ਕੈਨੇਡਾ ਸਣੇ ਪੰਜ ਦੇਸ਼ਾਂ ‘ਚ ਵੱਸਦੇ ਭਾਰਤੀਆਂ ਲਈ ਦੂਤਘਰਾਂ ਨੇ ਜਾਰੀ ਕੀਤੀ ਚਿਤਾਵਨੀ..

ਕੈਨੇਡਾ, ਫਰਾਂਸ, ਇਟਲੀ, ਸਪੇਨ ਤੇ ਪੁਰਤਗਾਲ ‘ਚ ਭਾਰਤੀ ਦੂਤਘਰਾਂ ਨੇ ਧੋਖਾਧੜੀ ਦੀਆਂ ਕਾਲਾਂ ਖਿਲਾਫ ਜਨਤਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਕਾਲਾਂ ਤੋਂ ਬਚਿਆ ਜਾਵੇ, ਜੋ ਕਿ ਕਿਸੇ ਲੈਂਡਲਾਈਨ ਨੰਬਰ ਤੋਂ ਆਉਂਦੀਆਂ ਹਨ ਤੇ ਅਜਿਹੀਆਂ ਕਾਲਾਂ ਰਾਹੀਂ ਜੇਕਰ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਪੁਲਸ ਨਾਲ ਸੰਪਰਕ ਕੀਤਾ ਜਾਵੇ।


ਕੈਨੇਡਾ ‘ਚ ਭਾਰਤੀ ਦੂਤ ਘਰ ਨੇ ਪੰਜ ਦਿਨ ਪਹਿਲਾਂ ਨੋਟਿਸ ਜਾਰੀ ਕੀਤਾ ਸੀ, ਜਦੋਂ ਕੈਨੇਡੀਅਨ ਨਿਵਾਸੀ ਵਿਨੋਦ ਕੁਰਵਿਲਾ ਨੂੰ ਇਕ ਕਾਲਰ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਇਕ ਬੈਂਕ ਖਾਤੇ ‘ਚ ਹਜ਼ਾਰ ਡਾਲਰ ਜਮ੍ਹਾ ਕਰਵਾਉਣੇ ਹੋਣਗੇ, ਕਿਉਂਕਿ ਉਸ ਦੇ ਇਮੀਗ੍ਰੇਸ਼ਨ ਕਾਗਜ਼ਾਤ ਸਹੀ ਨਹੀਂ ਹਨ। 40 ਸਾਲਾਂ ਕੁਰਵਿਲਾ ਨੇ ਕਿਹਾ ਕਿ ਉਸ ਨੇ ਇਸ ਨੰਬਰ ਬਾਰੇ ਓਟਾਵਾ ‘ਚ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦੇ ਦਿੱਤੀ ਹੈ।

ਭਾਰਤੀ ਇੰਜੀਨੀਅਰ ਜੋ ਕਿ ਕਰੀਬ 6 ਮਹੀਨੇ ਪਹਿਲਾਂ ਭਾਰਤ ਤੋਂ ਕੈਨੇਡਾ ਆਇਆ ਸੀ, ਨੇ ਦੱਸਿਆ ਕਿ ਮੈਂ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਤੇ ਇਸ ਸਾਰੀ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ। ਅਧਿਕਾਰੀ ਨੇ ਕਿਹਾ ਕਿ ਅਜਿਹੇ ਸਾਈਬਰ ਅਪਰਾਧਾਂ ‘ਚ ਅਕਸਰ ਲੋਕਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਹੈ। ਵਿਨੋਦ ਨੇ ਕਿਹਾ ਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਮੈਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ ਕਿ ਤੇ ਇਸ ਸਬੰਧੀ ਸਾਰੀ ਜਾਣਕਾਰੀ ਪੁਲਸ ਨੂੰ ਮੁਹੱਈਆ ਕਰਵਾਉਣ ਦਾ ਸਲਾਹ ਦਿੱਤੀ।


ਅਜਿਹੀਆਂ ਹੀ ਕਾਲਾਂ ਸਬੰਧੀ ਫਰਾਂਸ, ਸਪੇਨ, ਇਟਲੀ, ਪੁਰਤਗਾਲ ਦੇ ਦੂਤਘਰਾਂ ਨੇ ਨੋਟਿਸ ਜਾਰੀ ਕੀਤੇ ਹਨ। ਫਰਾਂਸ ਦੇ ਦੂਤਘਰ ਵਲੋਂ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਜਾਂ ਹੋਰ ਨਾਗਰਿਕਾਂ ਨੂੰ ਜੇਕਰ 0140505070/71 ਜਿਹੇ ਟੈਲੀਫੋਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਹ ਸਾਵਧਾਨ ਰਹਿਣ। ਅਜਿਹੇ ਨੰਬਰ ਤੋਂ ਕਾਲ ਆਉਣ ‘ਤੇ ਕੋਈ ਟ੍ਰਾਂਸਫਰ ਨਾ ਕੀਤਾ ਜਾਵੇ, ਭਾਰਤੀ ਦੂਤਘਰ ਕਿਸੇ ਵੀ ਤਰ੍ਹਾਂ ਨਾਲ ਕਾਲ ਕਰਕੇ ਪੈਸਿਆਂ ਦੀ ਮੰਗ ਨਹੀਂ ਕਰਦਾ। ਕੈਨੇਡਾ ‘ਚ ਲਗਭਗ 12 ਲੱਖ ਲੋਕ ਭਾਰਤੀ ਰਹਿੰਦੇ ਹਨ, ਜਿਨ੍ਹਾਂ ‘ਚੋਂ 90 ਫੀਸਦੀ ਮੈਟਰੋਪਾਲੀਟਨ ਤੇ ਹੋਰਨਾਂ ਵੱਡੇ ਸ਼ਹਿਰਾਂ ‘ਚ ਰਹਿੰਦੇ ਹਨ। ਫਰਾਂਸ ਦੇ ਭਾਰਤੀ ਦੂਤਘਰ ਦਾ ਅਨੁਮਾਨ ਹੈ ਕਿ ਫਰਾਂਸ਼ ‘ਚ ਲਗਭਗ 1,06,000 ਭਾਰਤੀ ਰਹਿੰਦੇ ਹਨ।

error: Content is protected !!