ਜਸਟਿਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਦਿੱਤਾ ਇਹ ਯਾਦਗਾਰੀ ਤੋਹਫਾ ..

ਜਸਟਿਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਦਿੱਤਾ ਇਹ ਯਾਦਗਾਰੀ ਤੋਹਫਾ ..

ਬੀਤੇ ਕੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਯਾਦਗਾਰੀ ਸਿੱਕਾ ਤੋਹਫ਼ੇ ਵਜੋਂ ਦਿੱਤਾ। ਇਹ ਸੁਨਹਿਰੀ ਸਿੱਕਾ ਟਰੂਡੋ ਨੇ ਭਾਈ ਲੌਂਗੋਵਾਲ ਨੂੰ ਉਦੋਂ ਦਿੱਤਾ, ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ ਸੀ।  ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜਸਟਿਨ ਟਰੂਡੋ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਤੋਹਫ਼ੇ ਵਜੋਂ ਇਕ ਸੁਨਹਿਰੀ ਸਿੱਕਾ ਦਿੱਤਾ ਗਿਆ, ਜਿਸ ਨੂੰ ਭਾਈ ਲੌਂਗੋਵਾਲ ਨੇ ਖੁਸ਼ੀ ਨਾਲ ਪ੍ਰਵਾਨ ਕੀਤਾ। Image result for justin trudeau golden temple ਉਨ੍ਹਾਂ ਦੱਸਿਆ ਕਿ ਇਕ ਸੁੰਦਰ ਬਕਸੇ ਵਿਚ ਪੈਕ ਕਰ ਕੇ ਦਿੱਤੇ ਗਏ ਇਸ ਸੁਨਹਿਰੀ ਸਿੱਕੇ ‘ਤੇ ਮੈਪਲ ਟ੍ਰੀ ਉਕਰਿਆ ਹੋਇਆ ਹੈ। ਡਾ. ਰੂਪ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਯਾਦਗਾਰੀ ਸਿੱਕੇ ਨੂੰ ਕੇਂਦਰੀ ਸਿੱਖ ਅਜਾਇਬਘਰ ‘ਚ ਰੱਖਣ ਦਾ ਆਦੇਸ਼ ਦਿੱਤਾ ਹੈ।..

error: Content is protected !!