ਤਲਵੰਡੀ ਭਾਈ ਦੇ ਪਿੰਡ ‘ਚ ਆਇਆ ਜ਼ਬਰਦਸਤ ਤੂਫਾਨ, ਲੱਖਾਂ ਦਾ ਨੁਕਸਾਨ
ਤਲਵੰਡੀ ਭਾਈ (ਗੁਲਾਟੀ) : ਸੋਮਵਾਰ ਬਾਅਦ ਦੁਪਹਿਰ ਲਗਭਗ 4. 20 ਮਿੰਟ ‘ਤੇ ਪਿੰਡ ਸੇਖਵਾਂ ਵਿਖੇ ਆਏ ਵਾਂਵਰੋਲੇ ਕਾਰਨ ਜਿੱਥੇ ਪੰਜ
ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਉਥੇ ਹੀ ਕਈਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ।
 ਇਸ ਵਾਂਵਰੋਲੇ ਨਾਲ ਤਿੰਨ ਮਕਾਨਾਂ, ਇਕ ਖੇਤੀਬਾੜੀ ਵਰਕਸ਼ਾਪ ਅਤੇ ਇਕ ਪੈਲੇਸ ਦੀ ਕਰੀਬ 25 ਲੱਖ ਰੁਪਏ ਦੀ ਸੰਪਤੀ ਦਾ ਨੁਕਸਾਨ ਪਹੁੰਚਣ ਦਾ ਸਮਾਚਾਰ ਹੈ। ਜ਼ਖ਼ਮੀ ਵਿਅਕਤੀਆਂ ਨੂੰ ਸਥਾਨਕ ਸ਼ਹਿਰ ਦੇ ਦੋ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜ਼ਖ਼ਮੀਆਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੇਖਵਾਂ, ਅਵਤਾਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਜ਼ੀਰਾ, ਹਰਦੀਪ ਸਿੰਘ ਵਾਸੀ ਜ਼ੀਰਾ,
ਕੁਲਜੀਤ ਸਿੰਘ, ਕੁਲਦੀਪ ਸਿੰਘ, ਬੱਬਲਜੀਤ ਸਿੰਘ ਵਾਸੀ ਜ਼ੀਰਾ ਵਜੋਂ ਹੋਈ ਹੈ। ਜ਼ਖਮੀਆਂ ਮੁਤਾਬਕ ਵਾਂਵਰੋਲਾ 4 ਵਜੇ ਦੇ ਕਰੀਬ ਆਇਆ।
ਪ੍ਰਤੱਖ ਦਰਸ਼ੀਆਂ ਮੁਤਾਬਕ ਵਾਂਵਰੋਲਾ ਇੰਨਾ ਸ਼ਕਤੀਸ਼ਾਲੀ ਸੀ ਕਿ ਉਥੇ ਖੜ੍ਹੇ ਵਾਹਨ ਵੀ ਪਲਟੀਆਂ ਖਾਂਦੇ ਹੋਏ ਦੂਰ ਜਾ ਡਿੱਗੇ। 
ਘਟਨਾ ਦੀ ਜਾਣਕਾਰੀ ਮਿਲਦਿਆਂ ਐੱਸ.ਡੀ.ਐੱਮ. ਜ਼ੀਰਾ ਅਮਿਤ ਗੁਪਤਾ ਮੌਕੇ ‘ਤੇ ਪੁੱਜੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ।
Sikh Website Dedicated Website For Sikh In World
				

