ਟੀ ਵੀ ਚੈਨਲਾਂ ਨੂੰ ਹਨੀਪਰੀਤ ਨਹੀਂ ਲੱਭਦੀ, ਪਤੰਦਰੋ ਕਿਉਂ ਜੋਤਸ਼ੀ, ਤਾਂਤਰਿਕ, ਬਾਬੇ ਰੱਖੇ ਭਾਰਤ ਵਿੱਚ।
==========
ਸਾਡੇ ਭਾਰਤ ਵਿੱਚ ਅਜਿਹੇ ਜੋਤਸੀ ਹਨ, ਤਾਂਤਰਿਕ, ਬਾਬੇ ਹਨ ਜੋ ਫੋਟੋ ਦੇਖ ਕੇ ਬੰਦੇ ਦਾ ਅਗਲਾ, ਪਿਛਲਾ ਦੱਸ ਦਿੰਦੇ ਹਨ।ਊਂਗਲੀ ਦੇ ਨਹੁੰ ਤੇ ਦਿਖਾ ਦਿੰਦੇ ਹਨ ਕਿ ਚੋਰੀ ਕਿਸਨੇ ਕੀਤੀ ਹੈ, ਬੰਦਾ ਧਰਤੀ ਤੇ ਕਿੱਥੇ ਬੈਠਾ ਹੈ।ਚੈਨਲਾਂ, ਅਖਬਾਰਾਂ ਵਿੱਚ ਵੀ ਸਾਰੇ ਐਡ ਦਿੰਦੇ ਹਨ ਸਾਰੇ ਜੋਤਸੀ, ਤਾਂਤਰਿਕ, ਬਾਬੇ ਬੰਦੇ ਦਾ ਜੀਣ, ਮਰਨ ਦੱਸਣ ਦਾ।ਭਵਿੱਖ ਵੀ ਦੱਸ ਦਿੰਦੇ ਹਨ।

ਮੈ ਹੈਰਾਨ ਹਾਂ ਸਿਰਸੇ ਵਾਲੇ ਬਾਬੇ ਨੂੰ ਕਿਸੇ ਜੋਤਸੀ ਨੇ ਨਹੀ ਦੱਸਿਆ ਕਿ ਬਾਬਾ ਜੇਲ ਜਾਣ ਵਾਲਾ ਹੈ ਡੇਰੇ ਦਾ ਖੇਲ ਖਤਮ ਹੋਣ ਵਾਲਾ ਹੈ।ਜੇ ਕੋਈ ਜੋਤਸੀ ਸਰਸੇ ਵਾਲੇ ਨੂੰ ਪਹਿਲਾਂ ਦੱਸ ਦਿੰਦਾ, ਜੋਤਸੀ ਨੇ ਤਾਂ ਘਰ ਬੈਠੇ ਅਰਬਾਂਪਤੀ ਬਣ ਜਾਣਾ ਸੀ।ਸਰਸੇ ਵਾਲਾ ਤਾਂ ਯਾਰ ਆਪ ਵੀ ਜਾਣੀ ਜਾਣ ਸੀ।ਆਪਣੇ ਭਵਿੱਖ ਦਾ ਪਤਾ ਨਹੀ, ਦੂਜਿਅਂ ਦਾ ਦੱਸਦੇ ਫਿਰਦੇ ਹਨ।

ਹੁਣ ਹਨੀਪਰੀਤ, ਅਦਿੱਤਿਆ ਇੰਸਾ ਨੂੰ ਲੱਭਣ ਲਈ ਸਰਕਾਰ ਕਿਉ ਨਹੀ ਜੋਤਸੀਆਂ ਦਾ ਸਹਾਰਾ ਲੈਂਦੀ।
ਤਰਕਸੀਲ ਤਾਂ ਕਈ ਵਾਰ ਕਹਿੰਦੇ ਹਨ  ਕਿ ਜੋਤਿਸ ਇੱਕ ਤੁੱਕਾ ਹੈ ਪਰੰਤੂ, ਭਾਰਤ ਦੀ ਜਨਤਾ ਕਿਉ ਨਹੀ ਮੰਨਦੀ ..
ਸਰਕਾਰ ਨੂੰ ਭਾਰਤ ਵਿੱਚੋ ਜੋਤਸੀਆਂ, ਅਖੋਤੀ ਬਾਬਿਆਂ ਅਤੇ ਤਾਂਤਰਿਕਾ ਦੀ ਵੀ ਛੁੱਟੀ ਕਰਨੀ ਚਾਹੀਦੀ ਹੈ ਇਹ ਵੀ ਜਨਤਾ ਨੂੰ ਬੇਵਜਾ ਮੂਰਖ ਬਣਾਕੇ ਲੁੱਟਦੇ ਹਨ।
Sikh Website Dedicated Website For Sikh In World