ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ..

ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ..

ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ! ਇੱਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹੈ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸ਼ੋਈ ਚ ਖੜਾ ਆਪਣੀ ਧੀ ਦੀ ਸ਼ਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ

ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਉਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ।ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ। ਆਥਣ ਦੇ ਵੇਲੇ ਘਰ ਵਿੱਚ ਇਕ ਰਿਸ਼ਤੇਦਾਰ ਆਉਣ ਕਾਰਨ ਦੁੱਧ ਨੂੰ ਉਭਾਲ ਦੇਣ ਵੇਲੇ ਧੀ ਕੱਲੀ ਰਹਿ ਗਈ।

ਰਿਸ਼ਤੇਦਾਰ ਚਲੇ ਗਏ ਪਿਉ ਤੇ ਧੀ ਨੇ ਰਸੋਈ ਚ ਬੈਠ ਕੇ ਹੀ ਰੋਟੀ ਬਣਾ ਲਈ ਤੇ ਖਾ ਵੀ ਲਈ। ਪਰ ਧੀ ਬਾਪੂ ਦੇ ਮੂੰਹ ਤੇ ਇਕ ਭੈਅ ਨੂੰ ਪਛਾਣ ਕਰ ਰਹੀ ਸੀ। ਪੁੱਛਿਆ ਤਾਂ ਬਾਪੂ ਕਹਿੰਦਾ “ਨਹੀ ਪੁੱਤ ਕੁਝ ਨਹੀ ਹੋਇਆ ਐਵੀਂ ਤੌਰ ਜਾ ਢਿੱਲਾ”। ਧੀ ਸੌਣ ਤੋ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਤਾਂ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕੀਤਾ।

ਇਹ ਕੀ ਹੋ ਗਿਆ ਬਾਪੂ ਨੂੰ ਗੜਵੀ ਦੁੱਧ ਦੀ ਪੀਂਦਾ ਪੀਂਦਾ ਅੱਜ ਘੁੱਟ ਵੀ ਨੀ ਪੀਤੀ। ਦੋਵੇ ਬਿਸਤਰਿਆ ਤੇ ਪੈ ਗਏ।ਧੀ ਨੂੰ ਥੱਕ ਜਾਣ ਕਾਰਨ ਨੀਂਦ ਛੇਤੀ ਆ ਗਈ। ਪਰ ਬਾਪੂ ਨੂੰ ਅਚਵੀ ਲੱਗੀ ਹੋਈ ਸੀ, ਨੀਂਦ ਨਹੀ ਆ ਰਹੀ ਸੀ, ਘੋੜੇ ਵੇਚ ਕੇ ਸੌਣ ਵਾਲੇ ਨੂੰ ਅੱਜ ਕੀ ਹੋ ਗਿਆ।

ਚੱਲ ਓਏ ਲੇਖਕਾ ਪਤਾ ਕਰੀਏ, ਲੇਖਕ ਬਾਪੂ ਦੇ ਦਿਮਾਗ ਦੀ ਸੈਰ ਲਈ ਚੱਲ ਪਿਆ। ਅੰਦਰ ਗਏ ਤਾਂ ਇਕ ਆਵਾਜ ਸੁਣੀ ਜਿਸ ਵਿੱਚ ਇਕ ਆਸ਼ਕ ਤੇ ਉਸਦੀ ਮਸੂਕ ਗੱਲ ਕਰ ਰਹੇ ਸੀ।ਆਸ਼ਕ ਕਹਿ ਰਿਹਾ ਸੀ” ਗੋਲੀਆ ਚਾਰ ਵੱਧ ਪਾ ਦੀ ਦੁੱਧ ਚ ਚਾਹੇ ਦਾਲ ਸਬਜੀ ਚ ਪਾ ਦੀ ਪਰ ਦੇਖੀ ਅੱਖ ਨਾ ਖੁੱਲੇ ਤੇਰੇ ਪਿਉ ਦੀ, ਮਸਾਂ ਮੌਕਾ ਮਿਲਿਆ ਅੱਜ ਤੇਰੀ ਮਾਂ ਪੇਕੇ ਗਈ ਆ।”ਮਸੂਕ ਕਹਿ ਰਹੀ ਸੀ ” ਯਰ ਓ ਮੇਰਾ ਪਿਉ ਆ ਜੇ ਇਹਨਾਂ ਗੋਲੀਆ ਨਾਲ ਕੁਛ ਹੋ ਗਿਆ ਫੇਰ” ਆਸ਼ਕ ਕਹਿੰਦਾ” ਸਾਲੀ ਹੋਈ ਆ ਕੁਛ ਹੋਣ ਦੀ, ਕਿਧਰੇ ਨੀ ਮਰਦਾ , ਜੇ ਨਾ ਅੱਜ ਨਹੀਂ ਮਿਲਣਾ ਤਾਂ ਮੈਨੂੰ ਮੁੜਕੇ ਨਾ ਬਲਾਈਂ।ਇਹ ਆਵਾਜ ਧੀ ਦੇ ਬਾਪੂ ਦੀ ਸੀ ਜਵਾਨੀ ਵੇਲੇ ਦੀ ਸੀ।

