ਜੇਲ ਚ ਸਰਸੇ ਵਾਲੇ ਦਾ ਇਕ ਹੋਰ ਰਾਜ ਖੁਲਿਆ ……

ਜੇਲ ਚ ਰਾਮ ਰਹੀਮ ਦਾ ਇਕ ਹੋਰ ਰਾਜ ਖੁਲਿਆ ਹੈ……

ਗੁਰਮੀਤ ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘੱਟ ਗਿਆ ਹੈ। ਗੁਰਮੀਤ ਰਾਮ ਰਹੀਮ ਸ਼ੂਗਰ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦਾ ਵੀ ਮਰੀਜ਼ ਹੈ ਤੇ ਉਸ ਨੂੰ ਨਾ ਸਿਰਫ਼ ਇਸ ਲਈ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ ਸਗੋਂ ਸਵੇਰੇ ਛੇਤੀ ਉੱਠ ਕੇ ਕਿਆਰੀਆਂ ਨੂੰ ਠੀਕ ਕਰਨ, ਪਾਣੀ ਲਗਾਉਣ ਤੇ ਘਾਹ-ਬੂਟੀ ਕੱਢਣ ਦਾ ਕੰਮ ਵੀ ਕਰਨਾ ਪੈ ਰਿਹਾ ਹੈ।

ਜੇਲ ਚ ਰਾਮ ਰਹੀਮ ਦਾ ਇਕ ਹੋਰ ਰਾਜ ਖੁਲਿਆ ਹੈ …… ਗੁਰਮੀਤ ਰਾਮ ਰਹੀਮ ਜਿੱਥੇ ਫ਼ਿਲਮਾਂ ‘ਚ ਕੰਮ ਕਰਨ ਕਾਰਨ ਆਪਣੇ-ਆਪ ਨੂੰ ਨੌਜਵਾਨ ਦਿਖਾਉਣ ਲਈ ਅਭਿਨੇਤਾਵਾਂ ਵਾਂਗ ਮੂੰਹ ਨੂੰ ਅਪਲਿਫ਼ਟ (ਜਿਸ ਨਾਲ ਮੂੰਹ ਦੀ ਚਮੜੀ ‘ਤੇ ਖਿਚਾਅ ਆ ਜਾਂਦਾ ਹੈ) ਕਰਵਾਇਆ ਕਰਦਾ ਸੀ, ਉੱਧਰ ਉਹ ਹੁਣ ਤੱਕ ਸਿਰ ਤੇ ਦਾੜ੍ਹੀ-ਮੁੱਛਾਂ ‘ਤੇ ਕਾਲਾ ਰੰਗ ਵੀ ਲਗਾਇਆ ਕਰਦਾ ਸੀ। ਹੁਣ ਪਿਛਲੇ ਛੇ ਹਫ਼ਤਿਆਂ ਤੋਂ ਕਾਲਾ ਰੰਗ ਨਾ ਲੱਗਣ ਕਾਰਨ ਉਸ ਦੇ ਸਿਰ, ਦਾੜ੍ਹੀ-ਮੁੱਛਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ। ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਜੇਲ੍ਹ ‘ਚ ਵਾਲਾਂ ਨੂੰ ਰੰਗਣ ਦੀ ਵਿਵਸਥਾ ਚਾਹੁੰਦਾ ਸੀ, ਪਰ ਜੇਲ੍ਹ ‘ਚ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਨਾ ਹੋਣ ਕਾਰਨ ਹੁਣ ਉਸ ਨੂੰ ਬਿਨਾਂ ਰੰਗ ਕੀਤਿਆਂ ਹੀ ਰਹਿਣਾ ਪੈ ਰਿਹਾ ਹੈ। ਉਸ ਨੂੰ ਜਿਹੜਾ ਜੇਲ੍ਹ ‘ਚ ਸਬਜ਼ੀਆਂ ਬੀਜਣ ਦਾ ਕੰਮ ਦਿੱਤਾ ਗਿਆ ਹੈ, ਉਸ ਕੰਮ ਨੂੰ ਲੈ ਕੇ ਵੀ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਕ ਤਾਂ ਲਗਾਤਾਰ ਲੱਕ ‘ਚ ਦਰਦ ਰਹਿਣ ਦੀ ਵਜ੍ਹਾ ਨਾਲ ਉਹ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਨਹੀਂ ਕਰ ਸਕਦਾ।


ਦੂਜੇ ਪਾਸੇ ਨੌਜਵਾਨ ਦਿੱਖਣ ਦੇ ਚੱਕਰ ‘ਚ ਉਸ ਨੇ ਮੂੰਹ ਦੀ ਚਮੜੀ ਨੂੰ ਅਪਲਿਫ਼ਟ ਕਰਵਾਇਆ ਹੋਇਆ ਹੈ, ਜਿਸ ਕਰ ਕੇ ਉਸ ਨੂੰ ਧੁੱਪ ‘ਚ ਕੰਮ ਕਰਨ ਲੱਗਿਆਂ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਉਹ ਸਵੇਰੇ ਛੇਤੀ ਉੱਠ ਕੇ ਕੰਮ ਕਰਦਾ ਹੈ ਤੇ ਬਾਅਦ ‘ਚ ਰੋਟੀ ਖਾ ਕੇ ਪੇਸ਼ੀ ਲਈ ਵੀਡੀਓ ਕਾਨਫ਼ਰੰਸਿੰਗ ਲਈ ਚਲਾ ਜਾਂਦਾ ਹੈ। ਉਹ ਬਾਕੀ ਕੈਦੀਆਂ ਵਾਂਗ ਕੰਟੀਨ ‘ਚੋਂ ਹਰ ਮਹੀਨੇ ਛੇ ਹਜ਼ਾਰ ਰੁਪਏ ਦਾ ਰਾਸ਼ਨ ਖ਼ਰੀਦਦਾ ਹੈ।

