ਕੈਨੇਡਾ ਮਗਰੋਂ ਹੁਣ ਅਮਰੀਕਾ ਵੀ ਆਇਆ ਸਿੱਖਾਂ ਲਈ ਅੱਗੇ, ਕੀਤਾ ਇਹ ਵੱਡਾ ਐਲਾਨ…
ਕੈਨੇਡਾ ‘ਚ ਸਿੱਖਾਂ ਦੀ ਹੋਂਦ ਨੂੰ ਹੁੰਗਾਰਾ ਮਿਲਣ ਮਗਰੋਂ ਹੁਣ ਅਮਰੀਕਾ ਵੀ ਸਿਖਾਂ ਲਈ ਅੱਗੇ ਆ ਰਿਹਾ ਹੈ। ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਮਗਰੋਂ ਅੱਜ ਅਲਬਰਟਾ ‘ਚ ਵੀ ਸਿਖਾਂ ਨੂੰ ਪੱਗ ਬਣ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲ ਗਈ ਹੈ। ਓਥੇ ਹੀ ਅੱਜ ਅਮਰੀਕੀ ਸਰਕਾਰ ਨੇ ਵੀ ਸਿੱਖਾਂ ਨੂੰ ਲਈ ਇੱਕ ਵੱਡਾ ਉਪਰਾਲਾ ਕੀਤਾ ਹੈ। ਵਿਦੇਸ਼ਾਂ ‘ਚ ਸਿੱਖਾਂ ਨੂੰ ਹੁਣ ਬਣਦਾ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ। ਸਿੱਖਾਂ ਦੀ ਪਛਾਣ ਨੂੰ ਉਭਾਰਨ ਲਈ ਪਹਿਲਾਂ ਕੈਨੇਡਾ ਅੱਗੇ ਆਇਆ ਤੇ ਹੁਣ ਅਮਰੀਕਾ।
ਅੱਜ ਅਮਰੀਕਾ ਦੇ ਸੂਬੇ ਡੈਲਾਵੇਅਰ ਵਿੱਚ ਅਪਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਤੇ ਸ਼ਲਾਘਾ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਅਪ੍ਰੈਲ ਦੇ ਪੂਰੇ ਮਹੀਨੇ ਸਾਮਰਿਕ ਦੇ ਡੈਲਾਵੇਅਰ ਸੂਬੇ ‘ਚ ਸਿੱਖ ਭਾਈਚਾਰੇ ਨਾਲ ਸਬੰਧਤ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ ਸੂਬੇ ਭਰ ਵਿਚ ਅਮਰੀਕਾ ‘ਚ ਘੱਟ ਗਿਣਤੀ ਭਾਈਚਾਰੇ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਪਛਾਣ ਦਿੱਤੀ ਜਾਏਗੀ। ਅਪਰੈਲ ਮਹੀਨੇ ਦੌਰਾਨ ਲੋਕਾਂ ਨੂੰ ਸਿੱਖੀ ਫ਼ਲਸਫ਼ੇ ਬਾਰੇ ਸਿੱਖਿਅਤ ਕੀਤਾ ਜਾਵੇਗਾ।
ਸੂਬੇ ਦੇ ਰਾਜਪਾਲ ਜੌਹਨ ਕਾਰਨੇ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਦਿਆਂ ਕਿਹਾ ਕਿ ਸਿੱਖਾਂ ਨੇ ਭਾਈਚਾਰੇ ਲਈ ਸੇਵਾਵਾਂ ਸ਼ੁਰੂ ਕਰਕੇ ਮਾਣ ਤਾਣ ਤੇ ਪ੍ਰਸ਼ੰਸਾ ਕਮਾਈ ਹੈ। ਸੂਬੇ ਦੀ ਅਸੈਂਬਲੀ ਜਿਸ ਵਿੱਚ ਪ੍ਰਤੀਨਿਧ ਸਭਾ ਤੇ ਸੈਨੇਟ ਦੇ ਮੈਂਬਰ ਸ਼ਾਮਲ ਹਨ, ਨੇ ‘ਸਿੱਖ ਜਾਗਰੂਕਤਾ ਮਹੀਨਾ’ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਯਾਦ ਰਹੇ ਅਮਰੀਕਾ ਸਣੇ ਕਈ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਦਾ ਅਹਿਮ ਮਸਲਾ ਹੈ। ਪਗੜੀਧਾਰੀ ਹੋਣ ਕਰਕੇ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੇ ਹਮਾਇਤੀ ਸਮਝ ਕੇ ਹਮਲੇ ਕੀਤੇ ਜਾਂਦੇ ਹਨ।
ਇਸ ਲਈ ਸਿੱਖਾਂ ਨੂੰ ਹੁਣ ਓਹਨਾ ਦਾ ਬਣਦਾ ਮਾਣ ਦੇਣਾ ਸਰਕਾਰਾਂ ਦੀ ਪਹਿਲ ਹੈ ਅਤੇ ਇਹ ਰੰਗ ਵੀ ਲਿਆ ਰਹੀ ਹੈ। ਅੱਜ ਕੈਨੇਡਾ ਦਾ ਅਲਬਰਟਾ ਵੀ ਮੁਲਕ ਦਾ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਦੀ ਬਜਾਏ ਪੱਗ ਬੰਨ੍ਹਣ ਦੀ ਖੁੱਲ੍ਹ ਹੋਵੇਗੀ। ਮੈਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੀ ਸ਼ਾਨ ਪੱਗ ਨੂੰ ਹੋਰ ਵੀ ਅਹਿਮੀਅਤ ਮਿਲੇਗੀ।
ਫ਼ੈਸਲੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਰਕਾਰ ਵੱਲੋਂ ਆਪਣੇ ਟਰੈਫਿਕ ਅਤੇ ਸੇਫਟੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ। ਇਸ ਸਬੰਧੀ ਕਿਆਸਅਰਾਈਆਂ ਉਸ ਸਮੇਂ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਸਿੱਖ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਸੂਬੇ ਦੀ ਮੁੱਖ ਮੰਤਰੀ ਰਿਚਲੇ ਨੋਟਲੀ ਨਾਲ ਮੁਲਾਕਾਤ ਕੀਤੀ ਸੀ।