ਜਿੱਥੇ ਸਾਡਾ ਦੇਸ਼ ਮਹਿਲਾ ਦਿਵਸ ਮਨਾ ਰਿਹਾ ਸੀ ਉਥੇ ਹੀ ਕੋਈ ਇਨਸਾਨ ਇਸ ਗੱਲ ਨੂੰ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸਵੇਰੇ ਆਪਣੇ ਘਰੋਂ ਕੰਮ ਤੇ ਨਿਕਲੀ ਹਰ ਕੁੜੀ ਜਾ ਔਰਤ ਸ਼ਾਮ ਤੱਕ ਆਪਣੇ ਘਰ ਸਹੀ ਵਾਪਸ ਆਵੇਗੀ ਜਾ ਨਹੀਂ ਹੁਣ ਤਾ ਆਫ਼ਿਸ ਛੱਡੋ ਮਾਹੌਲ ਏਨਾ ਖ਼ਰਾਬ ਹੋ ਗਿਆ ਹੈ ਕਿ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਔਰਤ ਘਰ ਵਿਚ ਵੀ ਪੂਰੀ ਤਰਾਂ ਸੁਰੱਖਿਅਤ ਹੈ।
ਅਮਨਪ੍ਰੀਤ ਦੇ ਜੀਜੇ ਨੇ ਉਸਦੇ ਨਾਲ ਕੀਤਾ ਜਾਨਵਰਾਂ ਤੋਂ ਵੀ ਭੈੜਾ ਸਲੂਕ
ਬਠਿੰਡਾ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੇ ਨਾਲ ਘਟੀ ਇੱਕ ਘਟਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਕੇ ਤੁਹਾਨੂੰ ਵਿਸ਼ਵਾਸ਼ ਹੋ ਜਾਵੇਗਾ ਕਿ ਅੱਜ ਔਰਤਾਂ ਕਿੰਨੀਆਂ ਕੁ ਸੁਰਖਿਅਤ ਹਨ ਅਮਨਪ੍ਰੀਤ ਬਠਿੰਡਾ ਵਿਚ ਇੱਕ beauty ਪਾਰਲਰ ਚਲਾਉਂਦੀ ਹੈ। 31 ਜਨਵਰੀ ਸਾਲ 2011 ਨੂੰ ਵੀ ਉਹ ਆਪਣੇ ਕੰਮ ਤੇ ਗਈ ਸੀ ਪਰ ਜਦ ਉਹ ਸ਼ਾਮ ਨੂੰ ਘਰ ਰਿਕਸ਼ੇ ਤੇ ਵਾਪਸ ਆਪਣੀ ਮਾਂ ਨਾਲ ਆ ਰਹੀ ਸੀ
ਤਾ ਕੁਝ ਮੋਟਰ ਸਾਈਕਲ ਸਵਾਰ ਅਣਜਾਣ ਲੋਕਾਂ ਨੇ ਉਸਦੇ ਸਿਰ ਤੇ ਕੁਝ ਤਰਲ ਪਦਾਰਥ ਪਾ ਦਿੱਤਾ ਇਸਤੋਂ ਪਹਿਲਾ ਕਿ ਅਮਨਪ੍ਰੀਤ ਉਹਨਾਂ ਨੂੰ ਦੇਖਦੀ ਉਸਦੇ ਪੂਰੇ ਸਰੀਰ ਤੇ ਜਲਨ ਹੋਣ ਲੱਗੀ …ਉਹ ਸੀ ਤੇਜ਼ਾਬ
