਸਮੇਂ ਗੱਡੀ ਵਿਚ ਡਰਾਈਵਰ ਦੇ ਨਾਲ ਇਕ ਹੋਰ ਸਹਿਯੋਗੀ ਵਰਦੀ ਵਿਚ ਮੌਜੂਦ ਸੀ।ਹਾਲਾਂਕਿ ਪੰਜਾਬ ਦੇ ਡੀਜੀਪੀ ਗੱਡੀ ਵਿਚ ਨਹੀਂ ਸਨ।ਚੰਡੀਗੜ੍ਹ ਪੁਲਿਸ ਦਾ ਕਮਾਲ ,ਪੰਜਾਬ ਦੇ ਡੀਜੀਪੀ ਦੀ ਗੱਡੀ ਦਾ ਕੱਟਿਆ ਚਲਾਨਇਸ ‘ਤੇ ਟ੍ਰੈਫਿਕ ਪੁਲਿਸ ਨੇ ਤੁਰਤ ਟ੍ਰੈਫਿਕ ਵਾਇਲੇਸ਼ਨ ਇੰਫਰਾਮੇਸ਼ਨ ਸਲਿੱਪ (ਟੀਵੀਆਰਐਸ) ਚਲਾਨ ਇਸ਼ੂ ਕਰ ਦਿਤਾ।ਇਸ ਤੋਂ ਬਾਅਦ ਵਿਭਾਗ ਨੇ ਸ਼ਿਕਾਇਤਕਰਤਾ ਨੂੰ ਬਕਾਇਦਾ ਦੁਬਾਰਾ ਤੋਂ ਮੈਸੇਜ਼ ਦੇ ਜ਼ਰੀਏ ਕਾਰਵਾਈ ਦੀ ਜਾਣਕਾਰੀ ਦਿਤੀ ਅਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਵੀ ਕੀਤਾ।

error: Content is protected !!