Chandigarh: 11 YO bites kidnappers’ hands, jumps out of vehicle: ਚੰਡੀਗੜ੍ਹ: ਸੈਕਟਰ 44 ਦੇ ਬਾਹਰੋਂ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਹੋਈ ਨਾਕਾਮ
ਇਕ 11 ਸਾਲਾ ਲੜਕੀ ਨੇ ਇਕ ਕਾਰ ਵਿਚ ਤਿੰਨ ਬੰਦਿਆਂ ਵੱਲੋਂ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ ਕਰ ਭੱਜਣ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਦੇ ਅਨੁਸਾਰ, ਕੱਲ੍ਹ ਰਾਤ ਕਰੀਬ 8:30 ਵਜੇ ਸੈਕਟਰ 44 ਦੇ ਘਰੋਂ ਬਾਹਰ ਤਿੰਨ ਵਿਅਕਤੀਆਂ ਨੇ ਲੜਕੀ ਨੂੰ ਅਗਵਾ ਕਰ ਲਿਆ। ਜਦੋਂ ਕਾਰ ਸੈਕਟਰ ਟ੍ਰੈਫਿਕ ਲਾਈਟਾਂ ‘ਤੇ ਪਹੁੰਚੀ ਤਾਂ ਲੜਕੀ ਨੇ ਦੋਹਾਂ ਆਦਮੀਆਂ ਦੇ ਹੱਥ ‘ਤੇ ਦੰਦੀ ਵੱਢ ਕੇ ਗੱਡੀ ਤੋਂ ਬਾਹਰ ਛਲਾਂਗ ਲਗਾ ਦਿੱਤੀ ਅਤੇ ਭੱਜ ਗਈ।
ਪੁਲਸ ਅਨੁਸਾਰ, ਉਨ੍ਹਾਂ ਨੂੰ ਬੀਤੀ ਰਾਤ 9:35 ਵਜੇ ਫੋਨ ਆਇਆ ਅਤੇ ਉਹ ਮਾਮਲੇ ਦੀ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚ ਗਏ।
ਜਾਣਕਾਰੀ ਅਨੁਸਾਰ ਇਕ ਸ਼ੇਅਰ ਬ੍ਰੋਕਰ ਦੀ ਧੀ ਹਰ ਸ਼ਾਮ ਵਾਂਘ ਉਸ ਸ਼ਾਮ ਵੀ ਕਿਸੇ ਖ਼ਾਸ ਪੌਦੇ ਤੋਂ ਪੱਤੇ ਤੋੜ ਰਹੀ ਸੀ, ਜਦੋਂ ਇਕ ਕਾਰ ਉਸ ਕੋਲ ਆਈ ਅਤੇ ਉਸ ‘ਚ ਬੈਠੇ ਵਿਅਕਤੀਆਂ ਨੇ ਕਿਸੇ ਘਰ ਦਾ ਪਤਾ ਪੁੱਛਿਆ। ਇਸ ਦੌਰਾਨ, ਇਕ ਵਿਅਕਤੀ ਹੇਠਾਂ ਉਤਰਿਆ ਅਤੇ ਉਸਨੇ ਲੜਕੀ ਦੇ ਮੂੰਹ ਉੱਤੇ ਹੱਥ ਰੱਖੇ ਅਤੇ ਉਸ ਨੂੰ ਕਾਰ ਵਿਚ ਧੱਕਾ ਦੇ ਦਿੱਤਾ।
ਪੁਲਸ ਨੇ ਕਿਹਾ ਕਿ ਜਦੋਂ ਦੋ ਆਦਮੀ ਲੜਕੀ ਨਾਲ ਪਿਛਲੀ ਸੀਟ ‘ਤੇ ਬੈਠੇ ਸਨ ਤਾਂ ਤੀਜਾ ਇਕ ਕਾਰ ਚਲਾ ਰਿਹਾ ਸੀ। ਕੁੜੀ ਨੂੰ ਪਿਛਲੀ ਸੀਟ ‘ਤੇ ਦੋ ਆਦਮੀਆਂ ਦੇ ਵਿਚਕਾਰ ਬਿਠਾਇਆ ਗਿਆ ਸੀ।
ਜਦੋਂ ਸੈਕਟਰ 27 ਲਾਈਟ ਪੁਆਇੰਟ ਤੇ ਕਾਰ ਰੁਕੀ ਤਾਂ ਲੜਕੀ ਦੋਵਾਂ ਵਿਅਕਤੀਆਂ ਦੇ ਹੱਥ ‘ਤੇ ਦੰਦੀ ਵੱੱਢ ਕੇ ਬਾਹਰ ਭੱਜ ਗਈ ਅਤੇ ਅਗਵਾਕਾਰ ਵੀ ਮੌਕੇ ਤੋਂ ਭੱਜ ਗਏ।
