ਇਥੋਂ ਥੋੜ੍ਹੀ ਦੂਰ ਪਿੰਡ ਕੋਹਾਲਾ ਵਿਖੇ ਇਕ ਨਸ਼ੇੜੀ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਤੇ ਥਾਣਾ ਮੁਖੀ ਜਗਜੀਤ ਸਿੰਘ ਅਨੁਸਾਰ ਪਿੰਡ ਕੋਹਾਲਾ ਦੇ ਸਾਬਕਾ ਸੈਨਿਕ ਗੁਰਦੇਵ ਸਿੰਘ ਪੁੱਤਰ ਗੋਪਾਲ ਸਿੰਘ ਨੇ ਆਪਣੀ ਜ਼ਮੀਨ ਆਪਣੇ ਪੋਤਰੇ ਦੇ ਨਾਂ ਲਗਾ ਦਿੱਤੀ ਸੀ,
ਜਿਸ ਕਾਰਨ ਪ੍ਰਦੀਪ ਸਿੰਘ ਆਪਣੇ ਪਿਤਾ ਨਾਲ ਖਾਰ ਰੱਖਦਾ ਸੀ। ਬੀਤੇ ਕੱਲ ਪ੍ਰਦੀਪ ਸਿੰਘ ਦਾ ਆਪਣੇ ਪਿਤਾ ਗੁਰਦੇਵ ਸਿੰਘ ਨਾਲ ਮਾਮੂਲੀ ਝਗੜਾ ਹੋਇਆ ਸੀ। ਬੀਤੀ ਸ਼ਾਮ ਪ੍ਰਦੀਪ ਸਿੰਘ ਨੇ ਸੁੱਤੇ ਹੋਏ ਆਪਣੇ ਪਿਤਾ ਗੁਰਦੇਵ ਸਿੰਘ ਤੇ ਕਹੀ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੱਲਾਂਵਾਲਾ ਦੇ ਮੁਖੀ ਜਗਜੀਤ ਸਿੰਘ ਪੁਲਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੱਲਾਂਵਾਲਾ ਵਿਚ ਮ੍ਰਿਤਕ ਦੀ ਪਤਨੀ ਗੁਰਵੰਤ ਕੌਰ ਦੇ ਬਿਆਨਾਂ ‘ਤੇ ਪ੍ਰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ ਤੋਂ ਬਾਆਦ ਪ੍ਰਦੀਪ ਸਿੰਘ ਫਰਾਰ ਹੈ।
Sikh Website Dedicated Website For Sikh In World