ਕੰਟੀਨ ‘ਚ ਉਸ ਨੂੰ ਅੰਗੂਠਾ ਲਗਾ ਕੇ ਰਾਸ਼ਨ ਦਿੱਤਾ ਜਾਂਦਾ ਹੈ। ਉਹ ਕੰਟੀਨ ‘ਚੋਂ ਸਵੇਰੇ ਸ਼ਾਮ ਦੁੱਧ ਤੇ ਦਹੀਂ ਤੇ ਫ਼ਲ ਖ਼ਰੀਦਦਾ ਹੈ। ਅਜੇ ਤੱਕ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਨਿਯਮਤ ਰੂਪ ‘ਚ ਉਸ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਬੈਰਕ ‘ਚ ਸਵੇਰੇ-ਸ਼ਾਮ ਸੈਰ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਉਸ ਦਾ ਛੇ ਕਿੱਲੋ ਭਾਰ ਘੱਟ ਗਿਆ ਹੈ।

ਗੁਰਮੀਤ ਰਾਮ ਰਹੀਮ ਦਾ ਅੱਜ ਅਚਾਨਕ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਧੀ…..

ਗੁਰਮੀਤ ਰਾਮ ਰਹੀਮ ਦਾ ਅੱਜ ਅਚਾਨਕ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਧਣ ਕਾਰਨ ਪੀ. ਜੀ. ਆਈ. ਰੋਹਤਕ ਦੇ ਮੈਡੀਕਲ ਬੋਰਡ ਦੀ ਟੀਮ ਨੇ ਸੁਨਾਰੀਆ ਜੇਲ੍ਹ ‘ਚ ਆ ਕੇ ਉਸ ਦੀ ਜਾਂਚ ਕੀਤੀ ਤੇ ਉਸ ਨੂੰ ਦਵਾਈ ਦੇ ਕੇ ਕੁਝ ਦੇਰ ਆਰਾਮ ਕਰਨ ਨੂੰ ਕਿਹਾ ਗਿਆ। ਦੱਸਿਆ ਜਾਂਦਾ ਹੈ ਕਿ ਉਸ ਦੇ ਵਕੀਲ ਗੁਰਦਾਸ ਸਿੰਘ ਸਲਵਾਰਾ ਤੇ ਵਕੀਲ ਗਰਗ ਨਰਵਾਨਾ ਬੀਤੇ ਦਿਨ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ‘ਚ ਮਿਲਣ ਤੇ ਕੇਸਾਂ ਬਾਰੇ ਵਿਚਾਰ ਕਰਨ ਆਏ ਸਨ।

ਵਕੀਲ ਗੁਰਦਾਸ ਸਿੰਘ ਸਲਵਾਰਾ ਗੁਰਮੀਤ ਰਾਮ ਰਹੀਮ ਦੇ ਸਕੇ ਸਾਲੇ ਦਾ ਪੁੱਤਰ ਹੈ। ਪਹਿਲਾਂ ਵੀ ਵਕੀਲ ਸਲਵਾਰਾ ਗੁਰਮੀਤ ਰਾਮ ਰਹੀਮ ਦੇ ਕੈਨਟੀਨ ਖਾਤੇ ‘ਚ ਛੇ ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਗਿਆ ਸੀ। ਦੱਸਿਆ ਜਾਂਦਾ ਹੈ ਕਿ ਪਹਿਲੇ ਪੈਸੇ ਜਮ੍ਹਾਂ ਕਰਵਾਏ ਨੂੰ ਇਕ ਮਹੀਨਾ ਹੋ ਜਾਣ ਕਾਰਨ ਉਹ ਦੁਬਾਰਾ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ। ਇਸ ਸਮੇਂ ਗੁਰਮੀਤ ਰਾਮ ਰਹੀਮ ਖ਼ਿਲਾਫ਼ ਰਣਜੀਤ ਸਿੰਘ ਹੱਤਿਆ ਕਾਂਡ ਦੀ ਸੁਣਵਾਈ ਜਿੱਥੇ ਆਖ਼ਰੀ ਦੌਰ ‘ਤੇ ਹੈ ਉੱਧਰ ਛਤਰਪਤੀ ਹੱਤਿਆ ਕਾਂਡ ਦੀ ਸੁਣਵਾਈ ਵੀ ਇਸੇ ਮਹੀਨੇ ਨਿਯਮਿਤ ਰੂਪ ਨਾਲ ਸ਼ੁਰੂ ਹੋਣ ਵਾਲੀ ਹੈ।

ਦੂਜੇ ਪਾਸੇ ਹਨੀਪ੍ਰੀਤ ਦੇ ਫੜੇ ਜਾਣ ਤੇ ਹੋਰਾਂ ਸਾਰਿਆਂ ਮਾਮਲਿਆਂ ਦੀ ਜਾਣਕਾਰੀ ਵੀ ਗੁਰਮੀਤ ਰਾਮ ਰਹੀਮ ਨੂੰ ਆਪਣੇ ਵਕੀਲਾਂ ਰਾਹੀਂ ਮਿਲ ਗਈ ਹੋਵੇਗੀ। ਸਮਝਿਆ ਜਾਂਦਾ ਹੈ ਕਿ ਇਸੇ ਕਾਰਨ ਅੱਜ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜ ਗਈ ਸੀ

error: Content is protected !!