ਸੱਚੀ ਘਟਨਾ

ਇੱਕ ਵਾਰ ਮੈ ਕਿਸੇ ਵਿਆਹ ਤੇ ਬਰਾਤੀ ਵਜੋਂ ਸ਼ਾਮਿਲ ਹੋਇਆ ਆਪਾਂ ਨੱਚਦੇ ਜਰੂਰ ਆਂ ਪਰ ਆਪਣੀ ਮਸਤੀ ਚ ਪਰ ਮੈਨੂੰ ੲਿਹ ਸਬ ਚੰਗਾ ਵੀ ਨੀ ਲੱਗਦਾ। ਸਟੇਜ ਉੱਪਰ ਡਾਂਸਰ ਕੁੜੀਆਂ ਵੀ ਨੱਚ ਰਹੀਆਂ ਸਨ। ਸ਼ਰਾਬੀ ਮੁੰਡੇ ਜਾਂ ਮੁੱਛ ਫੁੱਟਦੀ ਵਾਲੇ ਮੁੰਡੇ ਜਿਆਦਾ ਫੀਲਿੰਗ ਚੱਕ ਰਹੇ ਸਨ । ਕਰਦੇ ਕਰਾਉਂਦੇ ਸ਼ਗਨ ਪੈ ਗਿਆ। ਉਸਤੋਂ ਬਾਅਦ ਅਨਾਊਂਸ ਹੋਇਆ ਕਿ ਨਵੀਂ ਜੋੜੀ ਨੱਚੂ ਤੇ ਬਾਈ ਉੱਥੇ ਅਣਖ ਜਾਗ ਗਈ ਦੋਹਾਂ ਪਰਿਵਾਰਾਂ ਦੀ ਕਹਿੰਦੇ ਸਾਡੀ ਧੀ ਨੀ ਨੱਚੂ ਸਹੁਰੇ ਆਖਣ ਸਾਡੀ ਨੂੰਹ ਨਹੀਂ ਨੱਚੂ। ਚਲੋ ਇੱਕ ਗੇੜਾ ਸ਼ਗਨਾਂ ਦਾ ਸਹਿਮਤੀ ਹੋ ਗੀ।
+

ਇਸੇ ਗੇੜੇ ਦੌਰਾਨ ਜੋ ਮੁੰਡੇ ਸਟੇਜ ਤੇ ਡਾਂਸਰਾਂ ਦੀਆਂ ਬਾਹਾਂ ਫੜਦੇ ਸਨ ਉਹਨਾਂ ਚੋਂ ਇੱਕ ਨੇ ਨਵੀਂ ਭਾਬੀ ਦੀ ਬਾਂਹ ਫੜ ਲਈ। ਫਿਰ ਅਣਖ ਜਾਗ ਪੀ। ਗੱਲ ਦੁਨਾਲੀਆਂ ਤੇ ਚਲੀ ਗਈ। ਕਹਿੰਦੇ ਸਾਡੀ ਧੀ ਦਾ ਹੱਥ ਕਿੱਦਾ ਫੜਿਆ ਇਹ ਕੋਈ ਡਾਂਸਰ ਆ। ਇਹ ਸੁਣ ਕੇ ਮੈਂ ਸੋਚਾਂ ਚ ਪੈ ਗਿਆ ਕਿ ਜਿ ਇੱਜ਼ਤ ਇੰਨੀ ਹੀ ਪਿਆਰੀ ਆ ਫਿਰ ਇਹ ਡਾਂਸ ਗਰੁੱਪ ਨਾ ਹੀ ਬੁੱਕ ਕਰਦੇ। ਜਦੋ ਸ਼ਰਾਬੀ ਡਾਂਸਰ ਕੁੜੀਆਂ ਦੀਆਂ ਬਾਹਾਂ ਫੜਦੇ ਸੀ ਅਸ਼ਲੀਲ ਇਸ਼ਾਰੇ ਕਰਦੇ ਉਦੋਂ ਇਹ ਅਣਖ ਕਿਉਂ ਨੀ ਜਾਗੀ ? ਵਾਹ ਨੀ ਅਣਖੇ ਤੂੰ ਸੌਂਦੀ ਹੀ ਕਿਉਂ ਏਂ।

ਮੇਰੇ ਵਿਚਾਰ :- ਸ਼ਾਇਦ ਅਸੀਂ ਮੂਰਖ ਹਾਂ ਜਾਾਂ ਸਾਡੀ ਜਮੀਰ ਸੁੱੱਤੀ ਹੋਈ ਆ, ਜੇ ਵਿਆਹ ਵਿੱਚ ਸਾਡਾ ਕੋਈ ਦੋਸਤ ਮਿੱਤਰ ਡਾਸਰ ਕੁੜੀ ਦਾ ਹੱਥ ਫੜਦਾਾ ਹੈ ਤਾਂਂ ਅਸੀਂ ਹਾਂ ਦੰਦ ਕੱਡਦੇ ਆਂ “ਅੱਤ ਕਰਾਤਾ ਬਾਈ”। ਪਰ ਜੇ ਓਹੀ ਮਿੱਤਰ ਸਾਡੀ ਭੈਣ ਦਾ ਹੱਥ ਫੜ ਲਵੇ ਤਾਂ ਅਸੀਂ ਉਸਨੂੰ ਜਾਨੋਂ ਮਾਰਨ ਤੱਕ ਜਾਵਾਂਗੇ। ਡਾਂਗੋ-ਡਾਂਗੀ ਹੋਵਾਂਗੇ, ਗੋਲੀਆਂ ਚੱਲ ਜਾਣਗੀਆਂ ਪਰ ਜੇ ਡਾਂਸਰ ਦਾ ਹੱਥ ਫੜੇ ਤਾਂ ਕੋਈ ਗੱਲ ਨੀ।

