ਦੁਨੀਆਂ ਦੇ ਨੰਬਰ 1 ਵਿਗਿਆਨੀ ਸਟੀਫ਼ਨ ਹੌਕਿੰਗ ਦਾ ਦੇਹਾਂਤ…

ਪੂਰੀ ਦੁਨੀਆਂ ‘ਚ ਮਸ਼ਹੂਰ ਭੌਤਿਕੀ ਵਿਗਿਆਨੀ ਸਟੀਫ਼ਨ ਹੌਕਿੰਗ ਦਾ ਦੇਹਾਂਤ ਹੋ ਗਿਆ ਹੈ।

 ਹੌਕਿੰਗ 76 ਸਾਲਾਂ ਦੇ ਸਨ। ਉਨ੍ਹਾਂ ਦੇ ਦੇਹਾਂਤ ਬਾਰੇ ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ।

ਦੁਨੀਆਂ ਦੇ ਮੰਨੇ-ਪ੍ਰਮੰਨੇ ਵਿਗਿਆਨੀ ਸਟੀਫ਼ਨ ਹਾਕਿੰਗਜ਼ ਦਾ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਉਹ ਇੱਕ ਅਜਿਹੀ ਬੀਮਾਰੀ ਤੋਂ ਪੀੜਤ ਸਨ ਜਿਸ ਦੇ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਲਕਵਾ ਮਾਰ ਗਿਆ ਸੀ।

ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿੱਚ ਨਵੀਂ ਖੋਜ ਜਾਰੀ ਰੱਖੀ।

ਹੌਕਿੰਗਜ਼ ਨੇ ਬਲੈਕ ਹੋਲ ਅਤੇ ਬਿੱਗ ਬੈਂਗ ਥਿਊਰੀ ਨੂੰ ਸਮਝਨ ਵਿੱਚ ਅਹਿਮ ਭੂਮੀਕਾ ਨਿਭਾਈ ਸੀ।

ਮਾਨਵ ਜਾਤੀ ਦੇ ਅੰਤ ਬਾਰੇ ਚੇਤਾਵਨੀ

ਸਟੀਫਨ ਹੌਕਿੰਗ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਆਰਟੀਫੀਸ਼ਲ ਇੰਟੈਲੀਜੈਨਸ ਨਾਲ ਚੱਲਣ ਵਾਲੀਆਂ ਮਸ਼ੀਨਾਂ ਬਣਾਉਣਾ ਮਾਵਨ ਜਾਤੀ ਲਈ ਖ਼ਤਰਨਾਕ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੇ ਨਾਲ ਇੰਸਾਨ ਮੁਕਾਬਲਾ ਨਹੀਂ ਕਰ ਸਕਣਗੇ।

 

ਪਰਿਵਾਰ ਨੇ ਪ੍ਰਗਟਾਇਆ ਦੁੱਖ

ਯੂਕੇ ਦੇ ਵਿਗਿਆਨੀ ਨੇ ਵਿਗਿਆਨ ਦੇ ਖੇਤਰ ਨਾਲ ਜੁੜੀਆਂ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਏ ਬ੍ਰੀਫ਼ ਹਿਸਟ੍ਰੀ ਆਫ਼ ਟਾਈਮ ਸਭ ਤੋਂ ਵੱਧ ਮਸ਼ਹੂਰ ਹੋਈ।

ਉਨ੍ਹਾਂ ਦੇ ਬੱਚਿਆਂ ਲੂਸੀ, ਰੌਬਰਟ ਅਤੇ ਟਿਮ ਨੇ ਕਿਹਾ, “ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਤਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਚੰਗੇ ਵਿਗਿਆਨੀ ਅਤੇ ਅਸਾਧਾਰਨ ਇਨਸਾਨ ਸਨ ਜਿਨ੍ਹਾਂ ਦਾ ਕੰਮ ਅਤੇ ਵਿਰਾਸਤ ਆਉਣ ਵਾਲੇ ਕਈ ਸਾਲਾਂ ਤੱਕ ਜ਼ਿੰਦਾ ਰਹੇਗਾ।”

ਸਟੀਫ਼ਨ ਹੌਕਿੰਗਜ਼ ਦੀਆਂ ਖਾਸ ਗੱਲਾਂ

ਸਟੀਫ਼ਨ ਦਾ ਜਨਮ 8 ਜਨਵਰੀ, 1942 ਨੂੰ ਇੰਗਲੈਂਡ ਦੇ ਆਕਸਫੋਰਡ ਵਿੱਚ ਹੋਇਆ।

  • 1959 ਵਿੱਚ ਉਹ ਕੁਦਰਤੀ ਵਿਗਿਆਨ ਦੀ ਪੜ੍ਹਾਈ ਕਰਨ ਲਈ ਔਕਸਫੋਰਡ ਪਹੁੰਚੇ ਅਤੇ ਫਿਰ ਕੈਂਬ੍ਰਿਜ ਵਿੱਚ ਪੀਐੱਚਡੀ ਲਈ ਗਏ।

  • 1963 ਵਿੱਚ ਇਹ ਪਤਾ ਲੱਗਿਆ ਕਿ ਉਹ ਮੋਟਰ ਨਿਊਰੋਨ ਬਿਮਾਰੀ ਨਾਲ ਪੀੜਤ ਸਨ ਅਤੇ ਕਿਹਾ ਗਿਆ ਸੀ ਕਿ ਉਹ ਸਿਰਫ਼ ਦੋ ਸਾਲ ਹੀ ਜ਼ਿੰਦਾ ਰਹਿ ਸਕਣਗੇ

  • 1988 ਵਿੱਚ ਉਨ੍ਹਾਂ ਦੀ ਕਿਤਾਬ ਏ ਬ੍ਰੀਫ਼ ਹਿਸਟਰੀ ਆਫ਼ ਟਾਈਮ ਆਈ ਜਿਸ ਦੀਆਂ ਇੱਕ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ।

  • 2014 ਵਿੱਚ ਉਨ੍ਹਾਂ ਦੀ ਜ਼ਿੰਦਗੀ ‘ਤੇ ‘ਦਿ ਥਿਊਰੀ ਆਫ਼ ਐਵਰੀਥਿੰਗ’ ਬਣੀ ਜਿਸ ਵਿੱਚ ਐਡੀ ਰੈੱਡਮੈਨ ਨੇ ਹੌਕਿੰਗਜ਼ ਦਾ ਕਿਰਦਾਰ ਨਿਭਾਇਆ।

  • 2014 ਵਿੱਚ ਹੌਕਿੰਗਜ਼ ਜਦੋਂ ਪਹਿਲੀ ਵਾਰੀ ਫੇਸਬੁੱਕ ‘ਤੇ ਆਏ ਉਦੋਂ ਉਨ੍ਹਾਂ ਨੇ ਆਪਣੀ ਪਹਿਲੀ ਪੋਸਟ ਵਿੱਚ ਆਪਣੇ ਪ੍ਰਸੰਸਕਾਂ ਨੂੰ ‘ਉਤਸੁਕ’ ਬਣਨ ਦੀ ਨਸੀਹਤ ਦਿੱਤੀ ਸੀ।

error: Content is protected !!