ਭੋਪਾਲ: ਭੋਪਾਲ ‘ਚ ਕੋਚਿੰਗ ਕਲਾਸ ਤੋਂ ਆਉਂਦੇ ਸਮੇਂ 19 ਸਾਲ ਦੀ ਵਿਦਿਆਰਥਣ ਨਾਲ ਗੈਂਗਰੇਪ ਦੀ ਖਬਰ ਹੈ। ਪੁਲਿਸ ਨੇ ਗੈਂਗਰੇਪ ਦੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਦੇ ਮੁਤਾਬਿਕ ਹਬੀਬਗੰਜ ਰੇਲਵੇ ਸਟੇਸ਼ਨ ਦੇ ਕੋਲ ਚਾਰ ਲੋਕਾਂ ਨੇ ਕੁੜੀ ਨੂੰ ਅਗਵਾ ਕਰ ਲਿਆ। ਫਿਰ ਇੱਕ ਪੁੱਲ ਦੇ ਹੇਠਾਂ ਲੈ ਗਏ ਤੇ ਕੁੜੀ ਦੇ ਨਾਲ ਗੈਂਗਰੇਪ ਕੀਤਾ।
ਬਾਅਦ ‘ਚ ਕੁੜੀ ਨੂੰ ਮਰਿਆ ਹੋਇਆ ਸਮਝ ਕੇ ਚਾਰੋਂ ਜਾਣੇ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਚਾਰਾਂ ਨੂੰ ਆਪਣੀ ਗ੍ਰਿਫਤ ‘ਚ ਲੈ ਲਿਆ ਹੈ।
ਭੋਪਾਲ ਦੇ ਹਬੀਬਗੰਜ ਆਰਪੀਐੱਫ ਚੌਕੀ ਤੋਂ ਸਿਰਫ਼ 100 ਮੀਟਰ ਦੂਰ ਆਰੋਪੀਆਂ ਨੇ ਇੱਕ ਵਿਦਿਆਰਥਣ ਦੇ ਨਾਲ ਗੈਂਗਰੇਪ ਕੀਤਾ। ਪੀੜ੍ਹਿਤ ਦੇ ਪਰੀਜਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਐੱਫਆਈਆਰ ਦਰਜ਼ ਕਰਾਉਣ ਲਈ ਕਈ ਘੰਟੇ ਤੱਕ ਪੁਲਿਸ ਵਾਲਿਆ ਨੇ ਚੱਕਰ ਲਗਵਾਏ।
ਫਿਲਹਾਲ ਇਸ ਮਾਮਲੇ ‘ਚ ਇੱਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚਾਰੋਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ‘ਚ ਇੱਕ ‘ਤੇ ਪਹਿਲਾਂ ਹੀ ਕਈ ਆਪਰਾਧਿਕ ਮਾਮਲੇ ਦਰਜ ਹਨ।
Sikh Website Dedicated Website For Sikh In World