ਚੰਡੀਗੜ੍ਹ: ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਮੁੱਖ ਸੜਕ ‘ਤੇ ਗੁਰਮੁਖੀ ‘ਚ ਲਿਖੇ ਬੋਰਡ ਫੈਸਲਾਬਾਦ ਅਤੇ ਸ਼ੇਖ਼ੂਪੁਰਾ ਦੇ ਪ੍ਰਮੁੱਖ ਚੌਕਾਂ ਵਿਚ ਵੀ ਲਗਵਾਏ ਜਾ ਰਹੇ ਹਨ। ਜਿਹੜੇ ਕਿ ਪਾਕਿਸਤਾਨੀ ਨਾਗਰਿਕਾਂ ਸਮੇਤ ਵਿਦੇਸ਼ੀ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿਚ ਲਿਖੇ ਇਹ ਬੋਰਡ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ, ਸ਼ੇਖ਼ੂਪੁਰਾ ਬਾਈਪਾਸ ਚੌਕ, ਮਾਨਾਂਵਾਲਾ ਮੋੜ, ਸ੍ਰੀ ਨਨਕਾਣਾ ਸਾਹਿਬ ਬਾਈਪਾਸ ਅਤੇ ਫ਼ਾਰੂਖਾਬਾਦ ਬਾਈਪਾਸ ‘ਤੇ ਲਾਏ ਗਏ ਹਨ। 
ਸੂਬਾ ਪੰਜਾਬ ਸਰਕਾਰ ਦੇ ਆਦੇਸ਼ ‘ਤੇ ਲਾਏ ਗਏ ਗੁਰਮੁਖੀ ‘ਚ ਲਿਖੇ ਸੂਚਨਾ ਬੋਰਡਾਂ ਤੋਂ ਬਾਅਦ ਹੁਣ ਗੁਰਮੁਖੀ ‘ਚ ਲਿਖੇ ਬੋਰਡ ਫੈਸਲਾਬਾਦ ਅਤੇ ਸ਼ੇਖ਼ੂਪੁਰਾ ਦੇ ਪ੍ਰਮੁੱਖ ਚੌਕਾਂ ਵਿਚ ਵੀ ਲਗਵਾਏ ਜਾ ਰਹੇ ਹਨ।
ਪਾਕਿਸਤਾਨ ਦੀ ਸਟੈਂਡਿੰਗ ਕਮੇਟੀ ਬਰਾਏ ਇਨਸਾਨੀ ਹਕੂਕ ਦੇ ਚੇਅਰਮੈਨ ਐੱਮ. ਪੀ. ਏ. ਰਮੇਸ਼ ਸਿੰਘ ਅਰੋੜਾ ਦੇ ਯਤਨਾਂ ਸਦਕਾ ਸੂਬਾ ਪੰਜਾਬ ਸਰਕਾਰ ਦੇ ਆਦੇਸ਼ ‘ਤੇ ਲਾਏ ਗਏ ਹਨ।
ਇੰਨਾ ਹੀ ਨਹੀਂ ਇੰਨਾਂ ਬੋਰਡਾਂ ਉੱਤੇ ਸਭ ਤੋਂ ਉੱਪਰ ਗੁਰਮੁਖੀ ਨੂੰ ਲਿਖਿਆ ਗਿਆ ਹੈ। ਸ਼ੇਖ਼ੂਪੁਰਾ ਚੌਕ ਵਿਚ ਲਾਏ ਗਏ ਨੀਲੇ ਰੰਗ ਦੇ ਦਿਸ਼ਾ ਸੂਚਨਾ ਬੋਰਡ ‘ਤੇ ਸਭ ਤੋਂ ਉੱਪਰ ਗੁਰਮੁਖੀ ਵਿਚ ਨਨਕਾਣਾ ਸਾਹਿਬ, ਫ਼ੈਸਲਾਬਾਦ ਅਤੇ ਸ਼ੇਖ਼ੂਪੁਰਾ ਲਿਖਿਆ ਗਿਆ ਹੈ ਅਤੇ ਇਸੇ ਪ੍ਰਕਾਰ ਇਸ ਦੇ ਹੇਠਾਂ ਅੰਗਰੇਜ਼ੀ ਅਤੇ ਉਰਦੂ ਵਿਚ ਇਹ ਸ਼ਬਦਾਵਲੀ ਲਿਖੀ ਗਈ।
Sikh Website Dedicated Website For Sikh In World