ਤਖਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਨਿਯਮ ਲਾਗੂ ਹੋ ਗਿਆ ਹੈ ਸਭ ਨਾਲ ਸ਼ੇਅਰ ਕਰੋ ..

ਅੰਮ੍ਰਿਤਸਰ: ਵਾਤਾਵਰਨ ਦੀ ਸ਼ੁੱਧਤਾ ਲਈ ਐਸਜੀਪੀਸੀ ਨੇ ਅੱਜ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨਾਲ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਈਕੋ ਫਰੈਂਡਲੀ ਲਿਫਾਫਿਆਂ ਨੂੰ ਸ਼ੁਰੂ ਕੀਤਾ ਗਿਆ। ਇਹ ਲਿਫਾਫੇ ਆਲੂ ਤੇ ਮੱਕੀ ਦੇ ਸੀਰੇ ਨਾਲ ਤਿਆਰ ਕੀਤੇ ਗਏ ਹਨ ਜੋ ਤਿੰਨ ਮਹੀਨੇ ਬਾਅਦ ਆਪਣੇ ਆਪ ਨੂੰ ਖੁਦ ਖਤਮ ਹੋ ਜਾਂਦੇ ਹਨ।ਸ੍ਰੀ ਹਰਿਮੰਦਰ ਸਾਹਿਬ 'ਚ ਮਿਲਣਗੇ ਆਲੂ ਤੇ ਮੱਕੀ ਦੇ ਲਿਫਾਫੇ

ਇਸ ਸਬੰਧੀ ਐਸਜੀਪੀਸੀ ਦੇ ਚੀਫ ਸੈਕਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਇਸ ਯੋਜਨਾ ਬਾਰੇ ਖੁਲਾਸਾ ਕੀਤਾ ਹੈ। ਬਾਅਦ ਵਿੱਚ ਅੱਜ ਇਨ੍ਹਾਂ ਲਿਫਾਫਿਆਂ ਨੂੰ ਇੱਥੇ ਲਾਂਚ ਕੀਤਾ ਗਿਆ।Image result for golden temple prasad

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਦੀ ਪਹਿਲੀ ਖੇਪ ਵਿੱਚ ਕਰੀਬ ਦੋ ਕੁਇੰਟਲ ਲਿਫਾਫੇ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਮੁਹੱਈਆ ਕਰਾਏ ਗਏ, ਜਦਕਿ 18 ਕੁਇੰਟਲ ਲਿਫਾਫੇ ਸ਼੍ਰੋਮਣੀ ਕਮੇਟੀ ਵੱਲੋਂ ਖਰੀਦੇ ਗਏ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਮਹੀਨੇ ਕਰੀਬ 15 ਕੁਇੰਟਲ ਲਿਫਾਫਿਆਂ ਦੀ ਖਪਤ ਹੁੰਦੀ ਹੈ।Related image

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਵਿੱਚੋਂ ਹੋਰ ਗੁਰਦੁਆਰਿਆਂ ਵਿੱਚ ਵੀ ਮੁਹੱਈਆ ਕੀਤੇ ਜਾਣਗੇ ਜਿਸ ਦੀ ਖਰੀਦ ਲਈ ਜਲਦੀ ਹੀ ਮੀਟਿੰਗ ਬੁਲਾ ਕੇ ਖਰਚਾ ਪਾਸ ਕੀਤਾ ਜਾਵੇਗਾ।

error: Content is protected !!