ਲੜਕੀ ਨੇ ਇਕ ਬਜ਼ੁਰਗ ਔਰਤ ਨੂੰ ਸਾਰੀ ਕਹਾਣੀ ਦੱਸੀ ਅਤੇ ਫਿਰ ਉਸਨੇ ਲੜਕੀ ਦੀ ਗੱਲ ਉਸਦੇ ਮਾਂ-ਬਾਪ ਨਾਲ ਕਰਵਾਈ ਜਿਸ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੂੰ ਬੁਲਾਇਆ।
ਡੀਐਸਪੀ ਜਸਵਿੰਦਰ ਸਿੰਘ ਨੇ ਕਿਹਾ, “ਅਸੀਂ ਲੜਕੀ ਦੇ ਵਰਣਨ ਨੂੰ ਨੋਟ ਕਰ ਲਿਆ ਹੈ ਅਤੇ ਆਈਪੀਸੀ ਦੇ ਸੈਕਸ਼ਨ ੩੬੩, ੩੬੪ ਏ ਅਤੇ ੩੪ ਦੇ ਤਹਿਤ ਤਿੰਨ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।”
ਕੁੜੀ ਦੇ ਵਰਣਨ ਅਨੁਸਾਰ, ਤਿੰਨ ਅਗਵਾਕਰ ਤਕਰੀਬਨ 20-25 ਸਾਲ ਦੇ ਦਰਮਿਆਨ ਸਨ ਅਤੇ ਉਹਨਾਂ ਕੋਲ ਵੱਡੀ ਕਾਲੀ ਗੱਡੀ ਸੀ।
ਲੜਕੀ ਨੇ ਕਿਹਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਲੜਕੀ ਨੂੰ ਛੱਡਣ ਲਈ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਰਕਮ ਮਿਲਣੀ ਸੀ।
ਉਨ੍ਹਾਂ ਦੀ ਲੰਬੀ ਦਾੜੀ ਸੀ ਅਤੇ ਉਹ ਪੰਜਾਬੀ ਵਿਚ ਗੱਲ ਕਰ ਰਹੇ ਸਨ।
ਸੈਕਟਰ 44 ਦੇ ਵਾਸੀ ਨਿਵਾਸੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਵਾਨਸ ਤਲਵਾੜ ਨੇ ਕਿਹਾ ਕਿ ਲੜਕੀ ਬਹੁਤ ਹੁਸ਼ਿਆਰ ਹੈ ਅਤੇ ਸਭਿਆਚਾਰਕ ਪ੍ਰੋਗਰਾਮਾਂ ‘ਚ ਵੀ ਭਾਗ ਲੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਅਗਵਾ ਕਰਨ ਵਾਲੇ ਪੰਜਾਬੀ ਬੋਲ ਰਹੇ ਸਨ ਅਤੇ ਉਹਨਾਂ ਦੀ ਲੰਬੀ ਦਾੜ੍ਹੀ ਸੀ।
ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਕਾਰ ਹੌਲੀ ਹੌਲੀ ਸ਼ਾਮ ਨੂੰ ਇਲਾਕੇ ਵਿਚ ਘੁੰਮ ਰਹੀ ਹੈ ਜਿਸ ਵਿਚ ਚਾਰ ਲੋਕ ਬੈਠੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅਗਵਾਕਾਰ ਯੋਜਨਾਬੱਧ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਲਈ ਆਏ ਸਨ।