ਅਮਨਪ੍ਰੀਤ ਤੇ ਜੋ ਚੀਜ ਪਾਈ ਗਈ ਉਹ ਅਸਲ ਵਿਚ ਤੇਜਾਬ ਸੀ ਸਿਰ ਤੋਂ ਹੁੰਦੇ ਹੋਏ ਤੇਜਾਬ ਜਿਥੇ ਜਿਥੇ ਵੀ ਗਿਆ ਅਮਨਪ੍ਰੀਤ ਦਾ ਉਹ ਹਿੱਸਾ ਵਿਗੜਦਾ ਚਲਾ ਗਿਆ ਉਹ ਬੰਦੇ ਤਾ ਭੱਜ ਗਏ ਪਰ ਅਫਸੋਸ ਦੀ ਗੱਲ ਇਹ ਕਿ ਜਦੋ ਇਹ ਘਟਨਾ ਹੋਈ ਉਥੇ ਬਹੁਤ ਸਾਰੇ ਲੋਕ ਖੜੇ ਸਨ ਪਰ ਕਿਸੇ ਨੇ ਕੁਝ ਨਹੀਂ ਕੀਤਾ 10 -15 ਮਿੰਟ ਬੀਤ ਗਏ ਅਮਨਪ੍ਰੀਤ ਆਪਣੀ ਮਾਂ ਦੇ ਨਾਲ ਉਥੇ ਹੀ ਰੋਂਦੀ ਰਹੀ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਕਾਫੀ ਦੇਰ ਬਾਅਦ ਐਮਬੂਲੈਂਸ ਆਈ ਤਾ ਜਾ ਕੇ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਹੁਣ ਤੱਕ ਉਸਦੀ ਹਾਲਤ ਏਨੀ ਵਿਗੜ ਗਈ ਸੀ ਕਿ ਉਸਨੂੰ ਪੀ ਜੀ ਆਈ ਚੰਡੀਗੜ ਭੇਜ ਦਿੱਤਾ ਗਿਆ
ਹੁਣ ਤੱਕ 40 ਸਰ੍ਜਰੀਆਂ ਅਤੇ 50 ਲੱਖ ਰੁਪਏ ਖਰਚ ਹੋ ਚੁਕੇ ਹਨ
ਅਮਨਪ੍ਰੀਤ ਦੇ ਪਿਤਾ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਅਮਨਪ੍ਰੀਤ ਦੀਆ ਹੁਣ ਤੱਕ 40 ਸਰ੍ਜਰੀਆਂ ਹੋ ਚੁਕੀਆਂ ਹਨ ਇਸ ਹਾਦਸੇ ਵਿਚ ਮੇਰੀ ਬੇਟੀ ਦੀ ਜ਼ਿੰਦਗੀ ਬਰਬਾਦ ਹੋ ਗਈ ਬੇਟੀ ਹੀ ਨਹੀਂ ਬਲਕਿ ਮੇਰੀ ਪਤਨੀ ਵੀ ਇਸ ਵਿਚ ਝੁਲਸ ਗਈ ਹੈ ਹਾਲਾਂਕਿ ਉਸਦੀ ਸੱਟ ਏਨੀ ਗੰਭੀਰ ਨਹੀਂ ਹੈ ਅਸੀਂ ਜਦੋ ਵੀ ਆਪਣੀ ਕੁੜੀ ਦੇ ਇਲਾਜ ਦੇ ਲਈ ਜਾਂਦੇ ਹਾਂ ਤਾ ਲੋਕ ਮੇਰਾ ਦੁੱਖ ਸਮਝਣ ਦੀ ਥਾਂ ਹੱਸਦੇ ਨੇ ਸਾਡੇ ਤੇ।
ਅਮਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਆਪਣੀ ਬੇਟੀ ਦਾ ਇਲਾਜ ਕਰਵਾਉਣ ਜਾਂਦਾ ਸੀ ਤਾ ਉਸ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ ਉਸਨੇ ਦੱਸਿਆ ਕਿ ਮੈ ਮੇਰੀ ਬੇਟੀ ਅਤੇ ਪਤਨੀ ਦਾ ਇਲਾਜ ਕਰਵਾਉਣਾ ਸੀ ਇਸ ਲਈ ਸਭ ਕੁਝ ਸਹਿਣ ਕਰ ਗਿਆ ਮੈਨੂੰ ਅਜਿਹਾ ਬੈਡ ਦਿੱਤਾ ਗਿਆ ਜਿਥੇ ਚਾਰੋ ਪਾਸੇ ਲਾਸ਼ਾ ਹੁੰਦੀਆਂ ਸਨ ਅਤੇ ਦੂਸਰੇ ਬੈਡ ਤੇ ਮੇਰੀ ਬੇਟੀ ਅਤੇ ਪਤਨੀ ਹੁੰਦੀਆਂ ਸਨ ਮੈ ਜਮੀਨ ਤੇ ਸੋਂਦਾ ਸੀ ਇਸ ਲਈ ਕਿ ਮੇਰੀ ਬੇਟੀ ਦਾ ਇਲਾਜ ਹੋ ਜਾਵੇ ਉਸ ਵੇਲੇ ਕੋਈ ਅਜਿਹਾ ਮੰਤਰੀ ਨਹੀਂ ਸੀ
ਜਿਸਤੋ ਅਸੀਂ ਮਦਦ ਨਹੀਂ ਮੰਗੀ ਮੈ ਤਤਕਾਲੀਨ ਸੀ ਐਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲਿਆ ਸੀ ਪਰ ਉਹਨਾਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ ਬਠਿੰਡਾ ਦੀ ਸੰਸਦ ਹਰਸਿਮਰਤ ਕੌਰ ਨੂੰ ਕਈ ਵਾਰ ਕਿਹਾ ਪਰ ਉਸਨੇ ਵੀ ਕੁਝ ਨਹੀਂ ਕੀਤਾ
ਇਸ ਮਾਮਲੇ ਵਿਚ ਜਦ ਤਫਤੀਸ਼ ਕੀਤੀ ਤਾ ਇਹ ਖੁਲਾਸਾ ਹੋਇਆ ਕਿ ਅਮਨਪ੍ਰੀਤ ਤੇ ਇਹ ਹਮਲਾ ਉਸਦੇ ਜੀਜੇ ਨੇ ਹੀ ਕਰਵਾਇਆ ਸੀ
ਅਮਨਪ੍ਰੀਤ ਦੀ ਮਾਂ ਨੇ ਕਿਹਾ ਕਿ ਆਰੋਪੀ ਦਲਜਿੰਦਰ ਸਿੰਘ ਦੇ ਨਾਲ ਉਸਦੀ ਵੱਡੀ ਬੇਟੀ ਹਰਪ੍ਰੀਤ ਦਾ ਵਿਆਹ ਹੋਇਆ ਹੈ ਜਿਸਦੇ ਬਾਅਦ ਉਹਨਾਂ ਦਾ ਜਵਾਈ ਆਪਣੀ ਪਤਨੀ ਦੀ ਭੈਣ ਅਮਨਪ੍ਰੀਤ ਤੇ ਬੁਰੀ ਨਜਰ ਰੱਖਣ ਲੱਗਾ ਅਮਨਪ੍ਰੀਤ ਨੇ ਏਦਾਂ ਵਿਰੋਧ ਕੀਤਾ ਤਾ ਉਸਨੇ ਇਹ ਘਟਨਾ ਕਰ ਦਿੱਤੀ ਹੁਣ ਆਰੋਪੀ ਦਾ ਉਸਦੀ ਭੈਣ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ।
ਘਟਨਾ ਦੇ ਬਾਅਦ ਅਮਨਪ੍ਰੀਤ ਦਾ ਨੱਕ ,ਕੰਨ ਅਤੇ ਚਿਹਰਾ ਸਿਰ ਬੁਰੀ ਤਰਾਂ ਨਾਲ ਝੁਲਸ ਗਿਆ ਸਰਜਰੀ ਦੇ ਬਾਅਦ ਕੁਝ ਰਾਹਤ ਤਾ ਹੈ ਪਰ ਨੱਕ ਅਤੇ ਕੰਨ ਪਹਿਲਾ ਵਰਗੇ ਨਹੀਂ ਹਨ