ਦੇਖੋ ਲੋਕੀ ਇਸ ਹੱਦ ਤਕ ਵੀ ਗਿਰ ਸਕਦੇ ਹਨ ……

ਮੁੰਬਈ : ਪਰੇਲ ਇਲਾਕੇ ਵਿਚ ਇਲਫਿਨਸਟਨ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰ ਬ੍ਰਿਜ ਹਾਦਸੇ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਵਿਚ ਕੁਝ ਹੈਰਾਨ ਕਰਨ ਵਾਲੀਆਂ ਹਨ। ਇੱਕ ਤਸਵੀਰ ਵਿਚ ਕੁਝ ਲੋਕ ਇੱਕ ਔਰਤ ਦੇ ਹੱਥਾਂ ਵਿਚੋਂ ਸੋਨੇ ਦੇ ਕੰਗਣ ਕੱਢਦੇ ਹੋਏ ਨਜ਼ਰ ਆ ਰਹੇ ਹਨ।

 

ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਔਰਤ ਦੀ ਪਛਾਣ ਹੋ ਗਈ ਹੈ। ਦੱਸ ਦੇਈਏ ਕਿ ਹਾਦਸਾ ਸ਼ੁੱਕਰਵਾਰ ਸਵੇਰੇ ਹੋਇਆ ਸੀ। ਭਗਦੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 8 ਔਰਤਾਂ ਸ਼ਾਮਲ ਸਨ।

ਜਿਸ ਔਰਤ ਦੇ ਹੱਥ ਤੋਂ ਕੰਗਣ ਚੋਰੀ ਕੀਤਾ ਗਿਆ ਉਸ ਦੀ ਪਛਾਣ ਸੁਮਲਤਾ ਸ਼ੈਟੀ ਦੇ ਰੂਪ ਵਿਚ ਹੋਈ ਹੈ। ਵਾਇਰਲ ਤਸਵੀਰ ਵਿਚ ਇੱਕ ਵਿਅਕਤੀ ਨੇ ਔਰਤ ਦੀ ਕਲਾਈ ਫੜੀ ਹੋਈ ਹੈ। ਦੂਜਾ ਵਿਅਕਤੀ ਉਸ ਦੇ ਸੋਨੇ ਦੇ ਕੰਗਣ ਉਤਾਰਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਦੇ ਦੂਜੇ ਹਿੱਸੇ ਵਿਚ ਇੱਕ ਹੋਰ ਵਿਅਕਤੀ ਉਨ੍ਹਾਂ ਦੀ ਜੇਬ ਚੈੱਕ ਕਰਦਾ ਨਜ਼ਰ ਆ ਰਿਹਾ ਹੈ। ਸੁਮਲਤਾ ਮੁੰਬਈ ਦੇ ਕੰਜੁਰਮਾਰਗ ਇਲਾਕੇ ਵਿਚ ਰਹਿੰਦੀ ਹੈ।

ਸੁਮਲਤਾ ਆਪਣੀ ਦੋਸਤ ਸੁਜਾਤਾ ਅਲਵਾ ਦੇ ਨਾਲ ਦੁਸ਼ਹਿਰੇ ਦੇ ਲਈ ਦਾਦਰ ਮਾਰਕਿਟ ਤੋਂ ਫੁੱਲ ਲੈ ਕੇ ਵਾਪਸ ਆਪਣੇ ਘਰ ਆ ਰਹੀ ਸੀ। ਹਾਦਸੇ ਦੇ ਸਮੇਂ ਉਹ ਬ੍ਰਿਜ ‘ਤੇ ਸੀ। ਸੁਮਲਤਾ ਦੇ ਗੁਆਂਢੀ ਗਣੇਸ਼ ਸ਼ੈਟੀ ਨੇ ਦੱਸਿਆ ਕਿ ਜਦੋਂ ਅਸੀਂ ਸੁਮਲਤਾ ਦੀ ਬਾਡੀ ਕਲੇਮ ਕਰਨ ਲਈ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇ ਸਰੀਰ ‘ਤੇ ਕੋਈ ਵੀ ਗਹਿਣਾ ਨਹੀਂ ਸੀ। ਸਾਰੇ ਗਾਇਬ ਹੋ ਚੁੱਕੇ ਸਨ।

