ਧਰਤੀ ਨਾਲ ਟਕਰਾ ਸਕਦੀ ਹੈ ਬੁਰਜ਼ ਖ਼ਲੀਫ਼ਾ ਵਰਗੀ ਵਿਸ਼ਾਲ ਪੁਲਾੜੀ ਚੱਟਾਨ! …..
ਵਿਸ਼ਵ ਦੀ ਸਭ ਤੋਂ ਵੱਡੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਪੁਲਾੜ ਵਿਚ ਮੌਜੂਦ ਇੱਕ ਬੇਹੱਦ ਵੱਡੀ ਚੱਟਾਨ ਧਰਤੀ ਵੱਲ ਤੇਜ਼ੀ ਨਾਲ ਵਧ ਰਹੀ ਹੈ। ਇਹ ਚੱਟਾਨ ਅਕਾਰ ਵਿਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖ਼ਲੀਫ਼ਾ ਜਿੰਨੀ ਵੱਡੀ ਹੈ। ਨਾਸਾ ਦਾ ਕਹਿਣਾ ਹੈ ਕਿ ਦੋ ਹਫ਼ਤਿਆਂ ਵਿਚ ਇਹ ਧਰਤੀ ਦੇ ਕੋਲ ਆ ਜਾਵੇਗੀ।
NASA asteroid
‘AJ129’ ਨਾਂਅ ਦੇ ਇਸ ਐਸਟੇਰਾਈਡ ਯਾਨੀ ਕੁਸ਼ਦਰ ਗ੍ਰਹਿ ਨੂੰ 2002 ਵਿਚ ਹੀ ਨਾਸਾ ਨੇ ਬਹੱਦ ਖ਼ਤਰਨਾਕ ਕਰਾਰ ਦਿੱਤਾ ਸੀ। ਪੁਲਾੜ ਏਜੰਸੀ ਦਾ ਕਹਿਣਾ ਹੈ ਕਿ ਇਹ ਕੁਝ ਸਮੇਂ ਬਾਅਦ ਲਗਭਗ ਇੱਕ ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਦੇ ਨੇੜਿਓਂ ਲੰਘੇਗਾ। ਇਹ ਰਫ਼ਤਾਰ ਵਿਸ਼ਵ ਦੇ ਸਭ ਤੋਂ ਤੇਜ਼ ਸੁਪਰਸੋਨਿਕ ਜਹਾਜ਼ X-15 ਦੀ ਸਪੀਡ ਨਾਲੋਂ 15 ਗੁਣਾ ਜ਼ਿਆਦਾ ਹੈ ਜੋ 700 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡਦਾ ਹੈ।
ਨਾਸਾ ਪਹਿਲਾਂ ਕਹਿ ਚੁੱਕਿਆ ਹੈ ਕਿ ਇੱਕ ਕਿਲੋਮੀਟਰ ਤੋਂ ਜ਼ਿਆਦਾ ਚੌੜਾ ਇਹ ਕੁਸ਼ਦਰ ਗ੍ਰਹਿ ਧਰਤੀ ਨਾਲ ਟਕਰਾਇਆ ਤਾਂ ਧਰਤੀ ‘ਤੇ ਕੁਝ ਦੇਰ ਬਾਅਦ ਬਰਫ਼ ਬਣ ਜਾਵੇਗਾ। ਇਸੇ ਦੇ ਨਾਲ ਨਾਸਾ ਨੇ ਕਿਹਾ ਸੀ ਕਿ ਜੇਕਰ ਇਹ ਪੁਲਾੜੀ ਚੱਟਾਨ ਧਰਤੀ ਦੇ ਸੱਤ ਲੱਖ ਕਿਲੋਮੀਟਰ ਦੀ ਰੇਂਜ ਵਿਚ ਆ ਜਾਂਦੀ ਹੈ ਤਾਂ ਇਹ ਧਰਤੀ ਦੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹਾਲਾਂਕਿ ਨਾਸਾ ਦਾ ਕਹਿਣਾ ਹੈ ਕਿ ਫਿਲਹਾਲ ਧਰਤੀ ਨੂੰ ਇਸ ਕੁਸ਼ਦਰ ਗ੍ਰਹਿ ਨਾਲ ਕੋਈ ਖ਼ਤਰਾ ਨਹੀਂ ਹੈ।
