ਨਵੀਂ ਦਿੱਲੀ : ਇਸ ਸਮੇਂ ਦੇਸ਼ ਭਰ ਵਿਚ ਰਾਮ ਲੀਲਾ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਨਰਾਤਿਆਂ ਦੇ ਮੌਕੇ ‘ਤੇ ਜਗ੍ਹਾ-ਜਗ੍ਹਾ ਰਾਮਾਇਣ ਦੇ ਦ੍ਰਿਸ਼ ਦਿਖਾਏ ਜਾ ਰਹੇ ਹਨ। ਮਾਨਤਾ ਹੈ ਕਿ ਨਰਾਤੇ ਦੇ ਦਸਵੇਂ ਦਿਨ ਭਗਵਾਨ ਰਾਮ ਨੇ ਰਾਵਣ ਦਾ ਖਾਤਮਾ ਕਰ ਦਿੱਤਾ ਸੀ, ਇਸ ਲਈ ਇਸ ਦਿਨ ਵਿਜੇ ਦਸਮੀ ਮਨਾਈ ਜਾਂਦੀ ਹੈ। ਇਸ ਦੇ ਠੀਕ 20 ਦਿਨ ਬਾਅਦ ਭਗਵਾਨ ਰਾਮ ਆਯੁੱਧਿਆ ਪਰਤੇ ਸਨ, ਉਦੋਂ ਦੀਵਾਲੀ ਮਨਾਈ ਗਈ ਸੀ। ਦੱਸ ਦੇਈਏ ਕਿ ਇੱਕ ਰਿਸਰਚ ਵਿਚ 50 ਅਜਿਹੇ ਸਥਾਨ ਖੋਜਣ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ਦਾ ਸਬੰਧ ਰਾਮਾਇਣ ਨਾਲ ਹੈ। ਇੱਥੇ ਰਾਵਣ ਦੀ ਡੈੱਡਬਾਡੀ ਮੌਜੂਦ ਹੋਣ ਦਾਅਵਾ ਵੀ ਕੀਤਾ ਗਿਆ ਹੈ।
ਸ੍ਰੀਲੰਕਾ ਦਾ ਇੰਟਰਨੈਸ਼ਨਲ ਰਾਮਾਇਣ ਰਿਸਰਚ ਸੈਂਟਰ ਅਤੇ ਉਥੋਂ ਦੇ ਸੈਰ ਸਪਾਟਾ ਮੰਤਰਾਲੇ ਨੇ ਮਿਲ ਕੇ ਰਾਮਾਇਣ ਨਾਲ ਜੁੜੇ ਅਜਿਹੇ 50 ਸਥਾਨ ਲੱਭੇ ਹਨ। ਇਨ੍ਹਾਂ ਸਥਾਨਾਂ ਦਾ ਜ਼ਿਕਰ ਰਾਮਾਇਣ ਵਿਚ ਵੀ ਮਿਲਦਾ ਹੈ। ਇਨ੍ਹਾਂ 50 ਸਥਾਨਾਂ ਵਿਚੋਂ ਇੱਕ ਹੈ ਸ੍ਰੀਲੰਕਾ ਦੇ ਰੈਗਲਾ ਦੇ ਜੰਗਲਾਂ ਦੇ ਵਿਚਕਾਰ ਇੱਕ ਵਿਸ਼ਾਲ ਪਹਾੜੀ।
ਦਾਅਵਾ ਹੈ ਕਿ ਇੱਥੇ ਰਾਵਣ ਦੀ ਗੁਫ਼ਾ ਹੈ, ਜਿੱਥੇ ਉਸ ਨੇ ਤਪੱਸਿਆ ਕੀਤੀ ਸੀ। ਉਸੇ ਗੁਫ਼ਾ ਵਿਚ ਅੱਜ ਵੀ ਰਾਵਣ ਦੀ ਲਾਸ਼ ਸੁਰੱਖਿਅਤ ਰੱਖੀ ਹੋਈ ਹੈ। ਰੈਗਲਾ ਦੇ ਸੰਘਣੇ ਜੰਗਲਾਂ ਅਤੇ ਗੁਫ਼ਾਵਾਂ ਵਿਚ ਕੋਈ ਨਹੀਂ ਜਾਂਦਾ ਹੈ ਕਿਉਂਕਿ ਇੱਥੇ ਜੰਗਲੀ ਅਤੇ ਖ਼ੂੰਖਾਰ ਜਾਨਵਰ ਮੌਜੂਦ ਹਨ। ਰੈਗਲਾ ਦੇ ਇਲਾਕੇ ਵਿਚ ਰਾਵਣ ਦੀ ਇਹ ਗੁਫ਼ਾ 8 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸਥਿਤ ਹੈ। ਜਿੱਥੇ 17 ਫੁੱਟ ਲੰਬੇ ਤਾਬੂਤ ਵਿਚ ਰਾਵਣ ਦੀ ਡੈੱਡਬਾਡੀ ਰੱਖੀ ਹੋਈ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਵਣ ਦੀ ਡੈੱਡਬਾਡੀ ਜਿਸ ਤਾਬੂਤ ਵਿਚ ਰੱਖੀ ਗਈ ਹੈ, ਉਸ ਦੇ ਚਾਰੇ ਪਾਸੇ ਇੱਕ ਖ਼ਾਸ ਲੇਪ ਲੱਗਿਆ ਹੋਇਆ ਹੈ। ਦੱਸ ਦੇਈਏ ਕਿ ਮਿਸਰ ਵਿਚ ਪ੍ਰਾਚੀਨ ਕਾਲ ਵਿਚ ਮਮੀ ਬਣਾਉਣ ਦੀ ਪ੍ਰੰਪਰਾ ਸੀ, ਜਿੱਥੇ ਅੱਜ ਵੀ ਪਿਰਾਮਿਡਾਂ ਵਿਚ ਹਜ਼ਾਰਾਂ ਸਾਲ ਤੋਂ ਕਈ ਰਾਜਾਵਾਂ ਦੀਆਂ ਲਾਸ਼ਾਂ ਰੱਖੀਆਂ ਹੋਈਆਂ ਹਨ। ਉਸ ਸਮੇਂ ਸ਼ੈਵ ਸੰਪਰਦਾਇ ਵਿਚ ਸਮਾਧੀ ਦੇਣ ਦੀ ਰਸਮ ਸੀ। ਦਾਅਵਾ ਕੀਤਾ ਜਾਂਦਾ ਹੈ ਕਿ ਰਾਵਣ ਸ਼ੈਵਪੰਥੀ ਸੀ।
ਨਿਊਜ਼ੀਲੈਂਡ ਚੋਣਾਂ ‘ਚ ਫਿਰ ਦੋ ਪੰਜਾਬੀਆਂ ਨੇ ਮਾਰੀ ਬਾਜ਼ੀ, ਚੌਥੀ ਵਾਰ ਸਿੱਖ ਸੰਸਦ ਮੈਂਬਰ ਨੇ ਗੱਡੇ ਝੰਡੇ
ਰਾਵਣ ਏਲਾ ਨਾਅ ਨਾਲ ਇੱਕ ਝਰਨਾ ਹੈ, ਜੋ ਇੱਕ ਅੰਡਾਕਾਰ ਚੱਟਾਨ ਤੋਂ ਲਗਭਗ 25 ਮੀਟਰ ਭਾਵ 82 ਫੁੱਟ ਦੀ ਉਚਾਈ ਤੋਂ ਡਿਗਦਾ ਹੈ। ਰਾਵਣ ਏਲਾ ਵਾਟਰ ਫਾਲ ਸੰਘਣੇ ਜੰਗਲਾਂ ਦੇ ਵਿਚਕਾ ਸਥਿਤ ਹੈ। ਰਾਵਣ ਏਲਾ ਨੂੰ ਰਾਵਣ ਦੀ ਗੁਫ਼ਾ ਕਿਹਾ ਜਾਂਦਾ ਹੈ। ਇੱਥੇ ਸੀਤਾ ਨਾਂਅ ਤੋਂ ਇੱਕ ਪੁਲ ਵੀ ਹੈ। ਇਹ ਗੁਫ਼ਾ ਸਮੁੰਦਰ ਦੀ ਸਤ੍ਹਾ ਤੋਂ 1370 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। ਇਹ ਸਥਾਨ ਸ੍ਰੀਲੰਕਾ ਦੇ ਬਾਂਦਰਾਵੇਲਾ ਤੋਂ 11 ਕਿਲੋਮੀਟਰ ਦੂਰ ਹੈ।
ਇੱਥੇ ਦੀ ਵੇਲੀਮੜਾ ਨਾਮ ਦੀ ਜਗ੍ਹਾ ‘ਤੇ ਡਿਵਾਊਰੂਮਪਾਲਾ ਮੰਦਰ ਹੈ। ਇਹ ਉਹੀ ਜਗ੍ਹਾ ਹੈ, ਜਿੱਥੇ ਮਾਤਾ ਸੀਤਾ ਨੇ ਅਗਨੀ ਪ੍ਰੀਖਿਆ ਦਿੱਤੀ ਸੀ। ਸਥਾਨਕ ਲੋਕ ਇਸ ਜਗ੍ਹਾ ‘ਤੇ ਸੁਣਵਾਈ ਕਰਕੇ ਨਿਆਂ ਕਰਨ ਦਾ ਕੰਮ ਕਰਦੇ ਹਨ। ਇੱਥੇ ਮਾਨਤਾ ਹੈ ਕਿ ਜਿਸ ਤਰ੍ਹਾਂ ਇਸ ਜਗ੍ਹਾ ‘ਤੇ ਦੇਵੀ ਸੀਤਾ ਨੇ ਸੱਚਾਈ ਸਾਬਤ ਕੀਤੀ ਸੀ, ਉਸੇ ਤਰ੍ਹਾਂ ਇੱਥੇ ਲਿਆ ਗਿਆ ਹਰ ਫ਼ੈਸਲਾ ਸਹੀ ਸਾਬਤ ਹੁੰਦਾ ਹੈ।