ਸੋਸ਼ਲ ਮੀਡੀਆ ਵਿਚ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਨ੍ਹਾਂ ਦੇ ਕੰਗਣ ਉਤਾਰਦੇ ਹੋਏ ਲੋਕ ਨਜ਼ਰ ਆ ਰਹੇ ਹਨ। ਇਹ ਬੇਹੱਦ ਸ਼ਰਮਨਾਕ ਹੈ। ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ। ਗਣੇਸ਼ ਨੇ ਅੱਗੇ ਦੱਸਿਆ ਕਿ ਅਸੀਂ ਉਹ ਤਸਵੀਰ ਮੁੱਖ ਮੰਤਰੀ, ਮੁੰਬਈ ਪੁਲਿਸ ਕਮਿਸ਼ਨਰ ਨੂੰ ਟਵੀਟ ਕਰਦੇ ਹੋਏ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਸਵੇਰੇ ਕਰੀਬ 10:30 ਵਜੇ ਹਾਦਸਾ ਹੋਇਆ। ਬ੍ਰਿਜ ‘ਤੇ ਕਾਫ਼ੀ ਭੀੜ ਸੀ। ਬ੍ਰਿਜ ‘ਤੇ ਲੱਗਿਆ ਟੀਨ ਦਾ ਸ਼ੈੱਡ ਡਿੱਗਣ ਦੀ ਅਫਵਾਹ ਦੀ ਵਜ੍ਹਾ ਨਾਲ ਉਥੇ ਭਗਦੜ ਮਚ ਗਈ। ਪੁਲਿਸ ਦੇ ਮੁਤਾਬਕ ਤੇਜ਼ ਆਵਾਜ਼ ਵਿਚ ਸ਼ਾਰਟ ਸਰਕਟ ਹੋਣ ਨਾਲ ਲੋਕ ਘਬਰਾ ਗਏ ਅਤੇ ਭਗਦੜ ਮਚ ਗਈ।

ਇਲਫਿਨਸਟਨ ਬ੍ਰਿਜ 104 ਸਾਲ ਪੁਰਾਣਾ ਸੀ। 1911 ਵਿਚ ਲਾਰਡ ਇਲਫਿਨਸਟਨ ਦੇ ਨਾਂਅ ‘ਤੇ ਸਟੇਸ਼ਨ ਬਣਾਇਆ ਗਿਆ ਸੀ। ਇਸ ਦੇ ਦੋ ਸਾਲ ਬਾਅਦ ਬ੍ਰਿਜ ਬਣਾਇਆ ਗਿਆ। ਲਾਰਡ ਇਲਫਿਨਸਟਨ 1853 ਤੋਂ 1860 ਤੱਕ ਬੰਬੇ ਦੇ ਗਵਰਨਰ ਰਹੇ ਸਨ। ਇਹ ਅਜਿਹਾ ਰੇਲਵੇ ਸਟੇਸ਼ਨ ਹੈ ਜੋ ਇਲਫਿਨਸਟਨ ਰੋਡ ਅਤੇ ਪਰੇਲ ਰੇਲਵੇ ਸਟੇਸ਼ਨ ਨੂੰ ਜੋੜਦਾ ਹੈ। ਇਹ ਸਟੇਸ਼ਨ ਵੈਸਟਰਨ ਲਾਈਨ ‘ਤੇ ਪੈਂਦਾ ਹੈ। ਇਸ ਫੁੱਟ ਓਵਰ ਬ੍ਰਿਜ ਤੋਂ ਹਰ ਦਿਨ 3 ਲੱਖ ਤੋਂ ਜ਼ਿਆਦਾ ਲੋਕ ਲੰਘਦੇ ਹਨ।

ਇਸ ਇਲਾਕੇ ਵਿਚ ਕਈ ਕਾਰਪੋਰੇਟ ਦਫ਼ਤਰ ਹਨ। ਸਵੇਰੇ 10 ਤੋਂ 11 ਵਜੇ ਦਫ਼ਤਰ ਆਉਣ ਜਾਣ ਵਾਲਿਆਂ ਦੀ ਵਜ੍ਹਾ ਨਾਲ ਅਕਸਰ ਭੀੜ ਰਹਿੰਦੀ ਹੈ। ਤਿਓਹਾਰੀ ਸੀਜ਼ਨ ਦੀ ਵਜ੍ਹਾ ਨਾਲ ਹੋਰ ਜ਼ਿਆਦਾ ਭੀੜ ਸੀ। ਰੇਲਵੇ ਦੇ ਮੁਤਾਬਕ ਜਿਸ ਬ੍ਰਿਜ ‘ਤੇ ਹਾਦਸਾ ਹੋਇਆ, ਉਹ 5 ਮੀਟਰ ਚੌੜਾ ਅਤੇ 32 ਮੀਟਰ ਲੰਬਾ ਹੈ। ਇਸ ‘ਤੇ ਡੁਅਲ ਐਗਜਿਟ ਹੈ।

error: Content is protected !!