ਅੰਮ੍ਰਿਤਸਰ: ਵਾਤਾਵਰਨ ਦੀ ਸ਼ੁੱਧਤਾ ਲਈ ਐਸਜੀਪੀਸੀ ਨੇ ਅੱਜ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨਾਲ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਈਕੋ ਫਰੈਂਡਲੀ ਲਿਫਾਫਿਆਂ ਨੂੰ ਸ਼ੁਰੂ ਕੀਤਾ ਗਿਆ। ਇਹ ਲਿਫਾਫੇ ਆਲੂ ਤੇ ਮੱਕੀ ਦੇ ਸੀਰੇ ਨਾਲ ਤਿਆਰ ਕੀਤੇ ਗਏ ਹਨ ਜੋ ਤਿੰਨ ਮਹੀਨੇ ਬਾਅਦ ਆਪਣੇ ਆਪ ਨੂੰ ਖੁਦ ਖਤਮ ਹੋ ਜਾਂਦੇ ਹਨ।
ਇਸ ਸਬੰਧੀ ਐਸਜੀਪੀਸੀ ਦੇ ਚੀਫ ਸੈਕਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਇਸ ਯੋਜਨਾ ਬਾਰੇ ਖੁਲਾਸਾ ਕੀਤਾ ਹੈ। ਬਾਅਦ ਵਿੱਚ ਅੱਜ ਇਨ੍ਹਾਂ ਲਿਫਾਫਿਆਂ ਨੂੰ ਇੱਥੇ ਲਾਂਚ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਦੀ ਪਹਿਲੀ ਖੇਪ ਵਿੱਚ ਕਰੀਬ ਦੋ ਕੁਇੰਟਲ ਲਿਫਾਫੇ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਮੁਹੱਈਆ ਕਰਾਏ ਗਏ, ਜਦਕਿ 18 ਕੁਇੰਟਲ ਲਿਫਾਫੇ ਸ਼੍ਰੋਮਣੀ ਕਮੇਟੀ ਵੱਲੋਂ ਖਰੀਦੇ ਗਏ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਮਹੀਨੇ ਕਰੀਬ 15 ਕੁਇੰਟਲ ਲਿਫਾਫਿਆਂ ਦੀ ਖਪਤ ਹੁੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਵਿੱਚੋਂ ਹੋਰ ਗੁਰਦੁਆਰਿਆਂ ਵਿੱਚ ਵੀ ਮੁਹੱਈਆ ਕੀਤੇ ਜਾਣਗੇ ਜਿਸ ਦੀ ਖਰੀਦ ਲਈ ਜਲਦੀ ਹੀ ਮੀਟਿੰਗ ਬੁਲਾ ਕੇ ਖਰਚਾ ਪਾਸ ਕੀਤਾ ਜਾਵੇਗਾ।
Sikh Website Dedicated Website For Sikh In World