ਦੇਖੋ ਕਿਊ ਚੁੱਕਿਆ ਅਜਿਹਾ ਕਦਮ ਸਰਕਾਰ ਨੇ

 ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੂੰ ਚੀਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ ਫੈਸਲਾ ਉੱਥੋਂ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ ਨੂੰ ਵੇਖਦੇ ਲਿਆ ਗਿਆ ਹੈ। ਚੀਨ ਨੇ ਸਿਕਿਓਰਿਟੀ ਨੂੰ ਵੇਖਦੇ ਹੋਏ ਅਜਿਹਾ ਕਦਮ ਚੁੱਕਿਆ ਹੈ

ਇੱਕ ਰਿਪੋਰਟ ਮੁਤਾਬਕ ਚੀਨ ਦੇ ਯੂਜ਼ਰ ਨੂੰ ਕਰੀਬ ਹਫਤੇ ਤੋਂ ਵਟਸਐਪ ਦੇ ਨੈੱਟਵਰਕ ਨੂੰ ਲੈ ਕੇ ਪ੍ਰੇਸ਼ਾਨੀ ਪੇਸ਼ ਆ ਰਹੀ ਸੀ। ਕਦੇ ਇਹ ਐਪ ਚੱਲਦਾ ਸੀ ਤੇ ਬੰਦ ਨਹੀਂ। ਹੁਣ ਇਸ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਚਲਾਉਣ ਲਈ ਪ੍ਰਾਈਵੇਟ ਨੈੱਟਵਰਕ ਦੀ ਜ਼ਰੂਰਤ ਹੋਵੇਗੀ। ਖਾਸ ਗੱਲ ਇਹ ਹੈ ਕਿ ਵਟਸਐਪ ਫੇਸਬੁਕ ਦੀ ਇਕੱਲੀ ਅਜਿਹੀ ਸਰਵਿਸ ਹੈ ਜੋ ਚੀਨ ‘ਚ ਇਸਤੇਮਾਲ ਹੁੰਦੀ ਸੀ। ਫੇਸਬੁੱਕ ਤੇ ਇੰਸਟਾਗ੍ਰਾਮ ਪਹਿਲਾਂ ਹੀ ਚੀਨ ‘ਚ ਬੰਦ ਕੀਤੇ ਹੋਏ ਹਨ। ਹੁਣ ਵਟਸਐਪ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ।

ਇਹ ਆਨਲਾਈਨ ਸੈਂਸਰਸ਼ਿਪ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਚੁੱਕਿਆ ਗਿਆ ਹੈ। ਇਹ ਬੈਠਕ ਹਰ ਪੰਚ ਸਾਲ ‘ਚ ਇੱਕ ਵਾਰ ਹੁੰਦੀ ਹੈ। ਡਾਟਾ ਸਿਕਿਓਰਿਟੀ ਐਕਸਪਰਟ ਦਾ ਕਹਿਣਾ ਹੈ ਕਿ ਵਟਸਐਪ ਨੂੰ ਬੈਨ ਕਰਨ ਦਾ ਵੱਡਾ ਕਾਰਨ ਇਸ ਦੀ ਆਪਣੇ ਕੰਟੈਂਟ ‘ਤੇ ਮਜ਼ਬੂਤ ਸਿਕਿਓਰਿਟੀ ਹੈ। ਐਂਡ-ਟੂ-ਐਂਡ ਐਨਕ੍ਰੀਪਸ਼ਨ ਦੇਣ ਵਾਲੇ ਇਸ ਐਪ ‘ਚ ਮੈਸੇਜ ਭੇਜਣ ਵਾਲਾ ਤੇ ਜਿਸ ਨੂੰ ਮਿਲਦਾ ਹੈ ਉਹੀ ਵੇਖ ਸਕਦਾ ਹੈ।

error: Content is protected !!