ਕੈਨੇਡੀਅਨ ਪੰਜਾਬੀ ਨਕਲੀ ਟਿਕਟ ਨਾਲ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ….

ਕੈਨੇਡੀਅਨ ਪੰਜਾਬੀ ਨਕਲੀ ਟਿਕਟ ਨਾਲ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ….

ਸ਼ੁੱਕਰਵਾਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਨੇ ਨਕਲੀ ਟਿਕਟ ਦੇ ਨਾਲ ਹਵਾਈ ਅੱਡੇ’ ‘ਚ ਦਾਖਲ ਹੋਣ ਕਾਰਨ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ‘ਚ ਲਿਆ ਹੈ। ਇਸ ਦੇ ਸੰਬੰਧ ਵਿੱਚ ਇਕ ਅਧਿਕਾਰੀ ਨੇ ਸਾਰੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਕੈਨੇਡਾ ਦਾ ਸਿਟੀਜਨ ਹੈ ਅਤੇ ਭਾਰਤ ਦੇ ਵਿੱਚੋਂ ਪੰਜਾਬ ਦੇ ਨਾਲ ਸੰਬੰਧ ਰੱਖਦਾ ਹੈ ਨੇ ਨਕਲੀ ਟਿਕਟ ਦੇ ਨਾਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਹੀ ਫੜਿਆ ਗਿਆ। Canadian Punjabi fake ticketਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਚੈੱਕ-ਇਨ ਏਰੀਏ ਦੇ ਨੇੜੇ ਸ਼ੱਕੀ ਤਰੀਕੇ ਨਾਲ ਘੁੰਮਦੇ ਹੋਏ ਦੇਖਿਆ। ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਤੋਂ ਬਾਹਰ ਜਾਣ ਦੀ ਕੋਸ਼ਿਸ਼ ‘ਚ ਸੀ। ਜਿਸ ਦੇ ਦੌਰਾਨ ਉਸ ਨੂੰ ਅਧਿਕਾਰੀਆ ਨੇ ਜਾਂਚ ਦੇ ਲਈ ਰੋਕ ਲਿਆ ਅਤੇ ਉਸ ਦੇ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ। ਜਿਸ ਦੇ ਦੌਰਾਨ ਉਸ ਦੇ ਕੋਲ ਵੈਲਿਡ ਟਿਕਟ ਨਾ ਹੋਣ ਦਾ ਪਤਾ ਲੱਗਿਆ।Canadian Punjabi fake ticketਸੀਆਈਐਸਐਫ ਅਸਿਸਟੈਂਟ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਕਿਹਾ ਕਿ ਜਾਂਚ ਕਰਨ ਦੇ ਲਈ ਰੋਕਣ ਤੋਂ ਬਾਅਦ ਉਸ ਦੇ ਕੋਲੋਂ ਪੁੱਛ – ਗਿੱਛ ਦੇ ਦੌਰਾਨ ਉਸ ਨੇ ਦੱਸਿਆ ਕਿ ਉਹ ਟੋਰਾਂਟੋ ਜਾਣ ਵਾਲੀ ਇਕ ਫਲਾਈਟ ਦੀ ਰੱਦ ਕੀਤੀ ਗਈ ਟਿਕਟ ‘ਤੇ ਉਹ ਟਰਮੀਨਲ ਦੀ ਇਮਾਰਤ ਅੰਦਰ ਦਾਖਲ ਹੋਣ ‘ਚ ਕਾਮਯਾਬ ਹੋ ਗਿਆ। ਪਰ ਉਸ ਨੇ ਦੱਸਿਆ ਜਿ ਉਹ ਇੱਥੇ ਆਪਣੀ ਦਾਦੀ ਨੂੰ ਛੱਡਣ ਲਈ ਆਇਆ ਸੀ ਅਤੇ ਉਸ ਨੂੰ ਛੱਡ ਕੇ ਵਾਪਿਸ ਜਾ ਰਿਹਾ ਸੀ। ਅਧਿਕਾਰੀਆ ਨੇ ਕਿਹਾ ਕਿ ਇਸ ਦੇ ਸੰਬੰਧ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਉਕਤ ਫੜੇ ਗਏ ਕੈਨੇਡੀਅਨ ਪੰਜਾਬੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।Canadian Punjabi fake ticket

error: Content is protected !!