ਦਿੱਲੀ ਏਅਰਪੋਰਟ ‘ਤੇ ਗੁਆਚੇ ਹਜ਼ਾਰਾਂ ਯਾਤਰੀਆਂ ਦੇ ਬੈਗ

ਦਿੱਲੀ ਏਅਰਪੋਰਟ ‘ਤੇ ਗੁਆਚੇ ਹਜ਼ਾਰਾਂ ਯਾਤਰੀਆਂ ਦੇ ਬੈਗ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀਰਵਾਰ ਦੇਰ ਰਾਤ ਨੂੰ ਹੈਂਡਲਿੰਗ ਸਿਸਟਮ ਫੇਲ੍ਹ ਹੋ ਗਿਆ। ਜਿਸ ਕਾਰਨ ਏਅਰਪੋਰਟ…

airport

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀਰਵਾਰ ਦੇਰ ਰਾਤ ਨੂੰ ਹੈਂਡਲਿੰਗ ਸਿਸਟਮ ਫੇਲ੍ਹ ਹੋ ਗਿਆ। ਜਿਸ ਕਾਰਨ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਹਜ਼ਾਰਾਂ ਯਾਤਰੀਆਂ ਦੇ ਬੈਗ ਵੀ ਗੁਆਚ ਗਏ। ਕਿਹਾ ਗਿਆ ਹੈ ਕਿ ਸਿਸਟਮ ਫੇਲ ਹੋਣ ਨਾਲ ਸਾਰੇ ਏਅਰਲਾਈਨਜ਼ ‘ਚ ਬੈਗ ਲੋਡ ਨਹੀਂ ਹੋ ਸਕੇ। ਏਅਰਪੋਰਟ ਅਥਾਰਟੀ ਨੇ ਕਿਹਾ ਕਿ ਆਮ ਦਿਨਾਂ ਦੇ ਮੁਕਾਬਲੇ ਲਗੇਜ਼ ‘ਚ ਪਾਵਰ ਬੈਂਕ ਅਤੇ ਲਾਈਟਰ ਜ਼ਿਆਦਾ ਮਾਤਰਾ ‘ਚ ਸਨ। ਇਸ ਲਈ ਚੈਕਿੰਗ ਦੌਰਾਨ ਪਰੇਸ਼ਾਨੀ ਹੋਈ ਅਤੇ ਹਫੜਾ-ਦਫੜੀ ਮਚ ਗਈ।

airportairport

ਆਈ.ਜੀ.ਆਈ. ਮੁਤਾਬਕ ਪਿਛਲੇ ਕੁੱਝ ਦਿਨਾਂ ‘ਚ ਯਾਤਰੀਆਂ ਦੀ ਗਿਣਤੀ ‘ਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਦੀ ਗਿਣਤੀ ਆਮ ਦਿਨਾਂ ਦੀ ਤੁਲਨਾ ‘ਚ 30 ਫ਼ੀ ਸਦੀ ਜ਼ਿਆਦਾ ਸੀ। ਇਸ ਲਈ ਚੈਕਿੰਗ ਲਈ ਸਿਸਟਮ ਤੋਂ ਇਲਾਵਾ ਸੁਰੱਖਿਆ ਦੀ ਮਦਦ ਵੀ ਲਈ ਗਈ। ਜਿਸ ਤੋਂ ਬਾਅਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਸਤਾਰਾ ਏਅਰਲਾਈਨ ਨੇ ਕਿਹਾ ਕਿ ਏਅਰਪੋਰਟ ‘ਤੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੈਕ ਇਨ ਕਰਨ ਤੋਂ ਬਾਅਦ ਬੈਗੇਜ਼ ਹੈਂਡਲਿੰਗ ਸਿਸਟਮ ਫ਼ੇਲ ਹੋ ਗਿਆ। ਇਸ ਕਰ ਕੇ ਫਲਾਈਟ ‘ਚ ਹਜਾਰਾਂ ਬੈਗ ਦੀ ਲੋਡਿੰਗ ਨਹੀਂ ਹੋ ਸਕੀ। ਇਸ ਦੌਰਾਨ ਉਨ੍ਹਾਂ ਨੇ ਇਸ ਨਾਲ ਨਜਿੱਠਣ ਲਈ ਅਫ਼ਸਰਾਂ ਦੀ ਮਦਦ ਵੀ ਮੰਗੀ।

error: Content is protected !!