ਕਿਉਂ?? ਉਹ ਕਿਸੇ ਦੀ ਧੀ ਭੈੈਣ ਨਈਂ? ਸਾਡੀ ਭੈਣ ਦੀ ਤਾਂ ਇੱਜ਼ਤ ਹੈ ਤੇ ਉਸਦੀ ਕੋਈ ਇੱਜ਼ਤ ਨਈਂ? ਸਾਡੀ ਭੈਣ ਦੇ ਸਿਰ ਤੇ ਕੀ ਤਾਜ ਲੱਗਿਆ ਹੋਇਆ ਜਿਹੜਾ ਉਹਦੇ ਨਈਂ ਲੱਗਿਆ ਜਾਂ ਉਹਦੇ ਮੱਥੇ ਤੇ ਲਿਖਿਆ “ਆਓ ਮੇਰੇੇ ਨਾਲ ਬਦ-ਸਲੂਕੀ ਕਰੋ”

ਅਸੀਂ ਉਹਦੀ ਇੱਜ਼ਤ ਕਿਉਂ ਨਈਂ ਕਰਦੇ? ਸਿਰਫ ਇਸ ਕਰਕੇ ਕਿ ਉਹ ਪੈਸਿਆਂ ਲਈ ਨੱਚ ਰਹੀ ਹੈ। ਪੈਸਿਆਂ ਲਈ ਤਾਂ ਅਸੀਂ ਵੀ ਪਤਾ ਨੀ ਕੀ-ਕੀ ਕਰਦੇ ਹਾਂ। ਬਸ ਸਾਨੂੰ ਮੌਕਾ ਮਿਲੇ, ਲੁੱਟਾਂ ਖੋਹਾਂ, ਘਪਲੇਬਾਜ਼ੀਆਂ ਪਤਾਂ ਨੀ ਕੀ ਕੁਝ। ਫਿਰ ਸਾਡੇ ਨਾਲੋਂ ਤਾਂ ਉਸਦਾ ਕਿੱਤਾ ਚੰਗਾ ਹੀ ਹੈ ਕਿਸੇ ਗਰੀਬ ਦਾ ਹੱਕ ਤਾਂ ਨੀ ਖਾਂਦੀ। ਉਸਦੇ ਲਈ ਨੱਚਣਾ ਉਸਦੀ ਮਜਬੂਰੀ ਹੋ ਸਕਦੀ ਹੈ, ਹੋ ਸਕਦਾ ਉਸਦੇ ਘਰ ਵਿੱਚ ਪੈਸਿਆਂ ਦੀ ਜਰੂਰਤ ਹੋਵੇ ਇਸ ਲਈ ਉਹ ਨੱਚ ਰਹੀ ਹੋਵੇ ਪਰ ਸਾਡੀ ਕੀ ਮਜਬੂਰੀ ਸੀ ਕਿ ਨੱਚਣ ਵਾਲੀਆਂ ਨੂੰ ਸੱਦਦੇ ਹਾਂ ਤੇ ਫਿਰ ਉਹਨਾਂ ਨਾਲ ਬਦਸਲੂਕੀ ਕਰਦੇ ਹਾਂ। ਇਹ ਸਭ ਅਸੀਂ ਆਵਦੀ ਅੱਯਾਸ਼ੀ ਲਈ ਕਰਦੇ ਹਾਂ ਪਰ ਬਦਨਾਮ ਨੱਚਣ ਵਾਲੀਆਂ ਨੂੰ ਕਰਦੇ ਹਾਂ।
ਬੜਾ ਰੌਲਾ ਪਾਓਨੇ ਆਂ ਕਿ ਨੱਚਣ ਵਾਲੀਆਂ ਅਸ਼ਲੀਲ ਨੇ ਪਰ ਅਸਲ ਗੱਲ ਤਾਂ ਇਹ ਹੈ ਕਿ ਅਸੀਂ ਅਸ਼ਲੀਲਤਾ ਦੇਖਣਾ ਚਾਹੁੰਦੇ ਹਾਂ। ਕੋਈ ਸੱਭਿਅਕ ਗੀਤ ਦੇਖਕੇ ਕਹਿੰਨੇ ਹਾਂ ਕਿ ਗੱਲ ਨੀ ਬਣੀ ਪਰ ਓਸੇ ਵਿੱਚ ਥੋੜੀ ਅਸ਼ਲੀਲਤਾ ਮਿਲੀ ਹੋਵੇ ਤਾਂ ਕਹਿੰਨੇ ਆਂ ਸਵਾਦ ਆ ਗਿਆ, ਸਿਰਾ ਲਾਤਾ।
ਕਦੇ ਸੋਚਿਓ ਕਿ ਕਸੂਰ ਕਿਸਦਾ ਹੈ

ਬਲਰਾਜ ਸਿੰਘ
Sikh Website Dedicated Website For Sikh In World