ਰੋਹਤਕ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਪਹਿਲੀ ਵਾਰ ਉਨ੍ਹਾਂ ਦੀ ਬੇਟੀ, ਬੇਟਾ ਅਤੇ ਦਾਮਾਦ ਪਹੁੰਚੇ ਹਨ। ਇਸ ਤੋਂ ਪਹਿਲਾਂ 2 ਵਾਰ ਰਾਮ ਰਹੀਮ ਦੀ ਮਾਤਾ ਵੀ ਜੇਲ ‘ਚ ਮਿਲਣ ਲਈ ਆ ਚੁੱਕੀ ਹੈ।
ਹਾਲਾਂਕਿ ਰਾਮ ਰਹੀਮ ਦੀ ਮਾਂ ਇਸ ਵਾਰ ਵੀ ਮਿਲਣ ਲਈ ਆਈ ਸੀ। ਦੂਸਰੇ ਪਾਸੇ ਹਰਿਆਣਾ ਪੁਲਿਸ ਦੇ ਵੱਡੇ ਅਫਸਰ ਨੂੰ ਜੇਲ ‘ਚੋਂ ਰਾਮ ਰਹੀਮ ਨੂੰ 72 ਘੰਟੇ ਦੇ ਅੰਦਰ ਛੁਡਾ ਕੇ ਲੈ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸੁਨਾਰੀਆਂ ਜੇਲ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਬੇਟਾ ਜਸਮੀਤ ਸਿੰਘ, ਬੇਟੀ ਅਮਰਪ੍ਰੀਤ, ਦਾਮਾਦ ਸਨਪ੍ਰੀਤ ਮਿਲਣ ਲਈ ਪੁੱਜੇ। ਜੇਲ ਪ੍ਰਸ਼ਾਸਨ ‘ਚ ਕਰੀਬ 4 ਵਜੇ ਤੱਕ ਰਹਿਣ ਤੋਂ ਬਾਅਦ ਸਾਰੇ ਹਿਸਾਰ ਵੱਲ ਚਲੇ ਗਏ। ਮੁਲਾਕਾਤ ਦੇ ਦੌਰਾਨ ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਭਾਵੁਕ ਹੋ ਗਈ ਅਤੇ ਰੌਣ ਲੱਗੀ। ਪਰਿਵਾਰ ਦੇ ਮੈਂਬਰ ਰਾਮ ਰਹੀਮ ਲਈ ਕੱਪੜੇ ਅਤੇ ਹੋਰ ਸਮਾਨ ਲੈ ਕੇ ਆਏ ਸਨ।
ਕੀ ਹੈ ਪੂਰਾ ਮਾਮਲਾ :
ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ 2 ਸਾਧਵੀਆਂ ਵਲੋਂ ਯੋਨ ਸੋਸ਼ਣ ਦਾ ਆਰੋਪ ਲਗਿਆ ਗਿਆ ਸੀ। ਜਿਸ ਦਾ ਫੈਸਲਾ ਪੰਚਕੂਲਾ ਦੀ ਸੀ ਬੀ ਆਈ ਦੀ ਅਦਾਲਤ ਨੇ 25 ਅਗਸਤ 2017 ਨੂੰ ਸੁਣਾਉਣਾ ਸੀ।
25 ਅਗਸਤ ਨੂੰ ਸੀ ਬੀ ਆਈ ਦੀ ਸਪੈਸ਼ਲ ਕੋਰਟ ਦੇ ਜੱਜ ਜਗਦੀਪ ਸਿੰਘ ਦੁਆਰਾ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਇਆ ਗਿਆ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੇ ਸਮਰਥਕ ਜੋ ਬਹੁਤ ਵੱਡੀ ਗਿਣਤੀ ‘ਚ ਪੰਚਕੂਲਾ ‘ਚ ਇਕੱਠੇ ਹੋ ਗਏ ਸਨ ਉਨ੍ਹਾਂ ਨੇ ਉਥੇ ਹਿੰਸਾ ਦਾ ਮਾਹੌਲ ਬਣਾ ਦਿੱਤਾ।
ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ ਬਹੁਤ ਨੁਕਸਾਨ ਕੀਤਾ ਗਿਆ। ਉਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸਨਾਰੀਆ ਜੇਲ੍ਹ ‘ਚ ਭੇਜ ਦਿੱਤਾ। 28 ਅਗਸਤ ਨੂੰ ਰਾਮ ਰਹੀਮ ਨੂੰ ਸਜ਼ਾ ਸੁਣਾਉਣੀ ਸੀ ਤੇ ਉਸ ਸਮੇਂ ਰੋਹਤਕ ਦੀ ਸਨਾਰੀਆਂ ਜੇਲ ‘ਚ ਹੀ ਕੋਰਟ ਬਣਾ ਕੇ ਰਾਮ ਰਹੀਮ ਨੂੰ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ।