ਚਲਾਕ ਪ੍ਰੇਮੀ ਨੇ ਪ੍ਰੇਮਿਕਾ ਤੋਂ ਖੁਦਕੁਸ਼ੀ ਕਰਵਾਈ, ਖੁਦ ਫੰਦਾ ਉਤਾਰ ਭੱਜਿਆ
ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿਚ ਇੱਕ ਚਲਾਕ ਪ੍ਰੇਮੀ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ, ਜੋ ਵਿਆਹ ਦਾ ਝਾਂਸਾ ਦੇਕੇ ਪਿਛਲੇ ਇੱਕ ਸਾਲ ਤੋਂ ਆਪਣੀ ਗਰਲਫ੍ਰੈਂਡ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ, ਪਰ ਫ਼ੇਰ ਉਸਤੋਂ ਛੁਟਕਾਰਾ ਪਾਉਣ ਲਈ ਅਜੇਹੀ ਸਾਜ਼ਿਸ਼ ਰਚੀ ਕਿ ਗਰਲਫ੍ਰੈਂਡ ਦੀ ਤਾਂ ਮੌਤ ਹੋ ਗਈ, ਪਰ ਉਹ ਖੁਦ ਬਚ ਗਿਆ | ਬਿਰੇਝਰ ਪਿੰਡ ਦੀ 17 ਵਰ੍ਹਿਆਂ ਕੁੜੀ ਪਿਛਲੇ 2 ਦਿਨ੍ਹਾਂ ਤੋਂ ਲਾਪਤਾ ਸੀ, ਜਿਸਦੀ 17 ਜਨਵਰੀ ਨੂੰ ਖੋਜਬੀਨ ਸ਼ੁਰੂ ਕੀਤੀ ਗਈ | ਪੁਲਸ ਨੂੰ ਇੱਕ ਸੁਨਸਾਨ ਜੰਗਲੀ ਇਲਾਕੇ ਵਿਖੇ ਬਬੂਲ ਦੇ ਦਰਖਤ ਨਾਲ ਲਟਕੀ ਕੁੜੀ ਦੀ ਲਾਸ਼ ਮਿਲੀ |
ਪੋਸਟ-ਮਾਰਟਮ ਮਗਰੋਂ ਲਾਸ਼ ਨੂੰ ਪਰਿਵਾਰ ਹਵਾਲੇ ਕੀਤਾ ਗਿਆ | ਕੋਈ ਖੁਦਕੁਸ਼ੀ ਸਬੰਧੀ ਨੋਟ ਨਾ ਮਿਲਣ ਕਾਰਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ, ਇਸੇ ਦੌਰਾਨ ਪਤਾ ਲੱਗਿਆ ਕਿ ਪਿੰਡ ਦੇ ਹੀ ਲੋਕੇਸ਼ ਨਾਂ ਦੇ ਮੁੰਡੇ ਨਾਲ ਕੁੜੀ ਦਾ ਪ੍ਰੇਮ-ਸਬੰਧ ਚੱਲ ਰਿਹਾ ਸੀ, ਅਤੇ ਆਖਰੀ ਵਾਰ ਪੀੜ੍ਹਿਤ ਨੂੰ ਉਸੇ ਨਾਲ ਵੇਖਿਆ ਗਿਆ ਸੀ |
ਪਹਿਲਾਂ ਤਾਂ ਦੋਸ਼ੀ ਨੇ ਟਾਲ-ਮਟੋਲ ਕੀਤਾ ਪਰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ | ਦਰਅਸਲ ਲੋਕੇਸ਼ ਦਾ ਕੁੜੀ ਨਾਲ ਪਿਛਲੇ ਇੱਕ ਸਾਲ ਤੋਂ ਪ੍ਰੇਮ-ਸਬੰਧ ਚੱਲ ਰਿਹਾ ਸੀ, ਇਸੇ ਦੌਰਾਨ ਉਸਦਾ ਸਰੀਰਕ ਸੋਸ਼ਣ ਵੀ ਕਈ ਵਾਰ ਕੀਤਾ, ਪਰ ਜਦੋਂ ਕੁੜੀ ਲੋਕੇਸ਼ ਨੂੰ ਵਿਆਹ ਕਰਵਾਉਣ ਲਈ ਵਾਰ-ਵਾਰ ਕਹਿਣ ਲੱਗੀ ਤਾਂ ਦੋਸ਼ੀ ਨੇ ਇੱਕ ਸ਼ਾਤਿਰ ਚਾਲ ਖੇਡੀ, ਉਸਨੇ ਝੂਠੀ ਮਜਬੂਰੀ ਦੱਸਦਿਆਂ ਇਕੱਠੇ ਖੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ |
ਦੋਸ਼ੀ ਮੁੰਡਾ ਕੁੜੀ ਨੂੰ ਇੱਕ ਸੁਨਸਾਨ ਜਗ੍ਹਾ ਤੇ ਲੈ ਗਿਆ, ਜਿੱਥੇ ਦੋਵਾਂ ਨੇ ਫਾਂਸੀ ਲਗਾ ਲਈ | ਪਿਆਰ ਵਿਚ ਕੁਰਬਾਨੀ ਦੇਣ ਲਈ ਨਾਬਾਲਿਗ ਕੁੜੀ ਤਾਂ ਫਾਂਸੀ ਤੇ ਲਟਕ ਗਈ, ਪਰ ਸ਼ਾਤਿਰ ਮੁੰਡੇ ਨੇ ਫੰਦੇ ਨੂੰ ਹੱਥ ਨਾਲ ਫੜੇ ਰੱਖਿਆ, ਕੁਝ ਸਮੇਂ ਵਿਚ ਫਾਂਸੀ ਤੇ ਲਟਕੀ ਕੁੜੀ ਦੀ ਮੌਤ ਹੋ ਗਈ, ਜਦੋਂ ਪ੍ਰੇਮੀ ਨੇ ਇਹ ਸੱਭ ਵੇਖਿਆ ਤਾਂ ਉਸਨੇ ਗਲ੍ਹੇ ਵਿਚੋਂ ਫੰਦਾ ਕੱਡਦਿਆਂ ਉੱਥੋਂ ਫ਼ਰਾਰ ਹੋ ਗਿਆ |
ਪੁਲਸ ਨੇ ਲੋਕੇਸ਼ ਖਿਲਾਫ਼ IPC ਦੀ ਧਾਰਾ 376, 306,309,202 ਤੇ 04 ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਦੋਸ਼ੀ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਸਿੱਧਾ ਜੇਲ੍ਹ ਵਿਚ ਲਿਜਾਇਆ ਗਿਆ |
Sikh Website Dedicated Website For Sikh In World




