ਇਹ ਤਸਵੀਰਾਂ ਝਾਰਖੰਡ ਤੋਂ ਆਈਆਂ ਹਨ ਜਿਨਾਂ ਚ ਇੱਕ ਬੰਦੇ ਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ ਗਈ (ਕਾਰਨ ਅਜੇ ਪਤਾ ਨਹੀਂ)। ਪਰ ਲੋਕ ਉਸਨੂੰ ਬਚਾਉਣ ਦੀ ਬਜਾਏ ਕੋਲ ਖੜੇ ਵੀਡੀਓ ਬਣਾਉਂਦੇ ਰਹੇ ਤੇ ਉਹ ਅੱਗ ਨਾਲ ਸੜਕੇ ਮਰ ਗਿਆ। ਇਸ ਮੌਕੇ ਇੱਕ ਪੱਤਰਕਾਰ ਵੀ ਤੁਸੀਂ ਦੇਖ ਸਕਦੇ ਹੋ ਜੋ ਮਰਨ ਤੋਂ ਪਹਿਲਾਂ ਪੀੜਿਤ ਦੇ ਲਾਗੇ ਆਪਣਾ Microphone ਕਰ ਰਿਹਾ ਤਾਂ ਜੋ ਉਸਨੂੰ ਕੁਝ ਪੁੱਛ ਸਕੇ ਪਰ ਉਸਨੂੰ ਬਚਾਉਣ ਲਈ ਕੋਈ ਹੀਲਾ ਨਹੀਂ ਕਰ ਰਿਹਾ।
झारखंड के गढ़वा की ये तस्वीर देखकर गुस्सा भी आया और शर्म भी। बीच सड़क पर एक युवा को ज़िंदा जला दिया गया और लोग मदद करने की जगह वीडियो बनाते रहे और रिपोर्टर बेशर्मी से मुंह पर माइक लगाकर बाइट लेता रहा। मन में सवाल आया कि इस तस्वीर में दिख रहा हर शख्श किस प्रजाति का है क्योंकि ये इंसान तो नहीं हो सकते। कोई इंसान इतना निर्दयी और संवेदनहीन कैसे हो सकता है? इस रिपोर्टर और पुलिसवालों को तो जेल भेजना चाहिए। क्या एक तड़पते शख्श को मरते छोड़ देना अपराध नहीं माना जाना चाहिए?ऐसे पत्रकार और पत्रकारिता पर लानत है।
ਗੱਲ ਕਰੀਏ ਕਿਉਂ ਖ਼ਤਮ ਹੋ ਰਹੀ ਹੈ ਇਨਸਾਨੀਅਤ? ਸਭ ਤੋਂ ਪਹਿਲਾਂ ਸੋਚਣ ਵਾਲੀ ਗੱਲ ਹੈ ਕਿ ਹਰ ਬੰਦਾ, ਹਰ ਔਰਤ ਆਪਣੇ ਫ਼ਰਜ਼ ਨਿਭਾਉਣ ਤੋਂ ਭੱਜ ਰਿਹਾ ਹੈ ਜਾਂ ਫਿਰ ਕਹਿ ਲਵੋ, ਲੋਕ ਆਲਸੀ ਹੋ ਚੁੱਕੇ ਹਨ। ਇਸ ਪਿੱਛੇ ਇੱਕ ਕਾਰਨ ਮੋਬਾਈਲ ਵੀ ਹੈ, ਪਰਿਵਾਰ ਦੇ ਮੈਂਬਰ ਇੱਕ ਘਰ ਵਿੱਚ ਬੈਠ ਕੇ ਵੀ ਅਲੱਗ ਹੁੰਦੇ ਹਨ। ਸਭ ਆਪੋ-ਆਪਣੇ ਹੱਥ ਵਿੱਚ ਮੋਬਾਈਲ ਫੜ ਕੇ ਬੈਠੇ ਰਹਿੰਦੇ ਹਨ ਜਿਸ ਕਰ ਕੇ ਉਹ ਇੱਕ-ਦੂਜੇ ਨੂੰ ਟਾਈਮ ਨਹੀਂ ਦੇ ਪਾਉਂਦੇ ਹਨ। ਇੱਥੇ ਆ ਕੇ ਖ਼ੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਹਨ। ਇੱਕ-ਦੂਜੇ ਪ੍ਰਤੀ ਪਿਆਰ ਖ਼ਤਮ ਹੋ ਜਾਂਦਾ ਜਾਂ ਖ਼ਤਮ ਹੋਣ ਕਿਨਾਰੇ ਪੁੱਜ ਜਾਂਦਾ ਹੈ ਅਤੇ ਇਨਸਾਨੀਅਤ ਖ਼ਤਮ ਹੋਣ ਲੱਗਦੀ ਹੈ।ਜੋ ਵੀਡੀਉ ਬਣਾ ਰਹੇ ਸੀ ਉਹਨਾਂ ਦੀ ਵੀ ਇਨਸਾਨੀਅਤ ਮੁਰਦਾ ਹੋ ਚੁੱਕੀ ਹੋਣੀ,ਜੇ ਉਹ ਵੀਡੀਉ ਬਣਾਉਣ ਦੀ ਜਗ੍ਹਾ ਉਸ ਮਰ ਰਹੇ ਬੰਦੇ ਨੂੰ ਬਚਾ ਲੈਂਦੇ ਤਾਂ ਇਹ ਨਹੀਂ ਹੋਣਾ ਸੀ। ਉਨ੍ਹਾਂ ਤੋਂ ਵੀ ਮੂਰਖ ਹੁੰਦੇ ਹਨ ਉਹ ਲੋਕ ਜੋ ਇੱਦਾਂ ਦੀਆਂ ਵੀਡੀਉ ਨੂੰ ਬਣਾਉਂਦੇ ਹਨ, ਅੱਗੇ ਭੇਜਦੇ ਹਨ ਅਤੇ ਆਪਣੀ ਮੂਰਖਤਾ ਨੂੰ ਦਰਸਾਉਂਦੇ ਹਨ। ਕਦੇ ਵੀ ਇਸ ਤਰਾਂ ਦਾ ਸ਼ਰਮਨਾਕ ਕੰਮ ਨਾ ਕਰੋ, ਜਿਸ ਨਾਲ ਇਨਸਾਨ ਨੂੰ, ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪਵੇ।