ਦੇਖੋ ਡਾਕਟਰਾਂ ਦਾ ਕਾਰਨਾਮਾ-ਮਰੀਜ਼ ਦੀ ਵੱਢੀ ਲੱਤ ਨੂੰ ਬਣਾਇਆ ‘ਸਿਰਹਾਣਾ’ !!
ਕਹਿੰਦੇ ਨੇ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ, ਪਰ ਕਈ ਵਾਰ ਦੂਜਾ ਰੱਬ ਕਹਾਉਂਦੇ ਡਾਕਟਰਾਂ ਦੇ ਕਾਰਨਾਮੇ ਦੇਖ ਕੇ ਇਸ ਕਥਨ ‘ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ।ਇੱਕ ਅਜਿਹਾ ਹੀ ਕਾਰਨਾਮਾ ਉੱਤਰ ਪ੍ਰਦੇਸ਼ ਦੇ ਝਾਂਸੀ ‘ਚ ਸਾਹਮਣੇ ਆਇਆ ਹੈ ਜਿੱਥੇ ਡਾਕਟਰਾਂ ਦੀ ਲਾਪਰਵਾਹੀ ਦੀ ਹੱਦ ਇਸ ਕਦਰ ਹੋਈ ਹੈ ਕਿ ਯਕੀਨ ਕਰਨਾ ਮੁਸ਼ਕਿਲ ਹੈ।ਦਰਅਸਲ, ਇੱਕ ਨੌਜਵਾਨ ਜੋ ਕਿ ਸੜਕ ਹਾਦਸੇ ‘ਚ ਜ਼ਖਮੀ ਹੋ ਗਿਆ ਸੀ, ਨੂੰ ਝਾਂਸੀ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਲਈ ਉਸਦਾ ਪੈਰ ਕੱਟਿਆ ਗਿਆ ਸੀ। ਇਲਾਜ ਦੌਰਾਨ ਡਾਕਟਰਾਂ ਨੇ ਨੌਜਵਾਨ ਦੇ ਸਿਰ ਹੇਠਾਂ ਉਸਦਾ ਕੱਟਿਆ ਹੋਇਆ ਪੈਰ ਸਿਰਹਾਣੇ ਵਜੋਂ ਰੱਖ ਦਿੱਤਾ।ਡਾਕਟਰਾਂ ਦੀ ਇਸ ਲਾਪਰਵਾਹੀ ‘ਤੇ ਸਿਹਤ ਸਿੱਖਿਆ ਮੰਤਰੀ ਆਸ਼ੁਤੋਸ਼ ਟੰਡਨ ਨੇ ਕਦਮ ਚੁੱਕਦਿਆਂ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਸਮੇਤ 4 ਲੋਕਾਂ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਘਟਨਾ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇ। ਦੱਸ ਦੇਈਏ ਕਿ ਝਾਂਸੀ ਦੇ ਮਊਰਾਨੀਪੁਰ ਥਾਣਾ ਖੇਤਰ ਵਿਚ ਸ਼ਨੀਵਾਰ ਦੀ ਸਵੇਰ ਵਾਪਰੇ ਹਾਦਸੇ ਵਿਚ ਇਟਾਇਲ ਨਿਵਾਸੀ ਘਨਸ਼ਾਮ ਦਾ ਖੱਬਾ ਪੈਰ ਕੱਟਿਆ ਗਿਆ ਸੀ।ਕਾਫੀ ਦੇਰ ਦੇ ਬਾਅਦ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ, ਜਿਸ ‘ਚ ਵੀ ਜ਼ਖਮੀ ਨੂੰ ਸਿਰਹਾਣਾ ਦੇਣ ਦੀ ਥਾਂ ‘ਤੇ ਉਸਦੇ ਸਿਰ ਦੇ ਹੇਠਾਂ ਉਸੇ ਦਾ ਕੱਟਿਆ ਹੋਇਆ ਪੈਰ ਰੱਖ ਕੇ ਉਸਨੂੰ ਸਿਰਹਾਣਾ ਬਣਾ ਦਿੱਤਾ ਗਿਆ।