ਉੱਤਰਾਖੰਡ ਦੇ ਉੱਚ ਹਿਮਾਲਿਆ ਦੇ ਖੇਤਰ ਵਿੱਚ ਇੱਕ ਅਜਿਹਾ ਕੀੜਾ ਪਾਇਆ ਜਾਂਦਾ ਹੈ। ਜਿਸ ਦੀ ਭਾਲ ਵਿੱਚ ਲੋਕ ਪਾਗਲ ਹੋ ਜਾਂਦੇ ਹਨ। ਜੀ ਹਾਂ ਇਸ ਦੀ ਵਜ੍ਹਾ ਇਸ ਦੀ ਕੀਮਤ ਹੈ।
ਕੌਮਾਂਤਰੀ ਮੰਡੀ ਵਿੱਚ ਇਸਦੇ ਇੱਕ ਕਿੱਲੋ ਕੀੜਿਆਂ ਦੀ ਕੀਮਤ ਇੱਕ ਕਰੋੜ ਰੁਪਏ ਹੈ। ਹੁਣ ਤੁਹਾਡੇ ਮਨ ਵਿੱਚ ਸੁਆਲ ਹੋਵੇਗਾ ਕੀ ਇਹ ਕੀੜਾ ਇਨ੍ਹਾਂ ਮਹਿੰਗਾ ਕਿਉਂ ਹੈ। ਅਸਲ ਵਿੱਚ ਇਸ ਕੀੜੇ ਦਾ ਨਾਮ ਹੈ ਕੀੜਾ ਜੜੀ(ਯਾਰਸਾਂਗਵੂ) ਹੈ। ਜੋਕਿ ਸੈਕਸ ਪਾਵਰ ਵਧਾਉਣ ਲਈ ਵਰਤਿਆ ਜਾਂਦਾ ਹੈ।
ਹਿਮਾਲਿਆ ਖੇਤਰਾਂ ਵਿਚ 3 ਤੋਂ 4 ਹਜ਼ਾਰ ਮੀਟਰ ਦੀ ਉਚਾਈ ‘ਤੇ ਬਰਫ਼ ਦੇ ਥੱਲੇ ਇੱਕ ਕੀੜਾ ਪਨਪਦਾ ਹੈ। ਮਈ ਮਹੀਨੇ ਵਿਚ ਬਰਫ਼ ਪਿਘਲਣ ਨਾਲ ਇਹ ਕੀੜਾ ਜੜੀ ਦਾ ਰੂਪ ਲੈ ਲੈਂਦਾ ਹੈ। ਲਗਭਗ ਪੰਜ ਇੰਚ ਲੰਬੀ ਇਹ ਜੜੀ ਜ਼ਮੀਨ ਦੇ ਬਾਹਰ ਇੱਕ ਸੁੱਕੀ ਹੋਈ ਜੜ ਦੀ ਤਰ੍ਹਾਂ ਦਿੱਖ ਦੀ ਹੈ।
ਕੀੜੇ ਦਾ ਜਦੋਂ ਲਾਰਵਾ ਪੀਰੀਅਡ ਹੁੰਦਾ ਹੈ ਤਾਂ ਇਸੇ ਦੌਰਾਨ ਇਹ ਕਿਸੇ ਜੜੀ ‘ਤੇ ਅਟੈਕ ਕਰ ਕੇ ਉਸ ਤੋਂ ਭੋਜਨ ਗ੍ਰਹਿਣ ਕਰਦਾ ਹੈ। ਇਸ ਤੋਂ ਬਾਅਦ ਉੱਥੇ ਬਰਫ਼ ਪੈ ਜਾਂਦੀ ਹੈ ਜਿਸ ਨਾਲ ਕੀੜਾ ਉੱਥੇ ਹੀ ਦੱਬ ਜਾਂਦਾ ਹੈ।
ਜੜੀ ਕੀੜੇ ਲਈ ਮਚੀ ਮਾਰਾ-ਮਾਰੀ ਪਿੰਡ ਵਾਲਿਆਂ ਦੇ ਲਈ ਮੌਤ ਦਾ ਕਾਰਨ ਬਣ ਰਹੀ ਹੈ। ਇਸ ਦੀ ਭਾਲ ਵਿੱਚ ਇੱਥੇ ਆਉਣ ਵਾਲੇ ਲੋਕਾਂ ਦਾ ਨਾ ਕੋਈ ਰਿਕਾਰਡ ਹੈ ਤੇ ਨਾ ਹੀ ਮਰਨ ਵਾਲੇ ਲੋਕਾਂ ਦਾ ਸਰੀਰ ਮਿਲ ਪਾਉਂਦੇ ਹਨ। ਹੋਰ ਤਾਂ ਹੋਰ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੋਕ ਇਸ ਦੀ ਭਾਲ ਲਈ ਆ ਰਹੇ ਹਨ।