ਇਹੀ ਕਾਰਨ ਸੀ ਕਿ ਉਸ ਨੂੰ ਨੀੰਦ ਕਿਉ ਨੀ ਆਈ, ਦੁੱਧ ਕਿਉਂ ਨੀ ਪੀਤਾ, ਸਬਜੀ ਕੋਲ ਖੜ ਕੇ ਬਣਵਾਈ, ਸਕੂਲ ਦਾ ਬੈਗ ਚੈਕ ਕੀਤਾ ਦੇਖੋ ਕੁਦਰਤ ਦਾ ਅਸੂਲ।ਸੰਦੇਸ਼ – ਮਹੁੱਬਤ ਹਰੇਕ ਨੂੰ ਹੁੰਦੀ ਆ ਇਸਦੇ ਸਵਾਗਤ ਦਾ ਸਲੀਕਾ ਸਿੱਖੋ। ਸਿਰਫ ਨੰਗੇ ਹੋ ਕੇ ਰਾਤਾਂ ਕੱਟਣੀਆ ਹੀ ਮਹੁੱਬਤ ਨਹੀਂ। ਖੁਦ ਦੀਆ ਐਸ਼ਾ ਲਈ ਕਿਸੇ ਦਾ ਘਰ ਨਾ ਉਜਾੜੋ ਨਾ ਕਿਸੇ ਦੀਆ ਮਜਬੂਰੀਆ ਦਾ ਫਾਇਦਾ ਚੱਕੋ।

ਵਕਤ ਨੂੰ ਹਿਸਾਬ ਦੇਣਾ ਬਹੁਤ ਔਖਾ। ਲੇਖਕ ਨੇ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਕਿ ਉਸ ਪਿਉ ਨੇ ਆਵਦੀ ਜਵਾਨੀ ਵਿੱਚ ਜੋ ਗਲਤ ਕੰਮ ਦੂਜਿਆਂ ਨਾਲ ਬੇਝਿਜਕ ਹੋ ਕੇ ਕੀਤੇ ਹੁਣ ਉਹਨਾਂ ਕੰਮਾਂ ਤੋਂ ਹੀ ਡਰ ਰਿਹਾ ਕਿ ਕਿਤੇ ਮੇਰੇ ਨਲ ਨਾ ਹੋ ਜਾਣ।

ਹੁਣ ਪੜਨ ਵਾਲਿਆਂ ਚੋ ਕਈ ਮਿੱਤਰ ਐਸੇ ਹੋ ਸਕਦੇ ਨੇ ਜੋ ਕਹਿਣਗੇ ਐਸੀਆਂ ਗੱਲਾਂ ਇਸ ਪੇਜ ਤੇ ਨਹੀਂ ਪਾਉਣੀਆਂ ਚਾਹੀਦੀਆਂ। ਪਰ ਮੈਨੂੰ ਲਗਦਾ ਇਹਨਾਂ ਗੱਲਾਂ ਬਾਰੇ ਵਿਚਾਰ ਕਰਨ ਦੀ ਜਿਆਦਾ ਲੋੜ ਹੈ ਕਿਉਂਕਿ ਇਹ ਅੱਜਕੱਲ ਦਾ ਸੱਚ ਹੈ | please share if you like it

error: Content is protected !!