ਇਸ ਤੋਂ ਇਲਾਵਾ ਕੈਂਡੀ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਨੰਬਾਰਾ ਏਲੀਆ ਮਾਰਗ ‘ਤੇ ਇੱਕ ਤਲਾਬ ਮੌਜੂਦ ਹੈ, ਜਿਸ ਨੂੰ ਸੀਤਾ ਟੀਅਰ ਤਲਾਬ ਕਿਹਾ ਜਾਂਦਾ ਹੈ। ਇਸ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਬੇਹੱਦ ਗਰਮੀ ਦੇ ਦਿਨਾਂ ਵਿਚ ਜਦੋਂ ਆਸਪਾਸ ਦੇ ਕਈ ਤਲਾਬ ਸੁੱਕ ਜਾਂਦੇ ਹਨ ਤਾਂ ਵੀ ਇਹ ਕਦੇ ਨਹੀਂ ਸੁੱਕਦਾ। ਆਸਪਾਸ ਦਾ ਪਾਣੀ ਤਾਂ ਮਿੱਠਾ ਹੈ ਪਰ ਇਸ ਦਾ ਪਾਣੀ ਹੰਝੂਆਂ ਵਰਗਾ ਖਾਰਾ ਹੈ। ਕਹਿੰਦੇ ਹਨ ਕਿ ਰਾਵਣ ਜਦੋਂ ਸੀਤਾ ਮਾਤਾ ਨੂੰ ਅਗਵਾ ਕਰਕੇ ਲਿਜਾ ਰਿਹਾ ਸੀ ਤਾਂ ਇਸ ਵਿਚ ਸੀਤਾ ਜੀ ਦੇ ਹੰਝੂ ਡਿੱਗੇ ਸਨ।
ਇੱਥੇ ਰਾਵਨਗੋੜਾ ਨਾਂਅ ਦੀ ਜਗ੍ਹਾ ਹੈ। ਇਸ ਜਗ੍ਹਾ ‘ਤੇ ਕਈ ਗੁਫ਼ਾਵਾਂ ਅਤੇ ਸੁਰੰਗਾ ਹਨ। ਇਹ ਸੁਰੰਗਾਂ ਰਾਵਣ ਦੇ ਸ਼ਹਿਰ ਨੂੰ ਅੰਦਰ ਹੀ ਜੋੜਦੀਆਂ ਸਨ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਕਈ ਸੁਰੰਗਾਂ ਤਾਂ ਸਾਊਥ ਅਫਰੀਕਾ ਤੱਕ ਗਈਆਂ ਹਨ, ਜਿਨ੍ਹਾਂ ਵਿਚ ਰਾਵਣ ਨੇ ਆਪਣਾ ਸੋਨਾ ਅਤੇ ਖ਼ਜ਼ਾਨਾ ਛੁਪਾਇਆ ਸੀ। ਇਹ ਸੁਰੰਗਾ ਕੁਦਰਤੀ ਨਹੀਂ ਹਨ, ਬਣਾਈਆਂ ਗਈਆਂ ਹਨ।
ਬੀਐੱਚਯੂ ਛੇੜਛਾੜ ਮਾਮਲਾ : ਮੋਦੀ ਦੇ ਸੰਸਦੀ ਖੇਤਰ ‘ਚ ਵਿਦਿਆਰਥਣਾਂ ‘ਤੇ ਲਾਠੀਚਾਰਜ
ਸ੍ਰੀਲੰਕਾ ਰਾਮਾਇਣ ਰਿਸਰਚ ਕਮੇਟੀ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ ਹੋਈ ਖੋਜ ਵਿਚ ਭਗਵਾਨ ਹਨੂੰਮਾਨ ਦਾ ਸ੍ਰੀਲੰਕਾ ਵਿਚ ਉੱਤਰ ਦਿਸ਼ਾ ਵਿਚ ਐਂਟਰੀ ਪੁਆਇੰਟ ਨਾਗਦੀਪ ਤੋਂ ਸ਼ੁਰੂ ਹੋਣ ਦੇ ਨਿਸ਼ਾਨ ਮਿਲੇ ਹਨ। ਖੋਜ ਦੌਰਾਨ ਉਸ ਸਥਾਨ ਦੀ ਵੀ ਤਲਾਸ਼ ਪੂਰੀ ਕਰ ਲਈ ਗਈ ਹੈ, ਜਿਸ ਜਗ੍ਹਾ ‘ਤੇ ਰਾਮ ਅਤੇ ਰਾਵਣ ਦੇ ਵਿਚਕਾਰ ਭਿਆਨਕ ਯੁੱਧ ਹੋਇਆ ਸੀ। ਅੱਜ ਵੀ ਇਸ ਯੁੱਧ ਸਥਾਨ ਨੂੰ ਯੁੱਧਘਾਗਨਾਵਾ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿੱਥੇ ਰਾਵਣ ਦਾ ਭਗਵਾਨ ਰਾਮ ਨੇ ਅੰਤ ਕੀਤਾ ਸੀ।
ਅਸ਼ੋਕ ਵਾਟਿਕਾ ਉਹ ਜਗ੍ਹਾ ਹੈ, ਜਿੱਥੇ ਰਾਵਣ ਨੇ ਮਾਤਾ ਸੀਤਾ ਨੂੰ ਰੱਖਿਆ ਸੀ। ਅੱਜ ਇਸ ਸਕਾਨ ਨੂੰ ਸੇਤਾ ਏਲੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਜੋ ਕਿ ਨੂਵਰਾ ਏਲੀਆ ਨਾਂਅ ਜਗ੍ਹਾ ਦੇ ਕੋਲ ਸਥਿਤ ਹੈ। ਇੱਥੇ ਸੀਤਾ ਮਾਤਾ ਦਾ ਮੰਦਰ ਹੈ ਅਤੇ ਨੇੜੇ ਹੀ ਇੱਕ ਝਰਨਾ ਵੀ ਹੈ। ਕਹਿੰਦੇ ਹਨ ਕਿ ਮਾਤਾ ਸੀਤਾ ਇੱਥੇ ਇਸ਼ਨਾਨ ਕਰਦੀ ਸੀ। ਇਸ ਦੇ ਕੋਲ ਹੀ ਚੱਟਾਨਾਂ ‘ਤੇ ਹਨੂੰਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਇੱਥੇ ਉਹ ਪਰਬਤ ਵੀ ਹੈ, ਜਿੱਥੇ ਹਨੂੰਮਾਨ ਜੀ ਨੇ ਪਹਿਲੀ ਵਾਰ ਕਦਮ ਰੱਖਿਆ ਸੀ, ਇਸ ਪਵਾਲਾ ਮਲਾਈ ਕਹਿੰਦੇ ਹਨ।
ਇਹ ਪਰਬਤ ਲੰਕਾਪੁਰਾ ਅਤੇ ਅਸ਼ੋਕ ਵਾਟਿਕਾ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਸੀਤਾ ਮਾਤਾ ਨੂੰ ਜਿੱਥੇ ਲਿਜਾਇਆ ਗਿਆ ਸੀ ਉਸ ਸਥਾਨ ਦਾ ਨਾਂਅ ਗੁਰੁਲਪੋਟਾ ਹੈ। ਇਸ ਨੂੰ ਸੀਤੋਕੋਟੁਵਾ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਥਾਨ ਵੀ ਮਹਿਯਾਂਗਨਾ ਦੇ ਕੋਲ ਹੈ। ਵੇਦ ਵਿਗਿਆਨ ਮੰਡਲ ਪੁਣੇ ਦੇ ਡਾਕਟਰ ਵਰਤਕ ਨੇ ਵਾਲਮੀਕਿ ਰਾਮਾਇਣ ਵਿਚ ਦਰਜ ਗ੍ਰਹਿਾਂ ਨਛੱਤਰਾਂ ਦੀ ਸਥਿਤੀ ਅਤੇ ਉਨ੍ਹਾਂ ਹੀ ਗ੍ਰਹਿ ਨਛੱਤਰਾਂ ਦੀ ਵਰਤਮਾਨ ਸਥਿਤੀ ‘ਤੇ ਡੂੰਘੀ ਖੋਜ ਕਰਕੇ ਰਾਮਾਇਣ ਕਾਲ ਨੂੰ ਲਗਭਗ 7323 ਈਸਾ ਪੂਰਵ ਭਾਵ ਅੱਜ ਤੋਂ ਲਗਭਗ 9336 ਸਾਲ ਪੁਰਾਣਾ ਦੱਸਿਆ ਹੈ।