ਤਾਜਾ ਵੱਡੀ ਖਬਰ – ਪੰਜਾਬ ਸਰਕਾਰ ਨੇ ਲਗਾਏ ਨਵੇਂ ਪੰਜ ਟੈਕਸ
Punjab 5 new taxes, manpreet badal introduces 5 new taxes in Punjab: ਬੇਰੁਜ਼ਗਾਰੀ ਅਤੇ ਕਿਸਾਨੀ ਕਰਜ਼ੇ ‘ਚ ਡੁੱਬਿਆ ਪੰਜਾਬ ਹੁਣ ਇੱਕ ਹੋਰ ਬੋਝ ਹੇਠਾਂ ਆਉਣ ਵਾਲਾ ਹੈ।
ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 5 ਵੱਡੇ ਟੈਕਸ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈਣ ਵਾਲਾ ਹੈ।
ਕੀ ਹਨ ਇਹ ਨਵੇਂ ਟੈਕਸ:
ਜੇ ਤੁਸੀਂ ਕਿਸੇ ਕਾਰ ਜਾਂ ਹੋਰ ਵਾਹਨ ‘ਚ ਡੀਜ਼ਲ ਜਾਂ ਪੈਟਰੋਲ ਪਵਾਉਂਦੇ ਹੋ ਤਾਂ ਤੁਹਾਨੂੰ 2 ਰੁ: ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਜੇਕਰ ਤੁਸੀਂ ਕੋਈ ਨਵਾਂ ਵਾਹਨ ਖਰੀਦਦੇ ਹੋ ਜਿਵੇਂ ਕਿ ਕਾਰ ਤਾਂ ਤੁਹਾਨੂੰ ਵਾਹਨ ਦੀ ਕੀਮਤ ਦਾ 1% ਟੈਕਸ ਮੋਟਰ ਵੀਹਕਲ ਟੈਕਸ ਅਧੀਨ ਭੁਗਤਾਨ ਕਰਨਾ ਪਵੇਗਾ, ਭਾਵ 3 ਲੱਖ ਦੀ ਗੱਡੀ ‘ਤੇ 1% ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਗੱਡੀ ਤੁਹਾਡੀ ਹੋ ਸਕੇਗੀ।
ਮੋਟਰ ਵੀਹਕਲ ਟੈਕਸੇਸ਼ਨ 1924 ਅਧੀਨ ਮੋਟਰ ਵਾਹਨ/ ਵੱਡੇ ਵੀਹਕਲ, ਟ੍ਰਾਂਸਪੋਰਟੇਸ਼ਨ ਵਾਹਨ ਦੀ ਖਰੀਦ ‘ਤੇ ਕੀਮਤ ਦਾ 10% ਤੱਕ ਟੈਕਸ ਦਾ ਭੁਗਤਾਨ ਕਰਨਾ ਹੁਣ ਜ਼ਰੂਰੀ ਹੋਵੇਗਾ।
ਇਸ ਤੋਂ ਇਲਾਵਾ ਜਿਹੜੇ ਲੋਕ ਜਿਹੜੇ ਲੋਕ 2500 ਤੋਂ ਵੱਧ ਬਿਜਲੀ ਦਾ ਬਿਲ ਦਿੰਦੇ ਹਨ, ਉਹਨਾਂ ਤੋਂ ਬਿਲ ਭੁਗਤਾਨ ਦੀ ਕੀਮਤ ਦਾ 5% ਟੈਕਸ ਲਿਆ ਜਾਇਆ ਕਰੇਗਾ।
ਹਰ ਉਹ ਵਸਤ ਜੋ ਐਕਸਾਈਜ਼ ਡਿਊਟੀ ਅਧੀਨ ਆਉਂਦੀ ਹੈ, ਜਿਵੇਂ ਕਿ ਸ਼ਰਾਬ, ਦੀ ਖਰੀਦ ਕੀਮਤ ਦਾ 10% ਟੈਕਸ ਲੱਗਿਆ ਕਰੇਗਾ।
ਕਿਉਂ ਲੱਗ ਰਹੇ ਹਨ ਇੰਨ੍ਹੇ ਨਵੇਂ ਟੈਕਸ?
