ਆਜ਼ਮਗੜ੍ਹ- ਦੇਸ਼ ਨੂੰ ਆਜ਼ਾਦ ਹੋਏ ਕਰੀਬ ਸੱਤਰ ਸਾਲ ਹੋ ਚੁੱਕੇ ਨੇ ਪਰ ਲੋਕਾਂ ਦੀ ਮਾਨਸਿਕਤਾ ਅੱਜ ਵੀ ਉਹੀ ਗੁਲਾਮਾਂ ਵਾਲੀ ਬਣੀ ਹੋਈ ਹੈ । ਅੱਜ ਵੀ ਅਸੀਂ ਪੁਰਾਣੇ ਲੋਕਾਂ ਦੁਆਰਾ ਚਲਾਈਆਂ ਗਈਆਂ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨਾਲ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਹਾਂ ਜਿਨ੍ਹਾਂ ਦਾ ਕਿ ਅੱਜ ਦੇ ਜ਼ਮਾਨੇ ਵਿੱਚ ਕੋਈ ਮਤਲਬ ਨਹੀਂ ਹੈ । ਆਜ਼ਾਦੀ ਤੋਂ ਪਹਿਲਾਂ ਸਤੀ ਪ੍ਰਥਾ ਵਰਗੀ ਪਰੰਪਰਾ ਤਾਂ ਖਤਮ ਹੋ ਗਈ ਪਰ ਦਹੇਜ ਵਰਗੀ ਲਾਹਨਤ ਅਜੇ ਵੀ ਸਾਡੇ ਦੇਸ਼ ਵਿੱਚ ਕਾਇਮ ਹੈ । ਦਹੇਜ ਦੇ ਕਾਰਨ ਹੀ ਕਈ ਲੜਕੀਆਂ ਸਾਲ ਵਿੱਚ ਮੌਤ ਦੇ ਮੂੰਹ ਤੱਕ ਜਾਂਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਬਿਹਾਰ ਦੇ ਆਜਮਗੜ੍ਹ ਇਲਾਕੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਕਿ ਸਹੁਰਾ ਪਰਿਵਾਰ ਨੇ ਆਪਣੀ ਨੂੰਹ ਨੂੰ ਮਹਿਜ ਦੋ ਲੱਖ ਰੁਪਏ ਦੇ ਲਾਲਚ ਬਦਲੇ ਹੀ ਅੱਗ ਲਗਾ ਦਿੱਤੀ । ਨੀਚੇ ਦਿੱਤੀ ਹੋਈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਸ ਵਿਚਾਰੀ ਧੀ ਦੀ ਉਸ ਦੇ ਸਹੁਰਾ ਪਰਿਵਾਰ ਨੇ ਕਿੰਨੀ ਬੁਰੀ ਹਾਲਤ ਕੀਤੀ ਹੋਈ ਹੈ
ਖਬਰਾਂ ਦੇ ਮੁਤਾਬਕ ਆਜ਼ਮਗੜ੍ਹ ਜਿਲ੍ਹੇ ਦੇ ਕਾਦਰਪੁਰ ਥਾਣੇ ਦੇ ਖੇਤਰ ਦੇ ਜੋਹਲਾਪੁਰ ਪਿੰਡ ਦੇ ਨਿਵਾਸੀ ਭੋਲਾ ਜੈਸਵਾਲ ਦੀ ਧੀ ਦਾ ਵਿਆਹ ਜੌਹਲਾਪੁਰ ਪਿੰਡ ਦੇ ਨਿਵਾਸੀ ਵਿਕਾਸ ਜੈਸਵਾਲ ਨਾਲ ਹੋਇਆ ਸੀ ਵਿਆਹ ਨੂੰ ਹਾਲੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਦਹੇਜ ਦੇ ਲੋਭੀਆਂ ਨੇ ਆਪਣੀ ਦਰਿੰਦਗੀ ਦੀ ਹੱਦ ਟੱਪਦੇ ਹੋਏ ਉਸ ਲੜਕੀ ਨੂੰ ਅੱਗ ਲਗਾ ਦਿੱਤੀ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭੋਲਾ ਜੈਸਵਾਲ ਨੇ ਆਪਣੀ ਧੀ ਦਾ ਵਿਆਹ ਆਪਣੀ ਸਮਰੱਥਾ ਤੋਂ ਵੀ ਵੱਧ ਦਹੇਜ ਦੇ ਕੇ ਕੀਤਾ ਸੀ ਪਰ ਉਸ ਦੇ ਸਹੁਰੇ ਪਰਿਵਾਰ ਨੂੰ ਹੋਰ ਦਹੇਜ ਚਾਹੀਦਾ ਸੀ ਅਤੇ ਉਹ ਉਸ ਕੋਲੋਂ ਨਿਰੰਤਰ ਹੋਰ ਦਹੇਜ ਦੀ ਮੰਗ ਕਰਨ ਲੱਗੇ ।
ਭੋਲਾ ਜੈਸਵਾਲ ਨੇ ਦੱਸਿਆ ਕਿ ਉਸ ਦੀ ਧੀ ਦੇ ਵਿਆਹ ਤੋਂ ਤੁਰੰਤ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਨੇ ਉਸ ਕੋਲੋਂ ਦੋ ਲੱਖ ਰੁਪਏ ਨਕਦ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ । ਹੁਣ ਕਿਉਂਕਿ ਭੋਲਾ ਜੈਸਵਾਲ ਕੋਲ ਆਪਣੀ ਧੀ ਨੂੰ ਦਹੇਜ ਦੇਣ ਲਈ ਹੋਰ ਪੈਸੇ ਨਹੀਂ ਸਨ ਕਿਉਂਕਿ ਉਹ ਆਪਣੀ ਧੀ ਨੂੰ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਦਹੇਜ ਦੇ ਚੁੱਕਾ ਸੀ ਜਿਸਦੇ ਚੱਲਦਿਆਂ ਉਸਦੇ ਸਹੁਰਾ ਪਰਿਵਾਰ ਨੇ ਉਸ ਲੜਕੀ ਨੂੰ ਅੱਗ ਲਗਾ ਦਿੱਤੀ । ਆਪਣੀ ਮੌਤ ਤੋਂ ਪਹਿਲਾਂ ਭੋਲਾ ਜੈਸਵਾਲ ਦੀ ਧੀ ਨੇ ਆਪਣੇ ਸਹੁਰਿਆਂ ਦੇ ਖਿਲਾਫ ਇੱਕ ਬਿਆਨ ਦੇ ਦਿੱਤਾ ।
ਪੁਲੀਸ ਨੂੰ ਦਿੱਤੇ ਬਿਆਨ ਵਿੱਚ ਭੋਲਾ ਜੈਸਵਾਲ ਦੀ ਧੀ ਸ਼ਵੇਤਾ ਨੇ ਦੱਸਿਆ ਕਿ ਉਸ ਕੋਲੋਂ ਉਸਦਾ ਸਹੁਰਾ ਪਰਿਵਾਰ ਨਿਰੰਤਰ ਰੂਪ ਵਿੱਚ ਦੋ ਲੱਖ ਰੁਪਏ ਨਕਦ ਦੀ ਮੰਗ ਕਰ ਰਿਹਾ ਸੀ ਪ੍ਰੰਤੂ ਜਦੋਂ ਉਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਇਹ ਮੰਗ ਪੂਰੀ ਨਾ ਹੋਣ ਬਾਰੇ ਕਿਹਾ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਉਸ ਨਾਲ ਇਹ ਦਰਿੰਦਗੀ ਭਰੀ ਹਰਕਤ ਕੀਤੀ । ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਸ਼ਵੇਤਾ ਦੇ ਸੱਸ ਸਹੁਰਾ ਅਤੇ ਹੋਰ ਤਿੰਨ ਜੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ।
ਪਰ ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਆਖਿਰ ਕਦੋਂ ਤੱਕ ਅਜਿਹੀਆਂ ਕਈ ਧੀਆਂ ਦਾਜ ਦੀ ਬਲੀ ਚੜ੍ਹਦੀਆ ਰਹਿਣਗੀਆਂ । ਸ਼ਵੇਤਾ ਦੀ ਜੇਕਰ ਅੱਜ ਇਹ ਹਾਲਤ ਹੋਈ ਹੈ ਤਾਂ ਇਹ ਸਾਡੇ ਸਮਾਜ ਅਤੇ ਲੋਕਾਂ ਦੇ ਮੂੰਹ ਉੱਪਰ ਇੱਕ ਕਰਾਰੀ ਚਪੇੜ ਹੈ । ਕਿਤੇ ਨਾ ਕਿਤੇ ਸਾਡਾ ਸਾਰਾ ਸਮਾਜ ਹੀ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਅੱਜ ਵੀ ਦਾਜ ਦੀ ਪ੍ਰਥਾ ਨੂੰ ਬੜਾਵਾ ਦੇ ਰਹੇ ਹਨ ।
ਨੀਚੇ ਤੁਸੀਂ ਦਿੱਤੀ ਹੋਈ ਵੀਡੀਓ ਦੇਖ ਸਕਦੇ ਹੋ ਕਿ ਸ਼ਵੇਤਾ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੀ ਹਾਲਤ ਕਰ ਦਿੱਤੀ ਗਈ।
ਕ੍ਰਿਪਾ ਕਰਕੇ ਕਮਜ਼ੋਰ ਦਿਲ ਵਾਲੇ ਲੋਕ ਇਹ ਵੀਡੀਓ ਨਾ ਦੇਖਣ ।
ਦੇਖੋ ਵੀਡੀਓ
ਦੋਸਤੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਦੋਸ਼ੀਆਂ ਨੂੰ ਸ਼ਰਮ ਆਵੇ ਅਤੇ ਦਹੇਜ ਦੇ ਲੋਭੀਆਂ ਨੂੰ ਅਜਿਹੀ ਘਿਨਾਉਣੀ ਹਰਕਤ ਕਰਨ ਤੋਂ ਪਹਿਲਾਂ ਲੱਖ ਵਾਰ ਸੋਚਣਾ ਪਵੇ ।