ਦੇਖੋ ਅਤੇ ਸ਼ੇਅਰ ਕਰੋ Manpreet Badal ਨੇ ਕੀਤੇ ਪੰਜਾਬੀਅਾਂ ਲੲੀ ਕੲੀ ਵੱਡੇ ਅੈਲਾਨ ..
ਕਾਂਗਰਸ ਸਰਕਾਰ ਰਾਜ ਨੂੰ ਆਰਥਿਕ ਪੱਖੋਂ ਮੁੜ ਪੈਰਾਂ ‘ਤੇ ਖੜ੍ਹੇ ਕਰਕੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਤਿੰਨ ਸਾਲਾਂ ਦੌਰਾਨ ਵਿੱਤੀ ਘਾਟੇ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਹ ਪ੍ਰਗਟਾਵਾ ਸੀ. ਆਈ. ਆਈ. ਪੰਜਾਬ ਕੌਂਸਲ ਵੱਲੋਂ ਸਾਲਾਨਾ ਪ੍ਰੋਗਰਾਮ ਦੌਰਾਨ ਉਦਯੋਗਿਕ ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਖਰਚਿਆਂ ਵਿਚ ਕੀਤੀ ਗਈ ਕਟੌਤੀ ਅਤੇ ਸਾਧਨ ਜੁਟਾਉਣ ਲਈ ਚੁੱਕੇ ਗਏ ਕੁੱਝ ਹੋਰ ਕਦਮਾਂ ਦਾ ਨਤੀਜਾ ਹੈ ਕਿ ਇਕ ਸਾਲ ਦੌਰਾਨ ਹੀ ਘਾਟਾ 12 ਹਜ਼ਾਰ ਕਰੋੜ ਤੋਂ ਘੱਟ ਕਰਕੇ 8 ਹਜ਼ਾਰ ਕਰੋੜ ਤੱਕ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ 20 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਝਲਕ ਮਿਲੇਗੀ ਤੇ ਇਹ ਬਜਟ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਅਤੇ ਉਦਯੋਗਿਕ ਵਿਕਾਸ ਦੀ ਦਿਸ਼ਾ ‘ਚ ਹੋਵੇਗਾ। ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਪੰਜਾਬ ਦੇ ਉਦਯੋਗ ਤੇ ਸੂਚਨਾ ਤਕਨੀਕ ਵਿਭਾਗ ਦੇ ਮੁੱਖ ਸਕੱਤਰ ਆਰ. ਕੇ. ਵਰਮਾ ਨੇ ਕਿਹਾ ਕਿ ਰਾਜ ਸਰਕਾਰ ਦਾ ਵਿਜ਼ਨ ਪੰਜਾਬ ਨੂੰ ਆਰਥਿਕ ਵਿਕਾਸ ਪੱਖੋਂ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ 6 ਮੁੱਖ ਵਿਭਾਗਾਂ ਉਦਯੋਗ, ਬਿਜਲੀ, ਪ੍ਰਦੂਸ਼ਣ ਕੰਟਰੋਲ, ਲੇਬਰ, ਹਾਊਸਿੰਗ, ਲੋਕਲ ਬਾਡੀਜ਼ ਤੇ ਟੈਕਸੇਸ਼ਨ ਵਿਚ ਵੱਡੀ ਪੱਧਰ ‘ਤੇ ਸੁਧਾਰ ਕਰਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਕੇ ਉਦਯੋਗਾਂ ਲਈ ਵਧੇਰੇ ਸਹਾਈ ਬਣਾਉਣ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਹੋਈ ਚਰਚਾ ਵਿਚ ਸੀ.ਆਈ.ਆਈ. ਨਾਰਥ ਰੀਜਨ ਦੇ ਡਿਪਟੀ ਡਾਇਰੈਕਟਰ ਸਚਿਤ ਜੈਨ ਤੇ ਮਹਿੰਦਰਾ ਐਂਡ ਮਹਿੰਦਰਾ ਦੀ ਸਵਰਾਜ ਡਵੀਜ਼ਨ ਦੇ ਸੀ. ਈ. ਓ. ਵੀਰੇਨ ਪੋਪਲੀ ਨੇ ਵੀ ਆਪਣੇ ਵਿਚਾਰ ਰੱਖੇ।