ਇਹ ਬਜੁਰਗ ਬਾਬਾ ਮਹਿੰਦਰ ਸਿੰਘ ਪੈੜ ਪਿੰਡ, ਤੋਂ ਨੇ .. ਬੰਗਾਲ ਵਿੱਚ ਇਹਨਾਂ ਨੇ ਇੱਕ ਵੱਡੀ ਬਹਾਦਰੀ ਦਿਖਾੲੀ ਸੀ .. ਜਦ ਦਰਬਾਰ ਸਾਹਿਬ ਵਿਖੇ ਵਿੱਚ ਹਮਲਾ ਹੋਇਆ ਸੀ ਤਾਂ ਇਸ ਬਜੁਰਗ ਨੇ ਰੋਸ ਵਜੋਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਭਾਰਤੀ ਫੋਜ ਦਾ ਟੈਂਕ ਭਜਾ ਲਿਆ ਸੀ । ਬਾਪੂ ਜੀ ਨੇ ਦੱਸਿਆ ਕਿ ਓਹ ਭਗਤ ਸਿੰਘ ਨੂੰ ਵੀ ਜੇਲ੍ਹ ਵਿੱਚੌਂ ਛਡਾਓਣ ਲੲੀ ਵੱਡੇ ਯਤਨ ਕਰਦੇ ਰਹੇ । ਓਹਨਾਂ ਸਾਥੀਆਂ ਨਾਲ ਰਲ ਨੇ ਭਗਤ ਸਿੰਘ ਨੂੰ ਜੇਲ੍ਹ ਤੋਂ ਭਜਾਓਣ ਲੲੀ ਸੁਰੰਗ ਵੀ ਪੱਟੀ ਸੀ । ਜੇ ਭਗਤ ਸਿੰਘ ਦੀ ਫਾਂਸੀ ਇੱਕ ਦਿਨ ਟਲ ਜਾਂਦੀ ਤਾਂ ਅਗਲੇ ਦਿਨ ਭਗਤ ਸਿੰਘ ਨੂੰ ਜੇਲ੍ਹ ਤੋਂ ਛੁਡਵਾ ਕੇ ਲੈ ਜਾਣਾ ਸੀ ।
ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਦਾ ਇੰਨਾ ਸ਼ੌਕ ਸੀ ਕਿ ਇੱਕ ਵਾਰ ਉਨ੍ਹਾਂ ਨੇ ਆਪਣੇ ਸਕੂਲ ਦੇ ਸਾਥੀ ਜੈਦੇਵ ਕਪੂਰ ਨੂੰ ਲਿਖਿਆ ਕਿ ਉਹ ਕਾਰਲ ਲਿਕਨੇਖ਼ ਦੀ ‘ਮਿਲੀਟ੍ਰਿਜ਼ਮ’, ਲੈਨਿਨ ਦੀ ‘ਲ਼ੇਫਟ ਵਿੰਗ ਕਮਿਉਨਿਜ਼ਮ’ ਅਤੇ ਆਪਟਨ ਸਿੰਕਲੇਅਰ ਦਾ ਨਾਵਲ ‘ਦਿ ਸਪਾਈ’ ਕੁਲਬੀਰ ਰਾਹੀਂ ਭੇਜ ਦੇਵੇ।
ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ। ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਪੱਕਾ ਨਹੀਂ ਸੀ, ਉਸ ‘ਤੇ ਘਾਹ ਉੱਗਿਆ ਹੋਇਆ ਸੀ। ਉਸ ‘ਚ ਬੱਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਨਾਲ ਆ ਸਕੇ।
ਭਗਤ ਸਿੰਘ ਦੀ ਜੁੱਤੀ ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀ ਕ੍ਰਾਂਤੀਕਾਰੀ ਜੈਦੇਵ ਕਪੂਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ।
ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣ ਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ‘ਚ ਪਿੰਜਰੇ ‘ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।