ਜੇ ਤੁਹਾਡਾ ਕਿਸੇ ਵੀ ਬੈਂਕ ‘ਚ ਹੈ ਖਾਤਾ ਤਾਂ ਹੁਣੇ ਹੀ ਪੜ੍ਹ ਲਓ ਇਹ ਬਹੁਤ ਹੀ ਜ਼ਰੂਰੀ ਖ਼ਬਰ
ਜੇ ਤੁਹਾਡਾ ਕਿਸੇ ਵੀ ਬੈਂਕ ‘ਚ ਹੈ ਖਾਤਾ ਤਾਂ ਹੁਣੇ ਹੀ ਪੜ੍ਹ ਲਓ ਇਹ ਬਹੁਤ ਹੀ ਜ਼ਰੂਰੀ ਖ਼ਬਰ ਮਾਰਚ ਦੇ ਅਖੀਰ ਹਫਤੇ ‘ਚ ਬੈਂਕ ਚਾਰ ਦਿਨਾਂ ਲਈ ਬੰਦ ਰਹਾਂਗੇ। ਲਗਾਤਾਰ ਕਈ ਤਿਉਹਾਰਾਂ ਦੇ ਆਉਣ ਕਾਰਨ ਬੈਂਕਾਂ ਵਿੱਚ ਵੀ ਛੁੱਟੀ ਰਹਿਣ ਵਾਲੀ ਹੈ। 4 ਦਿਨਾਂ ਦਾ ਲੰਮਾ ਵਿਕੇਂਡ ਹੋਣ ਨਾਲ ਬੈਂਕਾਂ ਵਿੱਚ ਇਹ ਛੁੱਟੀ ਰਹੇਗੀ।29 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ ਬੈਂਕਾਂ ਵਿੱਚ ਕੋਈ ਕੰਮਕਾਜ਼ ਨਹੀਂ ਹੋਵੇਗਾ। ਜੇਕਰ ਤੁਹਾਨੂੰ ਵੀ ਚੈੱਕ ਜਮਾਂ ਕਰਵਾਉਣਾ ਹੈ, ਡਰਾਫਟ ਬਣਵਾਉਣਾ ਹੈ,ਜਾ ਪੈਸੇ ਕੱਢਵਾਉਣੇ ਜਾਂ ਜਮਾਂ ਕਰਵਾਉਣੇ ਹਨ ਤਾਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ । ਇਸ ਤਾਰੀਖਾਂ ਵਿੱਚ ਤੁਸੀ ਬੈਂਕ ਨਾਲ ਸਬੰਧਤ ਕੋਈ ਕੰਮ ਨਹੀਂ ਕਰ ਸਕੋਗੇ ।ਅਜਿਹੇ ਵਿੱਚ ਸਿਰਫ ਆਨਲਾਈਨ ਬੈਂਕਿੰਗ ਦਾ ਹੀ ਇਸਤੇਮਾਲ ਕਰ ਸਕੋਗੇ । Banks remain closed 29 march 4 ਦਿਨਾਂ ਤੱਕ ਬੈਂਕ ਰਹਿਣਗੇ ਬੰਦ ਦਰਅਸਲ, 29 ਮਾਰਚ ਨੂੰ ਭਗਵਾਨ ਮਹਾਵੀਰ ਜਯੰਤੀ ਦੀ ਛੁੱਟੀ ਹੈ, ਜਿਸਦੀ ਵਜ੍ਹਾ ਨਾਲ ਬੈਂਕਾਂ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਉੱਥੇ ਹੀ, 30 ਮਾਰਚ ਨੂੰ ਗੁਡ ਫਰਾਈ ਡੇ ਦੀ ਵਜ੍ਹਾ ਨਾਲ ਛੁੱਟੀ ਹੋਵੇਗੀ ਬੈਂਕ ਅਤੇ ਸਰਕਾਰੀ ਦਫਤਰ ਵੀ ਬੰਦ ਰਹਿਣਗੇ ।31 ਮਾਰਚ ਬੈਂਕਾਂ ਲਈ ਕਲੋਜਿੰਗ ਡੇਟ ਹੁੰਦੀ ਹੈ, ਜਿਸਦੀ ਵਜ੍ਹਾ ਨਾਲ ਬੈਂਕ ਗਾਹਕਾਂ ਦਾ ਲੈਣ -ਦੇਣ ਨਹੀਂ ਕਰਦੇ । 31 ਮਾਰਚ ਨੂੰ ਆਖਰੀ ਸ਼ਨੀਵਾਰ ਵੀ ਹੈ, ਹਾਲਾਂਕਿ ਇਹ ਪੰਜਵਾਂ ਸ਼ਨੀਵਾਰ ਹੈ ਤਾਂ ਬੈਂਕ ਬੰਦ ਨਹੀਂ ਹੋਣਗੇ। ਪਰ, ਇਸ ਦਿਨ ਬੈਂਕ ਕੋਈ ਲੈਣ -ਦੇਣ ਦਾ ਕੰਮ ਨਹੀਂ ਕਰ ਸਕਦੇ । ਇਸ ਤੋਂ ਬਾਅਦ1 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ।ਅਜਿਹੇ ਵਿੱਚ ਤੁਸੀ ਬੈਂਕ ਅਤੇ ਸਰਕਾਰੀ ਦਫਤਰਾਂ ਨਾਲ ਸਾਰੇ ਜਰੂਰੀ ਕੰਮ ਛੇਤੀ ਤੋਂ ਛੇਤੀ ਨਿਬੇੜ ਲਵੋ । ਬੈਕਿੰਗ,ਬੀਮਾ, ਇਨਕਮ ਟੈਕਸ ਵਰਗੇ ਜਰੂਰੀ ਕੰਮਾਂ ਨੂੰ 28 ਮਾਰਚ ਤੱਕ ਨਬੇੜ ਸਕਦੇ ਹੋ , ਵਰਨਾ ਤੁਹਾਨੂੰ 2 ਅਪ੍ਰੈਲ ਤੱਕ ਦਾ ਇੰਤਜਾਰ ਕਰਨਾ ਹੋਵੇਗਾ,ਨਾਲ ਹੀ ਤੁਹਾਨੂੰ ਇਹ ਦੱਸ ਦੇਈਏ ਕਿ ਏਟੀਐੱਮ ‘ ਚ ਵੀ ਪੈਸੇ ਖਾਲੀ ਹੋ ਸਕਦੇ ਹਨ ਲਗਾਤਾਰ ਚਾਰ ਦਿਨ ਬੈਂਕ ਬੰਦ ਹੋਣ ਨਾਲ ਏਟੀਐੱਮ ‘ਚ ਵੀ ਕੈਸ਼ ਦੀ ਮੁਸ਼ਕਿਲ ਹੋ ਸਕਦੀ ਹੈ ।ਕਿਉਂਕਿ, ਬੈਂਕ ਰੋਜਾਨਾ ਦੇ ਆਧਾਰ ‘ਤੇ ਏਟੀਐੱਮ ਦੀ ਫਿਲਿੰਗ ਕਰਦੇ ਹਨ । ਅਜਿਹੇ ਵਿੱਚ ਬੈਂਕ ਬੰਦ ਹੋਣ ਉੱਤੇ ਏਟੀਐੱਮ ਫਿਲਿੰਗ ‘ਤੇ ਵੀ ਅਸਰ ਪਵੇਗਾ । ਹਾਲਾਂਕਿ, ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੁੱਟੀ ਨੂੰ ਵੇਖਦੇ ਹੋਏ ਬੈਂਕ ਪਹਿਲਾਂ ਤੋਂ ਪਲਾਨ ਕਰਦੇ ਹਨ। ਇਸ ਲਈ ਕੈਸ਼ ਦੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ । ਉਥੇ ਹੀ, ਅਜਿਹਾ ਪਹਿਲਾਂ ਵੀ ਦੇਖਣ ਨੂੰ ਮਿਲਿਆ ਹੈ ਕਿ ਬੈਂਕ ਦੀ ਲੰਮੀ ਛੁੱਟੀਆਂ ਦੇ ਚਲਦੇ ਏਟੀਐੱਮ ਖਾਲੀ ਰਹਿੰਦੇ ਹਨ ।ਇਹ ਵੀ ਪੜੋ :ਜੇਕਰ ਤੁਸੀ ਐਕਸਿਸ ਬੈਂਕ ਦੇ ਗਾਹਕ ਹੈ ਤਾਂ ਜਲਦ ਹੀ ਵਹਟਐਪ ਦੇ ਜਰੀਏ ਅਸਾਨੀ ਨਾਲ ਪੇਮੈਂਟ ਕਰ ਸਕੋਗੇ ।ਪ੍ਰਾਈਵੇਟ ਸੈਕਟਰ ‘ਚ ਦੇਸ਼ ਦਾ ਸਭ ਤੋਂ ਵੱਡਾ ਤੀਸਰਾ ਬੈਂਕ ਜਲਦ ਹੀ ਯੂਨੀਫਾਈਡ ਪੇਮੈਂਟ ਇੰਟਰਫੇਸ ਦੇ ਜਰੀਏ ਇਸ ਸੇਵਾ ਨੂੰ ਅਗਲੇ ਦੋ ਮਹਿਨੇ ‘ਚ ਪੁਰੇ ਦੇਸ਼ ‘ਚ ਸ਼ੁਰੂ ਕਰ ਦਵੇਗਾ । ਦੱਸ ਦੇਈਏ ਕਿ ਨਿੱਜੀ ਖੇਤਰ ਦੇ ਤੀਜੇ ਸਭ ਤੋਂ ਵੱਡੇ ਬੈਂਕ ਐਕਸਿਸ ਬੈਂਕ ਨੇ ਕਿਹਾ ਕਿ ਉਹ ਛੇਤੀ ਹੀ ਵਟਸਐਪ ਦੇ ਰਾਹੀਂ ਭੁਗਤਾਨ ਦਾ ਪ੍ਰਸੰਸਕਰਣ ਸ਼ੁਰੂ ਕਰ ਦੇਵੇਗਾ। ਬੈਂਕ ਨੇ ਇਕੀਕ੍ਰਿਤ ਭੁਗਤਾਨ ਇੰਟਰਫੇਸ (ਯੂ.ਪੀ.ਆਈ.) ਨੂੰ ਵੱਡਾ ਮੌਕਾ ਕਰਾਰ ਦਿੱਤਾ।