ਸ਼ਹੀਦਾਂ ਦੀ ਧਰਤੀ ਪੁਆਧ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪੈਂਦੇ ਜੇ ਐਲ ਪੀ ਐਲ ਸਾਹਮਣੇ ਫਾਲਕਨ ਵਿੳੂ, ਸੈਕਟਰ 66 ਏ, ਅੰਤਰਰਾਸ਼ਟਰੀ ਹਵਾਈ ਅੱਡਾ ਰੋਡ(ਮੋਹਾਲੀ) ਵਿਖੇ 22 ਦਸੰਬਰ 2017 ਨੂੰ ਮਿਰਚੀ ਮਿੳੂਜ਼ਿਕ ਅਵਾਰਡ ਪੰਜਾਬੀ ਜੋ ਕਿ ਸ਼ਰਾਬ ਰੋਇਲ ਸਟੈਗ ਅਤੇ ਪੀਟੀਸੀ ਦੇ ਲਚੱਰ ਪ੍ਰੋਗ੍ਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੋਜਵਾਨਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਰੋਸ਼ ਮੁਜ਼ਹਾਰਾ ਕਰਕੇ ਲਾਹਨਤਾਂ ਪਾਈਆਂ। ਇਸ ਮੌਕੇ ਮਨਕੀਰਤ ਔਲਖ, ਗਿੱਪੀ ਗਰੇਵਾਲ ਅਤੇ ਜੈਸਮੀਨ ਸੈਂਡਲਸ ਨੂੰ ਲੰਮੇਂ ਹੱਥੀਂ ਲੈਂਦਿਆਂ ਭਾਈ ਕੁਲਦੀਪ ਸਿੰਘ ਨੇ ਸਮੁਚੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਇਨਾ ਅਖੌਤੀ ਗਾਇਕਾਂ ਨੂੰ ਹਰ ਥਾਂ ਨਕਾਰਿਆ ਜਾਵੇ।ਇਸ ਮੌਕੇ ਭਾਈ ਗੜਗੱਜ ਨੇ ਪਹਿਰੇਦਾਰ ਨਾਲ ਕਰਦਿਆਂ ਦਸਿਆ ਕਿ ਉਨਾਂ ਵਲੋਂ ਇਸ ਅਵਾਰਡ ਦੇ ਨਾਂ ’ਤੇ ਹੋਣ ਵਾਲੇ ਲਚੱਰ ਪ੍ਰੋਗ੍ਰਾਮ ਦੇ ਖਿਲਾਫ਼ ਮੰਗ ਪਤੱਰ ਦੇਣ ਲਈ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡੀਸੀ ਕੋਲ ਪਹੁੰਚ ਕੀਤੀ ਗਈ ਤਾਂ ਡੀਸੀ ਨੇ ਇਹ ਕਿਹਾ ਕਿ ਉਨਾਂ ਵਲੋਂ ਕੋਈ ਇਜ਼ਾਜ਼ਤ ਨਹੀਂ ਦਿੱਤੀ ਗਈ ਤੇ ਜਦੋਂ ਐਸ ਡੀ ਐਮ ਆਰ ਪੀ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਵੀ ਟਾਲਾ ਵੱਟ ਗਏ। ਜ਼ਿਕਰਯੋਗ ਹੈ ਕਿ ਪਹਿਰੇਦਾਰ ਵਲੋਂ ਇਸ ਮਾਮਲੇ ਸਬੰਧੀ ਜਦੋਂ ਐਸ ਡੀ ਐਮ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਆਪਣਾ ਖਹਿੜਾ ਛਡਾਉਂਦਿਆਂ ਕਿਹਾ ਕਿ ਮੈਂ ਕਿਤੇ ਬਾਹਰ ਹਾਂ ਸ਼ਾਮ 4 ਵਜੇ ਦਫ਼ਤਰ ਪਹੁੰਚ ਕੇ ਪਤਾ ਕਰਦਾ ਹਾਂ ਤੇ ਦਸੱਦਾ ਹਾਂ ਪਰ ਲਗਭਗ ਸ਼ਾਮ ਸਾਢੇ ਚਾਰ ਵਜੇ ਜਦੋਂ ਐਸ ਡੀ ਐਮ ਸਹਿਬ ਨੂੰ ਫੋਨ ਕੀਤਾ ਤਾਂ ਅਗੋਂ ਕੋਈ ਜਵਾਬ ਨਹੀਂ ਆਇਆ। ਹੁਣ 22 ਦਸੰਬਰ ਨੂੰ ਸ਼ਹੀਦਾਂ ਦੇ ਦਿਹਾੜੇ ’ਤੇ ਇਹ ਪ੍ਰੋਗ੍ਰਾਮ ਕਰਵਾਉਣ ਦੀ ਇਜ਼ਾਜਤ ਕਿਸ ਨੇ ਦਿੱਤੀ ’ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ।ਰੋਸ਼ ਮੁਜਹਾਰਾ ਪ੍ਰੋਗ੍ਰਾਮ ਵਾਲੀ ਜਗਾ ਦੇ ਮੁੱਖ ਗੇਟ ਦੇ ਅੱਗੇ ਦਿੰਦਿਆਂ ਨੌਜੁਆਨਾਂ ਨੇ ਰੱਜ ਕੇ ਪੀਟੀਸੀ ਚੈਨਲ, ਮਿਰਚੀ ਵਾਲਿਆਂ ਨੂੰ ਮਿਰਚ ਲਗਾਈ।ਨੋਜੁਆਨਾਂ ਵਲੋਂ ਹੱਥਾਂ ਵਿਚ ਕਾਲੀਆਂ ਝੰਡੀਆਂ ਅਤੇ ਲਾਹਨਤਾਂ ਪਾਉਂਦੀ ਲਿੱਖੀ ਸ਼ਬਦਾਬਲੀ ਨੂੰ ਹਰ ਕੋਈ ਵਾਚ ਰਿਹਾ ਸੀ ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਪਰ ਨੋਜੁਆਨ ਡੱਟੇ ਰਹੇ ਅੰਤ ਪੁਲਿਸ ਵਾਲੇ ਸਾਰੇ ਨੋਜੁਆਨਾਂ ਗਿ੍ਰਫ਼ਤਾਰ ਕਰ ਕੇ ਲੈ ਗਈ। ਇਥੇ ਇਹ ਵੀ ਦਸੱਣਯੋਗ ਹੈ ਕਿ ਪੰਜਾਬੀ ਬੋਲੀ ਨੂੰ ਉਸਦਾ ਹੱਕ ਦਿਵਾਉਣ ਵਾਲੇ ਅਤੇ ਲਚੱਰ ਗਾਇਕੀ ਖਿਲਾਫ਼ ਝੰਡਾ ਚੁਕੀ ਫਿਰਨ ਵਾਲੇ ਪ੍ਰੋ. ਪੰਡਿਤ ਰਾਓ ਸਾਰਾ ਦਿਨ ਫੋਨ ਤਾਂ ਕਰਦੇ ਰਹੇ ਕਿ ਮੈਂ ਸ੍ਰੀ ਆਨੰਦਪੁਰ ਸਾਹਿਬ ਹਾਂ ਤੇ ਮੇਰੇ 50 ਬੰਦੇ ਆਉਣਗੇ ਪਰ ਉੱਥੇ ਇਕ ਵੀ ਨਾ ਪਹੁੰਚਿਆ।ਪੰਜਾਬੀ ਬੋਲੀ ਦਾ ਤਖ਼ਤੀ ਚੁੱਕ ਇਕਲੇ ਹੀ ਹੋਕਾ ਦੇਣ ਵਾਲੇ ਪੰਡਤ ਰਾਓ ਸਾਹਿਬ ਨੂੰ ਦਸੱਣਾ ਪਵੇਗਾ ਕਿ ਉਨਾਂ ਅਜਿਹਾ ਕਿੳੂਂ ਕਰਦੇ ਹਨ ਕਿ ਜਦੋਂ ਪੰਜਾਬੀ ਬੋਲੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੋਂ ਦੂਰੀ ਕਿੳੂਂ ਬਣਾ ਲੈਂਦੇ ਹਨ?