ਦੇਖੋ ਤਪਦੀ ਦੁਪਹਿਰ ਵਿੱਚ ਬੇਟੀ ਨੂੰ ਲੈ ਕੇ ਵੇਚ ਰਿਹਾ ਸੀ ਪੈਨ ,ਕਿਸੇ ਨੇ ਤਸਵੀਰ ਪਾਈ ਸੋਸ਼ਲ ਸਾਈਟ ਅਤੇ ਬਦਲ ਗਈ ਜ਼ਿੰਦਗੀ

ਤਪਦੀ ਦੁਪਹਿਰ ਵਿੱਚ ਬੇਟੀ ਨੂੰ ਲੈ ਕੇ ਵੇਚ ਰਿਹਾ ਸੀ ਪੈਨ ,ਕਿਸੇ ਨੇ ਤਸਵੀਰ ਪਾਈ ਸੋਸ਼ਲ ਸਾਈਟ ਅਤੇ ਬਦਲ ਗਈ ਜ਼ਿੰਦਗੀ |

ਸੀਰੀਆ ਵਿਚ ਗ੍ਰਹਿ ਯੁੱਧ ਚਲ ਰਿਹਾ ਹੈ ਇਸ ਯੁੱਧ ਦੇ ਕਾਰਨ ਕਈ ਲੋਕਾਂ ਦੀ ਜ਼ਿੰਦਗੀ ਵਿਚ ਉਥਲ ਪੁਥਲ ਮਚੀ ਹੋਈ ਹੈ। ਯੁੱਧ ਦੇ ਕਾਰਨ ਲੋਕ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾ ਵਿਚ ਸ਼ਰਨ ਲੈਣ ਲਈ ਮਜਬੂਰ ਹੋ ਗਏ ਹਨ। ਲਿਬਲਾਨ ਦੇ ਸ਼ਹਿਰ ਵਿੱਚੋ ਕਈ ਅਜਿਹੇ ਰਿਫਊਜ਼ੀ ਹਨ ਜੋ ਸੜਕਾਂ ਤੇ ਰਹਿਣ ਲਈ ਮਜ਼ਬੂਰ ਹਨ ਛੋਟੇ ਮੋਟੇ ਕੰਮ ਕਰਕੇ ਇਹ ਲੋਕ ਆਪਣਾ ਪੇਟ ਭਰ ਰਹੇ ਹਨ।

ਅਜਿਹਾ ਹੀ ਕੁਝ ਹੋਇਆ ਸੀਰੀਆ ਦੇ ਇੱਕ ਰਿਫਊਜ਼ੀ ਦੇ ਨਾਲ ਦੇਸ਼ ਦੇ ਬਾਹਰ ਨਿਕਲਣ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਲੇਬਲਾਨ ਦੇ ਬੇਰੂਤ ਵਿਚ ਆ ਗਏ ਜੀਵਨ ਨਿਰਬਾਹ ਦੇ ਲਈ ਉਹ ਏਧਰ ਦੀਆ ਸੜਕਾਂ ਤੇ ਘੁੰਮ ਕੇ ਪੈਨ ਵੇਚਿਆ ਕਰਦਾ ਸੀ। ਪਰ ਉਸਦੀ ਇੱਕ ਤਸਵੀਰ ਦੀ ਵਜਾ ਨਾਲ ਉਸਦੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ

ਵਾਇਰਲ ਹੋਈ ਇਸ ਫੋਟੋ ਵਿਚ ਬੰਦੇ ਦਾ ਨਾਮ ਅਬਦੁਲ ਹੈ ਫੋਟੋ ਵਿਚ ਉਸਨੇ ਆਪਣੀ ਬੇਟੀ ਨੂੰ ਮੋਢਿਆਂ ਤੇ ਚੱਕਿਆ ਹੋਇਆ ਹੈ ਅਤੇ ਉਹ ਤਪਦੀ ਦੁਪਹਿਰ ਵਿਚ ਘੁੰਮ ਘੁੰਮ ਕੇ ਪੈਨ ਵੇਚ ਰਿਹਾ ਸੀ। ਅਬਦੁਲ ਲੋਕਾਂ ਨੂੰ ਪੈਨ ਖਰੀਦਣ ਦੀ ਗੁਜਾਰਿਸ਼ ਕਰ ਰਿਹਾ ਸੀ ਅਤੇ ਉਸੇ ਸਮੇ ਕਿਸੇ ਨੇ ਇਹ ਫੋਟੋ ਲੈ ਲਈ। ਫੋਟੋ ਸੋਸ਼ਲ ਮੀਡੀਆ ਤੇ ਪਾ ਦਿੱਤੀ ਤਸਵੀਰ ਵਾਇਰਲ ਹੋ ਗਈ ਅਤੇ ਇੱਕ ਪਿਤਾ ਦਾ ਇਹ ਹਾਲ ਦੇਖ ਕੇ ਲੋਕਾਂ ਦਾ ਦਿਲ ਪਸੀਜ ਗਿਆ

