ਹਵਾਰੇ ਨੇ ਕਿਹਾ ਹੁਣ ਰੁੱਕਣਾ ਨਹੀ, ਅਸੀ ਸਰੁੰਘ ਵਿੱਚੋ ਜਾਣ ਲੲੀ ਅਰਦਾਸ ਕਰ ਦਿੱਤੀ ਹੈ,ਅਰਦਾਸ ਤੋ ਬਾਅਦ ਵਾਹਿਗੁਰੂ ਨੇ ਬਹੁਤ ਜੋਰ ਦਾ ਮੀਹ ਪੁਆ ਕਿ ਸਾਡੀ ਮੱਦਦ ਕੀਤੀ ਸੀ,
21ਜਨਵਰੀ 2004 ਬੁੜੈਲ ਜੇਲ ਵਿੱਚੌ ਰਾਤ ਕਰੀਬ. 22ਜਨਵਰੀ ਤੱੜਕੇ 1.30am ਨੂੰ 94 ਫੁੱਟ ਲੰਬੀ,14ਫੁੱਟ ਡੂੰਘੀ ਅਤੇ ਢਾੲੀ ਫੁੱਟ ਚੋੜੀ ਸਰੁੰਘ ਪੁੱਟ ਕੇ ਵੀਰ ਹਵਾਰਾ,ਤਾਰਾ,ਭਿੳੁਰਾ ਅਤੇ ਦੇਵੀ ਸਿੰਘ ਨੇ ਸਾਬਤ ਕਰ ਦਿੱਤਾ ਸੀ,ਬੱਬਰ ਸ਼ੇਰ ਬਹੁਤਾ ਚਿਰ ਪਿੰਜਰੇ ਵਿੱਚ ਕੈਦ ਨਹੀ ਰਹਿ ਸੱਕਦੇ,
21ਜਨਵਰੀ ਦੀ ਰਾਤ ਅਤੇ 22 ਜਨਵਰੀ ਦੇ ਤੱੜਕੇ ਦੇ ਕਰੀਬ 1.30am ਤੇ ਜੱਥੇਦਾਰ ਹਵਾਰਾ,ਤਾਰਾ,ਭਿੳੁਰਾ ਵੀਰ ਅਤੇ ਸਾਥੀ ਦੇਵੀ ਸਿੰਘ ਜੋ ਡਾਰਜੀਲਿੰਗ ਦਾ ਰਹਿਣ ਵਾਲਾ ਸੀ, ਚਾਰੇ ਵੀਰਾ ਨੇ ਹਿੰਦੋਸਤਾਨੀਆਂ ਦੀ ਭਾਰਤ ਮਾਤਾ ਦੀ ਹਿੱਕ ਪਾੜ ਕੇ ਬੁੜੈਲ ਜੇਲ ਵਿੱਚੋ 94 ਫੁੱਟ ਲੰਬੀ ,14 ਫੁੱਟ ਡੂੰਘੀ ਅਤੇ ਢਾੲੀ ਫੁੱਟ ਚੌੜੀ ਸਰੁੰਘ ਪੁੱਟਣ ਤੋ ਬਾਅਦ ਭਾਈ ਨਰੈਣ ਸਿੰਘ ਚੌੜਾ ਵੀਰ ਨੇ ਜੇਲ ਦੀ ਲਾਈਟ ਬੰਦ ਕਰਨ ਦੀ ਡਿੳੂਟੀ ਸੀ,ਪਰ ਲਾਈਟ ਬੰਦ ਨਾ ਹੋਣ ਤੇ ਵੀਰ ਨਰਾੲਿਣ ਸਿੰਘ ਚੋੜੇ ਨੇ ਹਵਾਰੇ ਨੂੰ ਸੁਨੇਹਾ ਭੇਜਿਆ ਕਿ ਅੱਜ ਦਾ ਪ੍ਰੋਗਰਾਮ ਕੈਸਲ ਕਰਕੇ ਕੱਲ ਦਾ ਰੱਖ ਲਉ ਤਾਂ,ਵੀਰ ਹਵਾਰੇ ਨੇ ਸੁਨੇਹਾ ਭੇਜਿਆ ਕਿ ਨਹੀ ਵੀਰ ਹੁੱਣ ਅਸੀ ਉਸ ਅਕਾਲ ਪੁੱਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਚੁੱਕੇ ਹਾਂ,ੲਿਸ ਲਈ ਹੁਣ ਜੋ ਮਰਜੀ ਹੋ ਜਾਵੇ ਪਰ ਕੀਤੀ ਹੋਈ ਅਰਦਾਸ ਤੇ ਪਹਿਰਾ ਦੇਣਾ ਹੈ,
ਕਿੳੁ ਕਿ ਸਾਡੀ ਰੱਖਿਆ ਅਕਾਲਪੁੱਰਖ ਨੇ ਕਰਨੀ ਹੈ, ਜੋ ਵਾਹਿਗੁਰੂ ਨੂੰ ਮਨਜੂਰ ਹੋਵੇਗਾ ਉਹੀ ਹੋਵੇਗਾ,
ਹਵਾਰਾ ਕਹਿੰਦਾ ਹੈਰਾਨੀ ਦੀ ਗੱਲ ੲਿਹ ਹੈ ਕਿ ਸਾਡੇ ਅਰਦਾਸ ਕਰਨ ਤੋ ਬਾਅਦ ਜਦੋ ਜੇਲ ਦੀ ਲਾੲੀਟ ਨਾਂ ਬੰਦ ਹੋਣ ਤੇ ਵੀ ਅਸੀ ਸਰੁੰਘ ਵਿੱਚੋ ੳੁਸ ਵਾਹਿਗੁਰੂ ਦੀ ਕ੍ਰਿਪਾ ਨਾਲ ਕਰੀਬ 1.30am ਤੇ ਨਿੱਕਲੇ ਤਾਂ ਉਸ ਅਕਾਲ ਪੁੱਰਖ ਵਾਹਿਗੁਰੂ ਨੇ ਸਰੁੰਘ ਵਿੱਚ ਵੱੜਣ ਤੋ ਪਹਿਲਾਂ ਬਹੁਤ ਜੋਰ ਦਾ ਮੀਹ ਪੈਣਾ ਸ਼ੁਰੂ ਹੋਗਿਆ ਤੇ ਵਾਹਿਗੁਰੂ ਦਾ ਕਮਾਲ ਦੇਖੋ ਕਿ ਜਦੋ ਅਸੀ ਸਰੁੰਘ ਵਿੱਚੋ ਬਾਹਰ ਨਿੱਕਲੇ ਤਾਂ ਥੋੜੇ ਟਾਈਮ ਬਾਅਦ ਹੀ ਮੀਹ ਬੰਦ ਹੋਗਿਆ, ੲਿਹ ਹੈ, ਗੁਰੂ ਦੇ ਸਿੰਘਾ ਵਲੋ ਸੱਚੇ ਦਿਲੋ ਵਾਹਿਗੁਰੂ ਅਕਾਲ ਪੁੱਰਖ ਦੇ ਵਰਨਾ ਵਿੱਚ ਕੀਤੀ ਗੲੀ ਅਰਦਾਸ ਹੈ,ਹਵਾਰਾ ਹਮੇਸ਼ਾਂ ਕਹਿੰਦਾ ਹੁੰਦਾ ਕਿ ਵਾਹਿਗੁਰੂ ਨੇ ਆਪ ਅੰਗ-ਸੰਗ ਸਹਾਈ ਹੋ ਕਿ ਸਾਡੀ ਰੱਖਿਆ ਕੀਤੀ ਸੀ, ਕਿੳੁ ਕਿ ੲਿੱਕ ਦੱਮ ਜੋਰ ਦਾ ਮੀਹ ਪੇਣ ਨਾਲ ਬੁੜੈਲ ਜੇਲ ਦੀ ਚਾਰ ਦਿਵਾਰੀ ਤੇ ਮੋਰਚੇ ਤੇ ਖੱੜੇ ਸਿਪਾਹੀ ਪਿੱਛੇ ਹੋ ਗਏ ਸੀ,
