ਕੈਨੇਡਾ ਦੇ ਪ੍ਰਧਾਨ ਮੰਤਰੀ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਦੇਖੋ ਖਾਸ ਤਸਵੀਰਾਂ
Canadian PM Justin Trudeau reaches Golden Temple, Amritsar: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ
ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸਨ।
ਟਰੂਡੋ ਅਤੇ ਪਰਿਵਾਰ ਨੇ ਬਹੁਤ ਹੀ ਖੂਬਸੂਰਤ ਪੰਜਾਬੀ ਪਹਿਰਾਵੇ ਪਾਇਆ ਹੋਇਆ ਸੀ ਅਤੇ ਉਹਨਾਂ ਵੱਲੋਂ ਲੰਗਰ ਹਾਲ ‘ਚ ਜਾ ਕੇ ਸੇਵਾ ਵੀ ਕੀਤੀ ਗਈ।
ਸੁਰੱਖਿਆ ਦੇ ਮੱਦੇਨਜ਼ਰ, ਪ੍ਰਵੇਸ਼ ਦੁਆਰ ‘ਚ ਥੋੜ੍ਹੇ ਸਮੇਂ ਲਈ ਸੰਗਤਾਂ ਦੀ ਆਮਦ ‘ਤੇ ਰੋਕ ਲਗਾਈ ਗਈ ਸੀ, ਜਿਸਨੂੰ ਕਿ ਬਾਅਦ ‘ਚ ਆਮ ਵਾਂਗ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਐਸ.ਜੀ.ਪੀ.ਸੀ ਵੱਲੋਂ ਇੱਕ ਵਿਸ਼ੇਸ਼ ਪਹਿਰਾਵਾ ਕੋਡ ਵੀ ਰੱਖਿਆ ਗਿਆ ਸੀ ਅਤੇ ਮਨੁੱਖੀਚੇਨ ਬਣਾਈ ਗਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਭਾਰਤ ਦੌਰੇ ‘ਤੇ ਪਰਿਵਾਰ ਸਮੇਤ ਸੱਤ ਦਿਨਾਂ ਲਈ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੱਚਖੰਡ ਸ੍ਰੀ ਹਰਿੰਮਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਗਏ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਟਰੂਡੋ ਦਾ ਸਵਾਗਤ ਕਰਨ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਐਸ.ਜੀ.ਪੀ.ਸੀ ਅਨੁਸਾਰ ਉਹਨਾਂ ਦਾ ਮੁੱਖ ਮੰਤਵ ਟਰੂਡੋ ਦੀ ਇਸ ਫੇਰੀ ਨੂੰ ਯਾਦਗਾਰ ਬਣਾਉਣਾ ਹੈ।
Canadian PM Justin Trudeau reaches Golden Temple, Amritsar: ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਟਰੂਡੋ ਦਾ ਸਵਾਗਤ ਕਰਨ ਲਈ ਪਹੁੰਚੇ ਹਨ।
ਉਹ ਅੱਜ ਸਵੇਰੇ 11 ਵਜੇ ਦੇ ਕਰੀਬ ਗੁਰੂ ਕੀ ਨਗਰੀ ਪਹੁੰਚੇ ਸਨ, ਜਿੱਥੇ ਉਹਨਾਂ ਦਾ ਸਵਾਗਤ ਨਵਜੋਤ ਸਿੰਘ ਸਿੱਧੂ ਅਤੇ ਪੁਰੀ ਵੱਲੋਂ ਕੀਤੀ ਗਿਆ ਸੀ। ਬਾਅਦ ‘ਚ ਉਹਨਾਂ ਦੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਸੀ।