ਤੁਸੀਂ ਹਾਰਟ ਟਰਾਂਸਪਲਾਂਟ ਸਰਜਰੀ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਸ ਸਰਜਹੀ ਦੌਰਾਨ ਇਕ ਵਿਅਕਤੀ ਦਾ ਦਿਲ ਕੱਢ ਕੇ ਦੂਜੇ ਵਿਅਕਤੀ ਦੇ ਸਰੀਰ ਅੰਦਰ ਲਗਾ ਦਿੱਤਾ ਜਾਂਦਾ ਹੈ ਪਰ ਬ੍ਰਿਟੇਨ ਵਿਚ ਇਕ ਔਰਤ ਅਜਿਹੀ ਹੈ, ਜਿਸ ਨੂੰ ਡਾਕਟਰਾਂ ਨੇ ਹਾਰਟ ਟਰਾਂਸਪਲਾਟ ਕਰਨ ਦੀ ਬਜਾਇ ਅਜਿਹਾ ਨਕਲੀ ਦਿਲ ਲਗਾਇਆ ਹੈ,ਜੋ ਉਸ ਦੇ ਸਰੀਰ ਅੰਦਰ ਨਹੀਂ ਬਲਕਿ ਬਾਹਰ ਹੈ। ਉਹ ਆਪਣਾ ਦਿਲ ਇਕ ਬੈਗ ਵਿਚ ਲੈ ਕੇ ਚੱਲਦੀ ਹੈ। 39 ਸਾਲਾ ਸੇਲਵਾ ਹੁਸੈਨ ਬ੍ਰਿਟੇਨ ਵਿਚ ਇਕਲੌਤੀ ਅਜਿਹੀ ਔਰਤ ਹੈ, ਜਿਸ ਦਾ ਦਿਲ ਸਰੀਰ ਦੇ ਅੰਦਰ ਨਹੀਂ ਬਲਕਿ ਸਰੀਰ ਦੇ ਬਾਹਰ ਹੈ। ਇੰਨਾ ਹੀ ਨਹੀਂ ਉਹ ਆਪਣਾ ਦਿਲ ਇਕ ਬੈਕਪੈਕ ਵਿਚ ਲੈ ਕੇ ਚੱਲਦੀ ਹੈ। ਇਹ ਡਾਕਟਰਾਂ ਦੀ ਖਾਸ ਆਰਟੀਫੀਸ਼ਲ ਹਾਰਟ ਸਰਜਰੀ ਰਾਹੀਂ ਸੰਭਵ ਹੋ ਪਾਇਆ ਹੈ।
ਇਸ ਤਰ੍ਹਾਂ ਮਿਲਿਆ ਸੇਲਵਾ ਨੂੰ ਆਰਟੀਫੀਸ਼ਲ ਦਿਲ ਅਸਲ ਵਿਚ ਦੋ ਬੱਚਿਆਂ ਦੀ ਮਾਂ ਸੇਲਵਾ ਨੂੰ 6 ਮਹੀਨੇ ਪਹਿਲਾਂ ਸਾਹ ਲੈਣ ਵਿਚ ਕਾਫੀ ਮੁਸ਼ਕਲ ਹੋਈ ਸੀ। ਉਸ ਦੀ ਪਰੇਸ਼ਾਨੀ ਇੰਨੀ ਵੱਧ ਗਈ ਕਿ ਉਸ ਨੂੰ ਤੁਰੰਤ ਡਾਕਟਰ ਕੋਲ ਜਾਣਾ ਪਿਆ। ਡਾਕਟਰਾਂ ਨੇ ਉਸ ਨੂੰ ਹਾਰਟ ਫੈਲੀਅਰ ਦੀ ਮੁਸ਼ਕਲ ਦੱਸੀ ਅਤੇ ਉਨ੍ਹਾਂ ਨੂੰ ਵਿਸ਼ਵ ਪ੍ਰਸਿੱਧ ‘Harefield’ ਹਸਪਤਾਲ ਵਿਚ ਭੇਜ ਦਿੱਤਾ। ਇੱਥੇ ਡਾਕਟਰਾਂ ਨੇ ਸੇਲਵਾ ਨੂੰ ਜਿਉਂਦੇ ਰੱਖਣ ਲਈ ਕਾਫੀ ਮਿਹਨਤ ਕੀਤੀ। ਲਗਾਇਆ ਗਿਆ ਆਰਟੀਫੀਸ਼ਲ ਦਿਲ ਡਾਕਟਰਾਂ ਨੇ ਦੱਸਿਆ ਕਿ ਸੇਲਵਾ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਸ ਨੂੰ ਨਾ ਤਾਂ ਲਾਈਫ ਸਪੋਰਟ ਜ਼ਰੀਏ ਜਿਉਂਦੇ ਰੱਖਿਆ ਜਾ ਸਕਦਾ ਸੀ ਅਤੇ ਨਾ ਹੀ ਉਸ ਦੀ ਹਾਰਟ ਟਰਾਂਸਪਲਾਂਟ ਸਰਜਰੀ ਕੀਤੀ ਜਾ ਸਕਦੀ ਸੀ। ਇਸ ਲਈ ਡਾਕਟਰਾਂ ਨੇ ਉਸ ਨੂੰ ਅਜਿਹਾ ਸਿਸਟਮ ਲਗਾਇਆ, ਜੋ ਸਰੀਰ ਦੇ ਬਾਹਰ ਸੀ ਪਰ ਉਸ ਦਾ ਕੁਨੈਕਸ਼ਨ ਸਰੀਰ ਅੰਦਰ ਇਸ ਤਰ੍ਹਾਂ ਕੀਤਾ ਗਿਆ ਕਿ ਉਹ ਬਿਲਕੁਲ ਦਿਲ ਦੀ ਤਰ੍ਹਾਂ ਹੀ ਸਰੀਰ ਵਿਚ ਖੂਨ ਪੰਪ ਕਰਦਾ ਹੈ। ਇਸ ਤਰ੍ਹਾਂ ਕੰਮ ਕਰਦਾ ਹੈ ਬੈਗ ਵਿਚ ਰੱਖਿਆ ਇਹ ਦਿਲ ਸੇਲਵਾ ਆਪਣੇ ਨਾਲ ਜੋ ਬੈਗ ਰੱਖਦੀ ਹੈ ਉਸ ਵਿਚ ਦੋ ਬੈਟਰੀਆਂ, ਇਕ ਮੋਟਰ ਅਤੇ ਇਕ ਪੰਪ ਹੁੰਦਾ ਹੈ। ਮੋਟਰ ਦੀ ਮਦਦ ਨਾਲ ਇਹ ਪੰਪ ਦੋ ਪਾਈਪਾਂ ਜ਼ਰੀਏ ਸਰੀਰ ਅੰਦਰ ਲੱਗੇ ਪਲਾਸਟਿਕ ਦੇ ਦੋ ਚੈਂਬਰਸ ਤੱਕ ਪਹੁੰਚਦਾ ਹੈ, ਜੋ ਸਰੀਰ ਦੇ ਬਾਕੀ ਹਿੱਸਿਆਂ ਤੱਕ ਖੂਨ ਪੰਪ ਕਰਦਾ ਹੈ। ਇਸ ਦੇ ਇਲਾਵਾ ਸੇਲਵਾ ਆਪਣੇ ਨਾਲ ਇਕ ਹੋਰ ਬੈਗ ਰੱਖਦੀ ਹੈ, ਜੋ ਬੈਕ ਅੱਪ ਯੂਨਿਟ ਹੈ। ਮਤਲਬ ਜੇ ਉਸ ਦਾ ਇਹ ਸਿਸਟਮ ਕਦੇ ਖਰਾਬ ਹੋ ਜਾਵੇ ਤਾਂ ਸਿਰਫ 90 ਸੈਕੰਡ ਦੇ ਅੰਦਰ ਇਹ ਬੈਕ ਅੱਪ ਯੂਨਿਟ ਲਗਾਉਣਾ ਹੁੰਦਾ ਹੈ।ਇਹੀ ਕਾਰਨ ਹੈ ਕਿ ਉਸ ਦਾ ਪਤੀ ਅਤੇ ਇਕ ਸਹਾਇਕ ਹਮੇਸ਼ਾ ਉਸ ਦੇ ਨਾਲ ਰਹਿੰਦੇ ਹੈ। ਸੇਲਵਾ ਦਾ ਪੰਜ ਸਾਲਾ ਬੇਟਾ ਅਤੇ 18 ਮਹੀਨਿਆਂ ਦੀ ਬੇਟੀ ਹੈ। ਸੇਲਵਾ ਕਹਿੰਦੀ ਹੈ,”ਮੈਂ ਇਹ ਸਰਜਰੀ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਫੀ ਬੀਮਾਰ ਰਹੀ। ਮੈਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗਾ।” ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੇਲਵਾ ਦੁਨੀਆ ਦੀ ਦੂਜੀ ਅਜਿਹੀ ਵਿਅਕਤੀ ਹੈ, ਜਿਸ ਨੂੰ ਆਰਟੀਫੀਸ਼ਲ ਦਿਲ ਲਗਾਇਆ ਗਿਆ ਹੈ।