ਖਾਲਿਸਤਾਨ ਬਾਰੇ ਬਡੂੰਗਰ ਦਾ ਵੱਡਾ ਬਿਆਨ, ਖਾਲਿਸਤਾਨ ਨਾ ਅਪਰਾਧ ਤੇ ਨਾ ਬੁਰੀ ਚੀਜ਼

ਪ੍ਰੋ: ਕਿਰਪਾਲ ਸਿੰਘ ਬੰਡੂਗਰ ਵੱਲੋਂ ਐੱਸ. ਜੀ. ਪੀ. ਸੀ. ਵਲੋਂ ਸਿੱਖਿਆ ਦੇ ਖੇਤਰ ‘ਚ ਸੁਧਾਰ ਲਈ ਕੀਤੇ ਗਏ ਯਤਨਾਂ ਬਾਰੇ ਜਿੱਥੇ ਵਿਸਥਾਰ ਸਹਿਤ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਉਥੇ ਹੀ ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਿਹਤ ਸੰਬੰਧੀ ਮਸਲਿਆਂ ‘ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵੀ ਐੱਸ. ਜੀ. ਪੀ. ਸੀ. ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ।
Kirpal Singh Badungar gives statement on Khalistanਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਦੀ ਧਾਰਮਿਕ ਪ੍ਰੀਖਿਆ ‘ਚ ਤਕਰੀਬਨ 50 ਹਜ਼ਾਰ ਬੱਚੇ ਪ੍ਰੀਖਿਆ ਦੇਣ ਜਾਣਗੇ। ਇਸ ਪ੍ਰੀਖਿਆ ‘ਚੋਂ ਪਹਿਲਾ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਦੀ ਰਾਸ਼ੀ ‘ਚ ਵੀ ਵਾਧਾ ਕੀਤਾ ਗਿਆ ਹੈ।

Kirpal Singh Badungar gives statement on Khalistan: ਉਨ੍ਹਾਂ ਦੱਸਿਆ ਕਿ ਵਿਦੇਸ਼ ‘ਚ ਸਿੱਖ ਮੇਅਰ ਬਣੇ ਰਵਿੰਦਰ ਸਿੰਘ ਭੱਲਾ ਦਾ ਵੀ ਸਨਮਾਨ ਕੀਤਾ ਜਾਵੇਗਾ।
Kirpal Singh Badungar gives statement on Khalistanਦੇਸ਼ ਦੀ ਸਰਵਉਚ ਅਦਾਲਤ ਦਾ ਸਮਰਥਨ ਕਰਦੇ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਿਸਤਾਨ ਕਹਿਣਾ ਕੋਈ ਗਲਤ ਨਹੀਂ। ਉਹਨਾਂ ਕਿਹਾ ਕਿ ਇਹ ਕੋਈ ਬੁਰੀ ਚੀਜ਼ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸੁਮਾਦਾਇਆਂ ਦੀ ਆਪਸੀ ਲੜ੍ਹਾਈ ਹੋ ਰਹੀ ਹੈ,  ਪਰ ਜਿਸ ਦੇਸ਼ ‘ਚ ਰੱਖਿਆ ਮੰਤਰੀ ਵੀ ਸਿੱਖ ਹੈ ਅਤੇ ਜਿਥੇ ਬਹੁਤ ਸਾਰੇ ਐੱਮ. ਪੀ. ਸਿੱਖ ਹਨ ਉਥੇ ਪਹਿਚਾਣ ਦਾ ਮਸਲਾ ਨਹੀਂ ਹੋਣਾ ਚਾਹੀਦਾ। ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਿੱਖਾਂ ਨੇ ਵਿਦੇਸ਼ ‘ਚ ਵੀ ਕਈ ਮੱਲਾਂ ਮਾਰੀਆਂ ਹਨ ਅਤੇ ਇਤਿਹਾਸ ਕਾਇਮ ਕੀਤਾ ਹੈ।

error: Content is protected !!