ਸੰਗਰੂਰ (ਕੋਹਲੀ) : ਸੰਗਰੂਰ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਦਰਜ ਕੀਤੇ ਮਾਮਲੇ ਵਿਚ 56 ਸਿੱਖਾਂ ਨੂੰ ਬਰੀ ਕਰ ਦਿੱਤਾ ਹੈ। ਦਰਅਸਲ ਜੇਲ ‘ਚ ਬੰਦ ਬਲਾਤਕਾਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਲਗਭਗ 10 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਸੀ …

ਜਿਸ ਤੋਂ ਬਾਅਦ ਸੰਗਰੂਰ ਦੇ ਸੁਨਾਮ ‘ਚ ਇਸ ਦਾ ਵਿਰੋਧ ਕੀਤਾ ਗਿਆ ਅਤੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਝੜਪ ਹੋ ਗਈ।
ਇਸ ਝੜਪ ਤੋਂ ਬਾਅਦ ਪੁਲਸ ਵਲੋਂ ਲਗਭਗ 5 ਦਰਜਨ ਦੇ ਕਰੀਬ ਸਿੱਖਾਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ 56 ਦੇ ਕਰੀਬ ਸਿੱਖਾਂ ਨੂੰ ਬਰੀ ਕਰ ਦਿੱਤਾ ਹੈ।
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ ਤੋਂ ਨਹੀਂ ਮਿਲੀ। ਪੁਲਿਸ ਨੇ ਅੱਜ ਬਾਬੇ ਦੇ ਘਰ ਦੀ ਛਾਣਬੀਣ ਕੀਤੀ ਸੀ ਪਰ ਖਾਲੀ ਹੱਥ ਮੁੜਨਾ ਪਿਆ। ਪੁਲਿਸ ਨੂੰ ਉਸ ਦੇ ਗੰਗਾਨਗਰ ਦੇ ਗੁਰੂਸਰ ਮੋਡੀਆ ਆਸ਼ਰਮ ਵਿੱਚ ਹੋਣ ਦੀ ਸੂਚਨਾ ਮਿਲੀ ਸੀ।
ਹਰਿਆਣਾ ਪੁਲਿਸ ਗੁਰੂਸਰ ਮੋਡੀਆ ਦੇ ਆਸ਼ਰਮ ਵਿੱਚ ਪਹੁੰਚੀ ਤੇ ਹਨੀਪ੍ਰੀਤ ਦੀ ਭਾਲ ਕੀਤੀ ਪਰ ਉਹ ਉੱਥੇ ਨਹੀਂ ਸੀ। ਆਸ਼ਰਮ ਦੇ ਬਾਹਰ ਸੁਰੱਖਿਆ ਵੱਡੇ ਪੱਧਰ ‘ਤੇ ਮਜੂਦ ਸੀ। ਦੱਸਣਯੋਗ ਹੈ ਕਿ ਹਨੀਪ੍ਰੀਤ 28 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਗਾਇਬ ਹੋ ਗਈ ਸੀ।
ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਲਈ ਲੁੱਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਹਨੀਪ੍ਰੀਤ ਨੇਪਾਲ ਵਿੱਚ ਹੋ ਸਕਦੀ ਹੈ। ਉਸ ਦੀ ਭਾਲ ਵਿੱਚ ਨੇਪਾਲ ਦੀ ਪੁਲਿਸ ਨੇ ਛਾਪੇਮਾਰੀ ਕੀਤੀ ਪਰ ਹਨੀਪ੍ਰੀਤ ਦਾ ਕੁਝ ਵੀ ਪਤਾ ਨਾ ਚੱਲ ਸਕਿਆ।
Sikh Website Dedicated Website For Sikh In World