ਕੀੜਾ ਜੜੀ ਜਿਸ ਦੀ ਕੀਮਤ ਕੌਮਾਂਤਰੀ ਮੰਡੀ ਵਿੱਚ ਕਰੋੜਾਂ ਵਿੱਚ ਹੈ। ਇਸ ਲਈ ਹਰ ਕੋਈ ਅਮੀਰ ਬਣ ਦੇ ਲਾਲਚ ਵਿੱਚ ਇਸ ਦੀ ਭਾਲ ਲਈ ਇੱਥੇ ਆਉਂਦਾ ਹੈ।
ਹੁਣ ਤੱਕ ਕੀੜਾ ਜੜੀ ਨਾਲ ਜੁੜੇ ਮਾਮਲਿਆਂ ਵਿਚ ਕਈ ਲੋਕ ਆਪਣੀ ਜਾਨ ਗੁਆ ਬੈਠੇ ਹਨ। ਕਈ ਵਾਰੀ ਬਰਫ਼ ਵਿਚ ਇਸ ਦੀ ਖੋਜ ਦੇ ਲਈ ਅੱਗ ਤੱਕ ਲੱਗਾ ਦਿੱਤੀ ਜਾਂਦੀ ਹੈ। ਇਸ ਨਾਲ ਗਲੇਸ਼ੀਅਰ ਤੇ ਬੁਗਿਆਲਿਆਂ (ਘਾਹ ਦੇ ਮੈਦਾਨਾਂ) ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਹਰ ਸਾਲ ਕੀੜਾ ਜੜੀ ਦੀ ਤਲਾਸ਼ ਵਿਚ ਜਾਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਨੁਮਾਨ ਦੇ ਮੁਤਾਬਿਕ ਇਸ ਸਾਲ ਚਮੋਲੀ ਜ਼ਿਲ੍ਹੇ ਤੋਂ 15 ਹਜ਼ਾਰ ਤੇ ਪਿਥੋਰਾਗੜ ਤੋਂ 5 ਹਜ਼ਾਰ ਤੋਂ ਵੀ ਵੱਧ ਲੋਕ ਕੀੜਾ ਜੜੀ ਦੀ ਭਾਲ ਵਿਚ ਗਏ।
ਪਹਿਲਾਂ ਇਹਨਾਂ ਖੇਤਰਾਂ ਵਿਚ ਔਰਤਾਂ ਨਹੀਂ ਜਾਂਦੀਆਂ ਸਨ ਪਰ ਹੁਣ ਵੱਡੀ ਗਿਣਤੀ ਵਿਚ ਉਹ ਵੀ ਜਾਣ ਲੱਗੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀੜਾ ਜੜੀ ਦੀ ਖੋਜ ਵਿਚ ਜਾਣ ਵਾਲਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਤੇ ਉੱਚ ਹਿਮਾਲਿਆ ਖੇਤਰਾਂ ਵਿਚ ਗਏ ਲੋਕਾਂ ਦੀ ਗਤੀਵਿਧੀਆਂ ਦੀ ਮੋਨਿਟਰਿੰਗ ਦੀ ਕੋਈ ਵਿਵਸਥਾ ਨਹੀਂ ਹੈ।
ਕੀੜਾ ਜੜੀ ਜੋਸ਼ੀ ਮੱਠ ਦੀ ਨੀਤੀ ਤੇ ਮਾਣਾਂ ਘਾਟੀ, ਤਪੋਬਨ, ਕਰਛੋਂ, ਉਰਗਮ, ਪਾਨਾ-ਈਰਾਨੀ, ਝੀਂਝੀ, ਘੋਨੀ, ਰਾਮਣੀ, ਦੇਵਾਲ, ਵਾਣ ਤੇ ਕਨਾਲ ਵਿਚ ਪਾਇਆ ਜਾਂਦਾ ਹੈ।