ਜਿੱਥੇ ਇੱਕ ਪਾਸੇ ਦੇਰ ਰਾਤ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ, ਉਥੇ ਹੀ ਚੰਡੀਗੜ੍ਹ ਪੁਲਿਸ ਨੇ ਲਗਭਗ 700 ਚਲਾਨ ਕੱਟੇ। ਐਨਾ ਹੀ ਨਹੀਂ ਪੁਲਿਸ ਨੇ ਕਾਰਾਂ ਨੂੰ ਜਬਤ ਵੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਸਨ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਹ ਨਾਕੇ ਰਾਤ 10 ਵਜੇ ਤੋਂ 2 ਵਜੇ ਤੱਕ ਲਗਾਏ ਗਏ। ਇਸ ਦੌਰਾਨ ਹਰ ਆਉਣ ਜਾਣ ਵਾਲੇ ਵਾਹਨ ਦੇ ਚਾਲਕ ਦਾ ਸ਼ਰਾਬ ਟੈਸਟ ਲਿਆ ਗਿਆ। ਇਸ ਦੌਰਾਨ 203 ਲੋਕਾਂ ਦੇ ਸ਼ਰਾਬ ਪੀ ਕੇ ਚਲਾਨ ਕੱਟੇ ਗਏ।ਇਸ ਤੋਂ ਇਲਾਵਾ ਗਲਤ ਪਾਰਕਿੰਗ ਕਰਨ ਵਾਲਿਆਂ ਦੇ 100 ਚਲਾਨ ਕੱਟੇ ਗਏ। ਸਭ ਤੋਂ ਜਿਆਦਾ ਗਲਤ ਪਾਰਕਿੰਗ ਦੇ ਚਲਾਨ ਸੈਕਟਰ 15, ਸੈਕਟਰ 22, ਸੈਕਟਰ 19, ਸੈਕਟਰ 18 ਅਤੇ ਇੰਡਸਟ੍ਰੀਅਲ ਏਰੀਆ ਫੇਜ਼ 1 ਵਿੱਚ ਕੱਟੇ ਗਏ ਹਨ।ਇੱਥੇ ਇਹ ਵੀ ਵਰਣਨਯੋਗ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਭ ਤੋਂ ਜਿਆਦਾ ਸਖਤੀ ਚੰਡੀਗੜ੍ਹ ਵਿੱਚ ਵਰਤੀ ਜਾਂਦੀ ਹੈ। ਖਾਸ ਮੌਕਿਆਂ ਉਤੇ ਤਾਂ ਪੁਲਿਸ ਹੋਰ ਵੀ ਸਖਤ ਹੋ ਜਾਂਦੀ ਹੈ ਅਤੇ ਨਿਯਮ ਤੋੜਨ ਵਾਲੇ ਕਿਸੇ ਵਿਅਕਤੀ ਨੂੰ ਇੱਥੇ ਬਖਸ਼ਿਆ ਨਹੀਂ ਜਾਂਦਾ, ਭਾਵੇਂ ਉਹ ਕੋਈ ਵੀ ਹੋਵੇ।
ਨਵੇਂ ਸਾਲ ਦੇ ਜਸ਼ਨ ‘ਚ ਹੁੱਲ੍ਹੜਬਾਜ਼ੀ, ਭੀੜ ਨੇ ਕੀਤੀ ਲੜਕੀਆਂ ਨਾਲ ਇਹ ਗੰਦੀ ਹਰਕਤ…
ਨਵੇਂ ਸਾਲ ਦੇ ਮੌਕੇ ‘ਤੇ ਜਿੱਥੇ ਲੋਕਾਂ ਵੱਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ‘ਤੇ ਜਸ਼ਨ ਮਨਾਏ ਗਏ, ਉੱਥੇ ਹੀ ਬੰਗਲੁਰੂ ਵਿਚ ਹੋਏ ਨਵੇਂ ਸਾਲ ਦੇ ਜਸ਼ਨ ਵਿਚ ਡੁੱਬੇ ਕੁਝ ਲੋਕਾਂ ਨੇ ਇਸ ਪ੍ਰੋਗਰਾਮ ਦੌਰਾਨ ਫਿਰ ਤੋਂ ਬੰਗਲੁਰੂ ਨੂੰ ਸ਼ਰਮਸਾਰ ਕਰ ਦਿੱਤਾ। ਨਵੇਂ ਸਾਲ ਦਾ ਇਹ ਪ੍ਰੋਗਰਾਮ ਬੰਗਲੁਰੂ ਦੇ ਬ੍ਰਿਗੇਡ ਰੋਡ ‘ਤੇ ਕਰਵਾਇਆ ਜਾ ਰਿਹਾ ਸੀ।ਬ੍ਰਿਗੇਡ ਰੋਡ ‘ਤੇ ਹੋ ਰਹੇ ਇਸ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਆਪਣੇ ਪਤੀ ਦੇ ਨਾਲ ਘੁੰਮਣ ਆਈ ਇੱਕ ਔਰਤ ਨਾਲ ਭੀੜ ਨੇ ਨਾ ਸਿਰਫ਼ ਛੇੜਛਾੜ ਕੀਤੀ ਬਲਕਿ ਉਸ ਦੇ ਕੱਪੜੇ ਤੱਕ ਉਤਾਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦੇ ਪਤੀ ਨੇ ਮੀਡੀਆ ਨੂੰ ਦੱਸਿਆ ਕਿ ਸਾਲ 2018 ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਲੋਕ ਬ੍ਰਿਗੇਡ ਰੋਡ ‘ਤੇ ਇਕੱਠੇ ਹੋਏ ਸਨ। ਲੋਕ 12 ਵੱਜਣ ਦਾ ਇੰਤਜ਼ਾਰ ਕਰ ਰਹੇ ਸਨ ਪਰ ਜਦੋਂ ਕਾਊਂਟਡਾਊਨ ਸ਼ੁਰੂ ਹੋਇਆ ਤਾਂ ਭੀੜ ਬੇਕਾਬੂ ਹੋਣ ਲੱਗ ਪਈ।ਉਸ ਨੇ ਦੱਸਿਆ ਕਿ ਇਸੇ ਦੌਰਾਨ ਮੈਨੂੰ ਅਤੇ ਮੇਰੀ ਪਤਨੀ ਨੂੰ ਕੁਝ ਨੌਜਵਾਨਾਂ ਦੀ ਟੋਲੀ ਨੇ ਘੇਰ ਲਿਆ ਅਤੇ ਲੜਕੇ ਬਾਕੀ ਲੜਕੀਆਂ ‘ਤੇ ਜਾਣਬੁੱਝ ਕੇ ਡਿੱਗਣ ਲੱਗੇ। ਹੱਦ ਤਾਂ ਉਦੋਂ ਹੋ ਗਈ ਜਦੋਂ ਉਨ੍ਹਾਂ ਨੇ ਇੱਕ ਲੜਕੀ ਦੀ ਪੈਂਟ ਉਤਾਰਨ ਲਈ ਖਿੱਚੋਤਾਣ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜਿਆਂ ਦੇ ਅੰਦਰ ਹੱਥ ਪਾਉਣ ਲੱਗੇ। ਲੜਕੀ ਡਰ ਦੇ ਮਾਰੇ ਚੀਕ ਰਹੀ ਸੀ ਪਰ ਉਸ ਦੀ ਸੁਣਨ ਵਾਲੀ ਕੋਈ ਨਹੀਂ ਸੀ।ਪੁਲਿਸ ਬੇਕਾਬੂ ਹੋਈ ਭੀੜ ਨੂੰ ਕਾਬੂ ਕਰਨ ਵਿਚ ਲੱਗੀ ਹੋਈ ਸੀ। ਜਦੋਂ ਉਨ੍ਹਾਂ ਦੀ ਨਜ਼ਰ ਸਾਡੇ ‘ਤੇ ਪਈ ਤਾਂ ਉਨ੍ਹਾਂ ਨੇ ਸਾਨੂੰ ਤੁਰੰਤ ਖਿੱਚ ਕੇ ਇੱਕ ਪਾਸੇ ਕਰ ਲਿਆ ਅਤੇ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਮੇਰੀ ਪਤਨੀ ਦੇ ਨਾਲ ਜੋ ਕੁਝ ਹੋਇਆ ਉਹ ਮੈਂ ਦੱਸ ਨਹੀਂ ਸਕਦਾ। ਉਸ ਨੇ ਕਿਹਾ ਕਿ ਇਸ ਮਾਮਲੇ ਵਿਚ ਮੈਂ ਪੁਲਿਸ ਵਿਚ ਸ਼ਿਕਇਤ ਦਰਜ ਕਰਵਾਵਾਂਗਾ।