ਦੁਨੀਆ ਦੇ ਤਬਾਹ ਹੋਣ ਬਾਰੇ ਅਕਸਰ ਹੀ ਭਵਿੱਖਬਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਸ ਵਾਰ 19 ਨਵੰਬਰ ਨੂੰ ਕਿਆਮਤ ਵਾਲਾ ਦਿਨ ਕਰਾਰ ਦਿੱਤਾ ਗਿਆ ਹੈ। ਖੁਦ ਨੂੰ ਵੱਡਾ ਜੋਤਿਸ਼ੀ ਦੱਸਣ ਵਾਲੇ ਡੇਵਿਡ ਮੀਡ ਨੇ ਪਹਿਲਾਂ 23 ਸਤੰਬਰ ਅਤੇ ਫਿਰ 15 ਅਕਤੂਬਰ ਨੂੰ ਦੁਨੀਆ ਤਬਾਹ ਹੋਣ ਦੀ ਭਵਿੱਖਬਾਣੀ ਕੀਤੀ ਸੀ ਪਰ ਹੋਇਆ ਕੁਝ ਵੀ ਨਹੀਂ। ਹੁਣ ਡੇਵਿਡ ਮਿਡ ਨੇ ਦਾਅਵਾ ਕੀਤਾ ਹੈ ਕਿ 19 ਨਵੰਬਰ ਨੂੰ ਇਕ ਵੱਡਾ ਭੂਚਾਲ ਆਵੇਗਾ ਅਤੇ ਧਰਤੀ ਤੋਂ ਇਨਸਾਨ ਦੀ ਹੋਂਦ ਬਿਲਕੁਲ ਖਤਮ ਹੋ ਜਾਵੇਗੀ।
ਡੇਵਿਡ ਨੇ ਭਾਵੇਂ ਤਬਾਹਕੁੰਨ ਭੂਚਾਲ ਆਉਣ ਦੀ ਤਰੀਕ 19 ਨਵੰਬਰ ਦੱਸੀ ਪਰ ਆਪਣੇ ਆਪ ਨੂੰ ਵਿਦਵਾਨ ਦੱਸਣ ਵਾਲੇ ਟੈਰਲ ਕਰਾਫ਼ਟ ਦਾ ਮੰਨਣਾ ਹੈ ਕਿ ਇਕ ਵੱਡੇ ਤਾਰੇ ਦੀ ਸੇਧ ‘ਚ ਆਉਣ ਪਿੱਛੋ ਧਰਤੀ ‘ਤੇ ਵੱਡਾ ਭੂਚਾਲ ਆ ਸਕਦਾ ਹੈ। ਇਹ ਵੱਡਾ ਤਾਰਾ ਸਾਡੀ ਆਕਾਸ਼ ਗੰਗਾ ਦੇ ਬਿਲਕੁਲ ਕਿਨਾਰੇ ‘ਤੇ ਪੁੱਜ ਗਿਆ ਹੈ ਅਤੇ ਜਦੋਂ ਧਰਤੀ, ਸੂਰਜ ਤੇ ਇਹ ਤਾਰਾ ਇਕ ਸੇਥ ਵਿਚ ਆ ਜਾਣਗੇ ਤਾਂ ਧਰਤੀ ‘ਤੇ ਜਵਾਲਾ ਮੁਖੀ ਫਟਣਗੇ, ਭੂਚਾਲ ਆਉਣਗੇ ਅਤੇ ਮਨੁੱਖਤਾ ਦਾ ਨਾਮੋ-ਨਿਸ਼ਾਨ ਖਤਮ ਹੋ ਜਾਵੇਗਾ। ਕਾਰਫ਼ਟ ਨੇ ਯਕੀਨ ਤੌਰ ‘ਤੇ ਨਹੀਂ ਕਿਹਾ ਕਿ ਭੂਚਾਲ ਕਦੋਂ ਆਵੇਗਾ ਅਤੇ ਕਿੰਨੀ ਤੀਬਰਤਾ ਵਾਲਾ ਹੋਵੇਗਾ।
ਡੇਵਿਡ ਨੇ ਵਿਸਥਾਰਤ ਤੌਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ 19 ਨਵੰਬਰ ਨੂੰ ਵਾਪਰ ਸਕਦੀ ਹੈ ਪਰ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਕੋਈ ਤਾਰਾ ਅਜਿਹੀ ਸਥਿਤੀ ‘ਚ ਨਹੀਂ ਜੋ ਧਰਤੀ ਵੱਲ ਵਧ ਰਿਹਾ ਹੋਵੇ। ਦੱਸਣਯੋਗ ਹੈ ਕਿ 2003 ‘ਚ ਵੀ ਕ੍ਰਿਸਟੀਨ ਫ਼ਿਲਿਪਸ ਨਾਂ ਦੇ ਸ਼ਖਸ ਨੇ ਤਾਰੇ ਦੀ ਟੱਕਰ ਨਾਲ ਦੁਨੀਆ ਦੇ ਤਬਾਹ ਹੋਣ ਦੀ ਕਹਾਣੀ ਪੇਸ਼ ਕੀਤੀ ਸੀ। ਕਾਰਫ਼ਟ ਨੇ ਇਕ ਲੇਖ ‘ਚ ਅਮਰੀਕਾ ਦੀ ਭੂ-ਵਿਗਿਆਨ ਸੋਸਾਇਟੀ ਦੇ ਅੰਕੜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ‘ਚ ਭੂਚਾਲ ਆਉਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਅਣਪਛਾਤਾ ਤਾਰਾ ਜਿਸ ਨੂੰ ਨਿਬੁਰੂ ਵੀ ਆਖਿਆ ਜਾਂਦਾ ਹੈ, ਸੂਰਜ ਦੇ ਸੇਧ ‘ਚ ਆ ਚੁੱਕਾ ਹੈ। ਦੁਨੀਆ ‘ਚ 2017 ਦੌਰਾਨ ਆਏ ਘੱਟ ਤੀਬਰਤਾ ਵਾਲੇ ਭੂਚਾਲ ਆਉਣ ਦੀਆਂ ਘਟਨਾਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ 2016 ਦੇ ਮੁਕਾਬਲੇ ਬਹੁਤ ਘੱਟ ਬਣਦੀ ਹੈ। ਜੇ ਸਪੱਸ਼ਟ ਸ਼ਬਦਾਂ ‘ਚ ਵਿਗਿਆਨਕ ਤੱਥ ਮੰਨੇ ਜਾÎਣ ਤੋਂ ਧਰਤੀ ਦੇ ਖਤਮ ਹੋਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਅਤੇ ਇਸ ਵਾਰ ਵੀ ਡੇਵਿਡ ਦੀ ਭਵਿੱਖਬਾਣੀ ਗਲਤ ਸਾਬਤ ਹੋਵੇਗੀ।