ਕਹਿੰਦੇ ਹਨ ਕਿ ਵਕ਼ਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਦਿਨ ਫਿਰਨ ਤੇ ਰੰਕ ਵੀ ਰਾਜਾ ਬਣ ਜਾਂਦਾ ਹੈ ਅਬਦੁਲ ਕੁਝ ਸਾਲ ਪਹਿਲਾ ਤੱਕ ਆਪਣੀ ਬੇਟੀ ਨੂੰ ਮੋਢਿਆਂ ਤੇ ਲੈ ਕੇ ਸੜਕਾਂ ਤੇ ਪੈਨ ਵੇਚਿਆ ਕਰਦਾ ਸੀ ਪੈਨ ਵੇਚ ਕੇ ਦੋ ਵਕਤ ਦੀ ਰੋਟੀ ਕਮਾ ਲੈਂਦਾ ਸੀ ਪਰ ਸਿਰਫ ਇੱਕ ਵਾਇਰਲ ਹੋਈ ਫੋਟੋ ਦੀ ਵਜਾ ਨਾਲ ਅਚਾਨਕ ਉਸਦੀ ਜ਼ਿੰਦਗੀ ਬਦਲ ਗਈ ਆਪਣੀ ਬੇਟੀ ਨੂੰ ਮੋਢਿਆਂ ਤੇ ਬਿਠਾ ਕੇ ਪੇਨ ਵੇਚਣ ਵਾਲੀ ਇਸ ਤਸਵੀਰ ਨੇ ਲੋਕਾਂ ਨੂੰ ਰਵਾ ਦਿੱਤਾ ਹੁਣ ਉਹ ਨਾ ਕੇਵਲ ਆਪਣਾ ਇੱਕ ਚੰਗਾ ਕੰਮ ਚਲਾ ਰਿਹਾ ਹੈ ਬਲਕਿ ਆਪਣੇ ਵਰਗੇ 16 ਹੋਰ ਸ਼ਰਨਾਰਥੀਆਂ ਦੇ ਰੋਜਗਾਰ ਦੇ ਨਾਲ ਵਧੀਆ ਜ਼ਿੰਦਗੀ ਜਿਉਣ ਵਿਚ ਵੀ ਮਦਦ ਕਰਦਾ ਹੈ।

ਫੋਟੋ ਵਾਇਰਲ ਹੋਣ ਤੋਂ ਬਾਅਦ ਨੌਰਵੇ ਦੇ ਇੱਕ ਪੱਤਰਕਾਰ ਗਿਸਰ ਨੇ ਟਵਿੱਟਰ ਤੇ @buy_pens ਦੇ ਨਾਮ ਤੇ ਅਕਾਊਂਟ ਬਣਾਇਆ ਅਤੇ ਫੰਡ ਦੇ ਲਈ ਅਪੀਲ ਕੀਤੀ ਉਸਨੂੰ 5000 ਡਾਲਰ ਦਾ ਟੀਚਾ ਦਿੱਤਾ ਸੀ ਅਪੀਲ ਦਾ ਵਕਤ ਪੂਰਾ ਹੋਣ ਤੇ ਪਤਾ ਲੱਗਿਆਂ ਕਿ ਲਗਭਗ ਇੱਕ ਲੱਖ 90 ਹਜ਼ਾਰ ਡਾਲਰ ਦਾ ਸਹਿਯੋਗ ਦਿੱਤਾ ਹੈ ਭਾਰਤੀ ਕਰੰਸੀ ਵਿਚ ਇਹ ਕਰੀਬ ਇੱਕ ਕਰੋੜ 25 ਲੱਖ ਹੈ ਗਿਸਰ ਨੇ ਸਾਰੇ ਪੈਸੇ ਅਬਦੁਲ ਨੂੰ ਦੇ ਦਿੱਤੇ ਡੋਨੇਸ਼ਨ ਤੋਂ ਮਿਲੇ ਪੈਸਿਆਂ ਨਾਲ ਅਬਦੁਲ ਨੇ ਆਪਣਾ ਕੰਮ ਸ਼ੁਰੂ ਕੀਤਾ ਉਸਨੇ ਬਾਕੀ ਰਿਫਊਜ਼ੀਆ ਦੀ ਵੀ ਮਦਦ ਕੀਤੀ ਉਸਨੇ ਆਪਣੇ ਕੰਮ ਵਿਚ 16 ਰਿਫਊਜ਼ੀਆ ਨੂੰ ਵੀ ਸ਼ਾਮਿਲ ਕੀਤਾ। ਲੇਬਲਾਨ ਵਿਚ ਕਰੀਬ 12 ਲੱਖ ਰਿਫਊਜ਼ੀ ਰਹਿੰਦੇ ਹਨ।

ਅਬਦੁਲ ਦੀ ਇੱਕ ਤਸਵੀਰ ਨੇ ਦੁਨੀਆਂ ਦਾ ਦਿਲ ਜਿੱਤ ਲਿਆ ਅੱਜ ਅਬਦੁਲ ਦੇ ਕੋਲ ਕਿਸੇ ਚੀਜ ਦੀ ਕਮੀ ਨਹੀਂ ਹੈ। ਲੋਕਾਂ ਤੋਂ ਮਦਦ ਮਿਲਣ ਤੋਂ ਬਾਅਦ ਉਹ ਅੱਜ ਤੱਕ ਇੱਕ ਬਿਜਨੈਸਮੈਨ ਬਣ ਗਿਆ ਹੈ ਉਸਨੇ ਖੁਦ ਦਾ ਦੋ ਬੈੱਡਰੂਮ ਦਾ ਅਪਾਰਟਮੈਂਟ ਵੀ ਲੈ ਲਿਆ ਹੈ ਜਿਥੇ ਉਹ ਆਪਣੀ ਬੇਟੀ ਰੀਮਾ ਅਤੇ ਬੇਟੇ ਅਬਦੁਲਾ ਦੇ ਨਾਲ ਰਹਿੰਦੇ ਹਨ।

error: Content is protected !!