ਪੁਲਾੜ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇੰਨੇ ਵੱਡੇ ਆਕਾਰ ਦੀ ਕੋਈ ਵੀ ਚੀਜ਼ ਪੁਲਾੜ ਤੋਂ ਆ ਕੇ ਧਰਤੀ ਨਾਲ ਟਕਰਾ ਜਾਵੇ ਤਾਂ ਕੁਝ ਸਮੇਂ ਵਿਚ ਇੱਥੇ ਆਈਸ ਏਜ ਵਰਗਾ ਹਾਲ ਯਾਨੀ ਸਭ ਕੁਝ ਬਰਫ਼ ਹੋ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਇੱਕ ਟੱਕਰ ਦਾ ਪ੍ਰਭਾਵ ਧਰਤੀ ‘ਤੇ ਕਈ ਸਾਲਾਂ ਤੱਕ ਰਹੇਗਾ ਅਤੇ ਉਦੋਂ ਦੁਨੀਆ ‘ਤੇ ਹੌਲੀ-ਹੌਲੀ ਹਨ੍ਹੇਰਾ ਹੋਣ ਲੱਗੇਗਾ, ਠੰਡ ਕਾਫ਼ੀ ਵਧ ਜਾਵੇਗੀ ਅਤੇ ਹਰ ਜਗ੍ਹਾ ਸੋਕਾ ਪੈ ਜਾਵੇਗਾ।
ਫਿਲਹਾਲ ਨਾਸਾ ਦੇ ਕੋਲ ਅਜਿਹੀ ਤਕਨੀਕ ਨਹੀਂ ਹੇ ਜੋ ਧਰਤੀ ਵੱਲ ਆਉਣ ਵਾਲੀਆਂ ਅਜਿਹੀਆਂ ਖ਼ਤਰਨਾਕ ਚੀਜ਼ਾਂ ਨੂੰ ਰੋਕ ਸਕੇ। ਹਾਲਾਂਕਿ ਨਾਸਾ ਅਜਿਹੀਆਂ ਚੀਜ਼ਾਂ ਦੇ ਧਰਤੀ ‘ਤੇ ਟਕਰਾਉਣ ਦਾ ਸਟੀਕ ਸਮਾਂ ਪਤਾ ਕਰਕੇ ਜਾਨ ਅਤੇ ਮਾਲ ਦੇ ਨੁਕਸਾਨ ਨੂੰ ਬਚਾ ਸਕਦਾ ਹੈ। ਦੱਸ ਦੇਈਏ ਕਿ ਹੁਣ ਨਾਸਾ ਇੱਕ ਫਰਿੱਜ ਵਰਗੀ ਚੀਜ਼ ਤਿਆਰ ਕਰ ਰਿਹਾ ਹੈ ਜੋ ਪੁਲਾੜ ਵਿਚ ਜਾ ਕੇ ਅਜਿਹੀਆਂ ਚੱਟਾਨਾਂ ਨੂੰ ਧਰਤੀ ਨਾਲ ਟਕਰਾਉਣ ਤੋਂ ਰੋਕ ਦੇਵੇਗੀ।
ਕਾਫ਼ੀ ਸਮੇਂ ਤੋਂ ਨਾਸਾ ਇਸ ਤਕਨੀਕ ‘ਤੇ ਖੋਜ ਕਰਨ ਵਿਚ ਲੱਗੀ ਹੋਈ ਹੈ। ਜੇਕਰ ਅਜਿਹੀ ਤਕਨੀਕ ਵਿਕਸਤ ਹੁੰਦੀ ਹੈ ਤਾਂ ਇਸ ਨੂੰ ਨਾਸਾ ਦੀ ਵੱਡੀ ਸਫ਼ਲਤਾ ਮੰਨਿਆ ਜਾਵੇਗਾ। ਇਹ ਤਕਨੀਕ ਭਵਿੱਖ ਵਿਚ ਪੁਲਾੜੀ ਚੱਟਾਨਾਂ ਤੋਂ ਧਰਤੀ ਦੀ ਸੁਰੱਖਿਆ ਕਰਨ ਵਿਚ ਕਾਰਗਰ ਸਾਬਤ ਹੋਵੇਗੀ ਕਿਉਂਕਿ ਪਹਿਲਾਂ ਇਹ ਸਵਾਲ ਉਠ ਰਿਹਾ ਸੀ ਕਿ ਕੀ ਨਾਸਾ ਅਜਿਹੇ ਖ਼ਤਰਿਆਂ ਤੋਂ ਦੁਨੀਆ ਨੂੰ ਬਚਾ ਸਕਦੀ ਹੈ?