ਸੱਭ ਤੋ ਅੱਗੇ ਹਵਾਰਾ,ਤਾਰਾ,ਭਿੳੁਰਾ ਤੇ ਬਾਅਦ ਵਿੱਚ ਦੇਵੀ ਸਿੰਘ ਨਿੱਕਲੇ, ਹਵਾਰਾ,ਤਾਰਾ ਤੇ ਭਿੳੁਰਾ ਸਰੁੰਘ ਵਿੱਚੋ ਬੈਠ-ਬੈਠ ਕੇ ਲੰਘ ਰਹੇ ਸੀ ਤਾਂ ਹਵਾਰਾ ਕਹਿੰਦਾ ਜਦੋ ਅਸੀ ਪਿੱਛੇ ਮੁੱੜਕੇ ਦੇਖਿਆ ਤਾਂ ਦੇਵੀ ਸਿੰਘ ਨੂੰ ਖੱੜਾ ਆਉਦਾ ਦੇਖ ਕੇ ਅਸੀ ਬਹੁਤ ਹੱਸੇ,ਕਿੳੁ ਕਿ ਦੇਵੀ ਸਿੰਘ ਦਾ ਕੱਦ ਬਹੁਤ ਛੋਟਾ ਸੀ,
ਤੇ ਜੇਲ ਤੋ ਬਾਹਰ ਸ਼ੇਰਨੀ ਭੈਣ ਬਲਜੀਤ ਕੋਰ ਪਹਿਲਾਂ ਹੀ ਵੀਰ ਗੁਰਦੀਪ ਸਿੰਘ ਚੰਡੀਗੜ ਦੀ ਅੰਬੈਸਟਰ ਕਾਰ ਲੈ ਕਿ ਤਿਆਰ ਖੱੜੇ ਸਨ,ਤਾ ਵੀਰ ਗੁਰਦੀਪ ਸਿੰਘ ਨੂੰ ਵੀ ਕੋਈ ਖਬਰ ਨਹੀ ਸੀ, ਪਰ ਜਦੋ ਵੀਰ ਗੁਰਦੀਪ ਸਿੰਘ ਨੇ ਜਦਿ ਪਿੱਛੇ ਮੁੱੜ ਕੇ ਹਵਾਰਾ ਨੂੰ ਦੇਖਿਆ ਤਾਂ ਕਿ ਕਹਿੰਦਾ ਹੁੱਣ ਭਾਵੇ ਗੋਲੀਆਂ ਵੱਜ ਜਾਣ ਹੁਣ ਕੋਈ ਪਰਵਾਹ ਨਹੀ,
ਮੀਹ ਪੈਣ ਨਾਲ ਠੰਡ ਹੋਣ ਤੇ ਭੈਣ ਬਲਜੀਤ ਕੋਰ ਨੇ ਆਪਣੀ ਕੋਟੀ ਲਾਹ ਕੇ ਹਵਾਰੇ ਨੂੰ ਕਹਿੰਦੀ ਠੰਡ ਬਹੁਤ ਹੈ, ਤਾਂ ਹਵਾਰੇ ਨੇ ਮਨਾ ਕਰਦਿਆਂ ਕਿਹਾ ਭੈਣਜੀ ਜੇ ਠੰਡ ਬਹੁਤ ਹੈ ਤਾਂ ਫਿਰ ਤੁਹਾਨੂੰ ਵੀ ਲੋੜ ਹੈ,ੲਿਸ ਲਈ ਮੈ ਨਹੀ ਲੈਣੀ,
ੲਿਹ ਸਿੰਘਾਂ ਦੀ ਸੋਚ ਆਪਸੀ ਪਿਆਰ ਤੇ ਸਤਿਕਾਰ,
ਬੱਬਰ ਸ਼ੇਰਾਂ ਨੇ ਬੁੜੈਲ ਜੇਲ ਦੀ ਸਰੁੰਘ ਪੁੱਟ ਕੇ ੲਿਤਿਹਾਸ ਸਿਰਜ ਦਿੱਤਾ ਹੈ,
