ਕੈਨੇਡਾ ‘ਚ ਪੰਜਾਬੀ ਮਾਂ-ਧੀ ਦੀ ਚਾਕੂ ਮਾਰ ਕੀਤੀ ਹੱਤਿਆ

ਕੈਨੇਡਾ ‘ਚ ਪੰਜਾਬੀ ਮਾਂ-ਧੀ ਦੀ ਚਾਕੂ ਮਾਰ ਕੀਤੀ ਹੱਤਿਆ

ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਬੀਤੀ ਰਾਤ ਨਵਾਂਸ਼ਹਿਰ ਦੇ ਪਿੰਡ ਛੋਕਰਾਂ ਨਿਵਾਸੀ ਇਕ ਔਰਤ ਅਤੇ ਉਸ ਦੀ ਧੀ ਦੀ ਚਾਕੂ ਮਾਰ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਸ਼ੱਕ ਘਰ ‘ਚ ਰਹਿ ਰਹੇ ਜਵਾਈ ‘ਤੇ ਜਤਾਇਆ ਜਾ ਰਿਹਾ ਹੈ। ਦੋਵੇਂ ਮ੍ਰਿਤਕ ਪਿੰਡ ਛੋਕਰਾਂ ਦੇ ਸਰਪੰਚ ਕੁਲਦੀਪ ਸਿੰਘ ਦੀ ਪਤਨੀ ਅਤੇ ਉਸ ਦੀ ਧੀ ਵੱਜੋਂ ਕੀਤੀ ਗਈ ਹੈ।ਲੋਹੜੀ ਦੇ ਮੌਕੇ ‘ਤੇ ਪਿੰਡ ‘ਚ ਜਾਣਕਾਰੀ ਮਿਲਦੇ ਹੀ ਮਾਤਮ ਦਾ ਮਾਹੌਲ ਛਾ ਗਿਆ। ਮ੍ਰਿਤਕ ਔਰਤ ਦੇ ਪੁੱਤਰ ਹਰਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2007 ‘ਚ ਉਨ੍ਹਾਂ ਦੀ ਭੈਣ ਬਲਜੀਤ ਕੌਰ ਕੈਨੇਡਾ ਗਈ ਸੀ। ਕਰੀਬ 2 ਸਾਲ ਪਹਿਲਾਂ ਉਸ ਦਾ ਵਿਆਹ ਜਲੰਧਰ ਦੇ ਪਿੰਡ ਸਮਰਾਵਾਂ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੇ ਨਾਲ ਹੋਇਆ ਸੀ। ਉਨ੍ਹਾਂ ਦੇ 8 ਮਹੀਨਿਆਂ ਦਾ ਇਕ ਪੁੱਤਰ ਹੈ। ਦੋਹਾਂ ਪੁੱਤਰਾਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸਰਪੰਚ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ ਅਵਤਾਰ ਕੌਰ (60) ਆਪਣੀ ਬੇਟੀ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਉਨ੍ਹਾਂ ਦੇ ਪਿਤਾ ਸਰਪੰਚ ਕੁਲਦੀਪ ਸਿੰਘ ਦਾ ਉਨ੍ਹਾਂ ਨੂੰ ਫੋਨਆਇਆ ਕਿ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਅਤੇ ਉਨ੍ਹਾਂ ਦੀ ਭੈਣ ਬਲਜੀਤ ਕੌਰ (32) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਦੇ ਕਾਰਨਾਂ ਅਜੇ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਪਿਤਾ (ਸਰਪੰਚ ਕੁਲਦੀਪ ਸਿੰਘ) ਨੇ ਦੱਸਿਆ ਕਿ ਪੁਲਸ ਹੱਤਿਆ ਦਾ ਸ਼ੱਕ ਉਨ੍ਹਾਂ ਦਾ ਜਵਾਈ ‘ਤੇ ਜਤਾ ਰਹੀ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਸਰੀਰਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਹਾਂ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕੈਨੇਡਾ ਤੋਂ ਫੋਨ ਕਰ ਦੱਸਿਆ ਕਿ ਘਟਨਾ ਰਾਤ 10-11 ਵਜੇ ਦੀ ਹੈ। ਉਸ ਸਮੇਂ ਉਹ ਕੰਮ ‘ਤੇ ਗਏ ਹੋਏ ਸਨ। ਜਿੱਥੇ ਪੁਲਸ ਨੇ ਉਨ੍ਹੰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।

error: Content is protected !!