ਜਦੋਂ ਘਰ ‘ਚ ਪਿਤਾ ਦੀ ਦੇਹ ਛੱਡ ਮੈਦਾਨ ‘ਚ ਦੌੜਾਂ ਬਣਾ ਰਿਹਾ ਸੀ ਇਹ ਸਟਾਰ ਬੱਲੇਬਾਜ਼

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਨਿਊਜ਼ੀਲੈਂਡ ਦੇ ਖਿਲਾਫ ਆਪਣੀ ਕਪਤਾਨੀ ਪਾਰੀ ‘ਚ ਭਾਰਤ ਨੇ 2-1 ਨਾਲ ਸੀਰੀਜ਼ ‘ਤੇ ਕਬਜ਼ਾ ਕੀਤਾ। ਵਨ ਡੇ ‘ਚ ਸਚਿਨ ਤੇਂਦੁਲਕਰ ਤੋਂ ਬਾਅਦ ਵਿਰਾਟ ਕੋਹਲੀ ਦੇ ਨਾਂ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦਾ ਰਿਕਾਰਡ ਦਰਜ ਹੈ। ਕੋਹਲੀ ਦੇ ਜੀਵਨ ‘ਚ ਇਕ ਇਸ ਤਰ੍ਹਾਂ ਦੀ ਘਟਨਾ ਹੋਈ ਜਿਸ ਨੂੰ ਕੋਈ ਸ਼ਾਇਦ ਹੀ ਜਾਣਦਾ ਹੋਵੇ।
ਮੈਚ ਤੋਂ ਬਾਅਦ ਪਹੁੰਚੇ ਪਿਤਾ ਦੇ ਅੰਤਿਮ ਸੰਸਕਾਰ ‘ਤੇ..
ਵਿਰਾਟ ਕੋਹਲੀ ਦੀ ਉਮਰ ਉਸ ਸਮੇਂ ਕੇਵਲ 18 ਸਾਲ ਸੀ ਜਦੋਂ ਉਹ ਦਿੱਲੀ ਵਲੋਂ ਰਣਜੀ ਦਾ ਮੈਚ ਖੇਡ ਰਹੇ ਸੀ। ਦਿੱਲੀ ਦਾ ਮੈਚ ਕਰਨਾਟਕਾ ਦੇ ਖਿਲਾਫ ਸੀ। ਕਰਨਾਟਕਾ ਨੇ ਪਹਿਲੀ ਪਾਰੀ ‘ਚ 446 ਦੌੜਾਂ ਬਣਾਈਆਂ ਸਨ। ਦੂਜੇ ਦਿਨ 5 ਵਿਕਟਾਂ ‘ਤੇ ਮੁਸ਼ਕਲ ‘ਚ ਆ ਗਈ ਸੀ ਦਿੱਲੀ ਦੀ ਟੀਮ। ਵਿਰਾਟ ਐਂਡ ਕੰਪਨੀ ਦੇ ਸਾਹਮਣੇ ਮੈਚ ਬਚਾਉਣ ਦੀ ਸਖਤ ਚੁਣੌਤੀ ਸੀ। ਕੋਹਲੀ ਕ੍ਰੀਜ਼ ‘ਤੇ ਸਨ। ਕੋਹਲੀ 40 ਦੌੜਾਂ ਬਣਾ ਕੇ ਜੇਤੂ ਸਨ ਪਰ ਉਸ ਰਾਤ ਨੂੰ ਵਿਰਾਟ ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਦਾ ਦੇਹਾਂਤ ਹੋ ਗਿਆ। ਗੱਲ ਜਦੋਂ ਡ੍ਰੈਸਿੰਗ ਰੂਮ ਤੱਕ ਪਹੁੰਚੀ ਤਾਂ ਸਭ ਨੂੰ ਲੱਗਾ ਕਿ ਵਿਰਾਟ ਕੋਹਲੀ ਮੈਚ ਨਹੀਂ ਖੇਡਣਗੇ। ਕੋਚ ਨੇ ਵੀ ਕੋਹਲੀ ਦੀ ਜਗ੍ਹਾਂ ਦੂਜੇ ਖਿਡਾਰੀ ਨੂੰ ਬੱਲੇਬਾਜ਼ੀ ‘ਚ ਭੇਜਣ ਦਾ ਫੈਸਲਾ ਕਰ ਲਿਆ ਸੀ ਪਰ ਲੋਕ ਉਸ ਸਮੇਂ ਹਿਰਾਨ ਹੋ ਗਏ ਜਦੋਂ ਕੋਹਲੀ ਕ੍ਰੀਜ਼ ‘ਤੇ ਬੱਲੇਬਾਜ਼ੀ ਦੇ ਲਈ ਆ ਗਏ। ਉਸ ਦਿਨ ਕੋਹਲੀ ਨੇ 90 ਦੌੜਾਂ ਦੀ ਪਾਰੀ ਖੇਡੀ ਤੇ ਆਊਟ ਹੋ ਗਏ ਤੇ ਉਹ ਆਪਣੇ ਪਿਤਾ ਦੇ ਅੰਮਿਤ ਸੰਸਕਾਰ ਕਰਨ ਲਈ ਪਹੁੰਚ ਗਏ। ਪ੍ਰੇਮ ਕੋਹਲੀ ਆਪਣੇ 9 ਸਾਲ ਦੇ ਬੇਟੇ ਨੂੰ ਸਕੂਟਰ ‘ਤੇ ਬੈਠਾ ਕੇ ਪਹਿਲੀ ਬਾਰ ਦੱਖਣੀ ਦਿੱਲੀ ਕ੍ਰਿਕਟ ਅਕਾਦਮੀ ਲੈ ਕੇ ਗਏ ਸਨ ਤੇ ਉਸ ਸਮੇਂ ਤੋਂ ਕੋਹਲੀ ਦੀ ਕ੍ਰਿਕਟ ‘ਚ ਸ਼ੁਰੂਆਤ ਹੋ ਗਈ ਸੀ। ਵਿਰਾਟ ਦੇ ਪਿਤਾ ਪ੍ਰੇਮ ਕੋਹਲੀ ਦਾ ਦੇਹਾਂਤ 54 ਸਾਲ ਦੀ ਉਮਰ ‘ਚ 2006 ‘ਚ ਬ੍ਰੇਮ ਸਟ੍ਰੋਕ ਦੇ ਕਾਰਨ ਹੋਇਆ ਸੀ।

error: Content is protected !!