ਅਜੇ ਬਹੁਤ ਕੁੱਝ ਲਿੱਖਣਾ ਬਾਕੀ ਹੈ, ਪ੍ਰਦੇਸੀ ਵੀਰ ਸ਼ਿੰਦਾ ਬਾਈ ਅਤੇ ਯੂਰਪ ਵਿੱਚ ਕਾਬੂ ਆਏ ਵੀਰਾਂ ਕੋਲ ਕਾਫੀ ਖਜਾਨਾਂ ਹੈ, ਜਿਸ ਨੂੰ ਵਾਹਿਗੁਰੂ ਦੀ ਕ੍ਰਿਪਾ ਨਾਲ ਦਾਸ ਮੱਖਣ ਸਿੰਘ ਗਿੱਲ ਸਮੇ ਮੁਤਾਬਿਕ ਲਿੱਖਦਾ ਰਹੇਗਾ,
ਵੀਰਾਂ ਦੇ ਬਹੁਤ ਵੱਡੇ ਕਾਰਨਾਮਿਆਂ ਨੂੰ ਲਿੱਖਣਾ ਬਾਕੀ ਹੈ,ਸਰੁੰਘ ਕਿਵੇ ਪੱਟੀ ਗਈ, ਕੀ ਕੁੱਝ ਹੋੲਿਆ,
ਜਦੋ ਸਾਰੇ ਵੀਰ ਸੁਰੱਖਿਅਤ ਜਗਾ ਤੇ ਗਏ ਤਾਂ ਹਵਾਰੇ ਨੇ ਦੇਵੀ ਸਿੰਘ ਨੂੰ ਕਿਹਾ ਕਿ ਅਸੀ ਤੈਨੂੰ ਕਾਫੀ ਰੁਪੲੇ ਦੇ ਦਿੰਦੇ ਹਾਂ,ਜਿਸ ਨਾਲ ਤੁਸੀ ਆਪਣਾ ਕਾਰੋਬਾਰ ਖੋਲ ਕਿ ਵੱਧੀਆ ਜਿੰਦਗੀ ਬਤੀਤ ਕਰ ਸਕਦੇ ਹੋ, ਤੁਸੀ ਆਪਣੇ ਸ਼ਹਿਰ ਚਲੇ ਜਾਉ, ਦੇਵੀ ਸਿੰਘ ਆਪਣੀਆ ਅੱਖਾਂ ਭਰ ਕੇ ਕਹਿਦਾ ਬਾਬਾ ਜੀ ਬਸ ਮੈ ਹੁਣ ਆਪਣੇ ਘਰ ਨਹੀ ਤੁਹਾਡੇ ਨਾਲ ਹੀ ਰਹਿਣਾ ਹੈ, ਭਾਵੇ ਰੱਖ ਲਉ ਭਾਵੇ ਮਾਰ ਦਿੳੁ,ਪਰ ਹੁਣ ਮੈ ਤੁਹਾਡਾ ਸਾਥ ਨਹੀ ਛੱਡਾਂਗਾ, ਬੱਸ ਫਿਰ ਦੇਵੀ ਸਿੰਘ ਵੀਰ ਵੀ ਪਵਿੱਤਰ ਧੱਰਤੀ ਤੇ ਪਵਿੱਤਰ ਰੂਹਾਂ ਕੋਲ ਪਹੁੰਚ ਗਿਆ, ਵਾਹਿਗੁਰੂ ਸਾਰੇ ਵੀਰਾਂ ਵਿੱਚ ਆਪਸੀ ਪਿਆਰ,ਸਤਿਕਾਰ ਤੇ ੲਿਤਫਾਕ ਬਣਿਆਂ ਰਹੇ,ਸਾਡੀ ਵਾਹਿਗੁਰੂ ਦੇ ਚਰਨਾਂ ਵਿੱਚ ਸੱਚੇ ਦਿਲੋ ਅਰਦਾਸ ਹੈ,—-ਮੱਖਣ ਸਿੰਘ ਗਿੱਲ