ਪੰਜਾਬ ਸਰਕਾਰ ਨੇ ਲੋਕ ਭਲਾਈ ਦਾ ਨਵਾਂ ਫਾਰਮੂਲਾ ਕੱਢਿਆ ਹੈ, ਜਿਸ ਨਾਲ ਲੋਕ ਭਲਾਈ ਸਕੀਮਾਂ ਲਈ ਸਰਕਾਰ ਲੋਕਾਂ ਦਾ ਪੈਸਾ ਹੀ ਲੋਕਾਂ ‘ਤੇ ਖਰਚ ਕਰਨ ਦੀ ਯੋਜਨਾ ‘ਚ ਹੈ, ਜਿਸ ਨਾਲ ਆਮ ਜਨਤਾ ਦੀ ਜੇਬ ‘ਚ ਵੱਡਾ ਛੇਕ ਹੋਣ ਦੀ ਸੰਭਾਵਨਾ ਹੈ।
ਲੋਕ ਭਲਾਈ ਸਕੀਮਾਂ ਜਿੰਨ੍ਹਾਂ ‘ਚ ਬਜ਼ੁਰਗਾਂ ਦੀ ਪੈਨਸ਼ਨ, ਬੇਰੁਜ਼ਗਾਰੀ ਭੱਤਾ, ਵਿਧਵਾ ਪੈਨਸ਼ਨ, ਐਸ.ਸੀ/ਬੀ.ਸੀ ਵਿਿਦਆਰਥੀਆਂ ਨੂੰ 10ਵੀਂ ਤੋਂ ਬਾਅਦ ਪੜ੍ਹਾਈ ਲਈ ਪੈਸੇ, ਐਸ.ਸੀ ਸ਼੍ਰੇਣੀ ਦੀਆਂ ਕੁੜੀਆਂ ਦੇ ਵਿਆਹ ਲਈ ਸ਼ਗਨ ਰੂਪੀ ਪੈਸੇ, ਐਸਿਡ ਅਟੈਕ ਪੀੜਤਾਂ ਨੂੰ ਮੁਆਵਜ਼ਾ, ਵਰਗੀਆਂ ਤਮਾਮ ਸਕੀਮਾਂ ਲਈ ਲੋਕਾਂ ਨੂੰ ਹੀ ਪੈਸੇ ਦੇਣੇ ਪੈਣਗੇ।
ਦੱਸ ਦੇਈਏ ਕਿ ਇਹਨਾਂ ਸਾਰਿਆਂ ਟੈਕਸਾਂ ਨੂੰ ‘ਸੋਸ਼ਲ ਸਿਕਾਓਰਟੀ ਫੰਡ’ ਦਾ ਨਾਮ ਦਿੱਤਾ ਗਿਆ ਹੈ।
ਵੱਡੀ ਗੱਲ ਹੈ ਕਿ ਇਹ ਟੈਕਸ ਪਹਿਲਾਂ ਹੀ ਐਲਾਨੇ ਜਾ ਚੁੱਕੇ ਪ੍ਰਾਫੈਸ਼ਨਲ ਟੈਕਸ ਤੋਂ ਇਲਾਵਾ ਲੱਗਣਗੇ। ਪ੍ਰਾਫੈਸ਼ਨਲ ਟੈਕਸ ਅਧੀਨ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ 200 ਦੇਣਾ ਹੋਵੇਗਾ।
ਹੁਣ, ਮਹੀਨਾਵਾਰ ਇਹ ਵਾਧੂ ਬੋਝ ਪੰਜਾਬ ਦੇ ਲੋਕ ਕਿਵੇਂ ਚੁਕਾ ਸਕਣਗੇ, ਇਹ ਸੋਚਣ ਵਾਲੀ ਗੱਲ ਹੈ।